*ਮਾਨਸਾ-ਬਰਨਾਲਾ ਰੋਡ ਤੇ ਸੜਕ ਹਾਦਸੇ ‘ਚ 6 ਦੀ ਮੌਤ 2 ਜ਼ਖਮੀ*

0
417

ਮਾਨਸਾ, 30 ਜੂਨ (ਸਾਰਾ ਯਹਾਂ/ਗੋਪਾਲ ਅਕਲੀਆ)-ਮਾਨਸਾ-ਬਰਨਾਲਾ ਰੋਡ ਤੇ ਕਸਬਾ ਜੋਗਾ ਲਾਗੇ ਬੁੱਧਵਾਰ ਦੀ ਦੁਪਹਿਰ ਬੱਸ ਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਵਿੱਚ 6 ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਾਰ ਵਿੱਚ 1 ਆਦਮੀ, 3 ਔਰਤਾਂ ਤੇ ਚਾਰ ਬੱਚੇ ਕੁੱਲ (8) ਵਿਅਕਤੀ ਸਵਾਰ ਸਨ, ਜਿਨ੍ਹਾਂ ਵਿਚੋਂ 6 ਦੀ ਮੌਤ ਤੇ ਦੋ ਜ਼ਖਮੀਆ ਵਿੱਚੋ ਇੱਕ ਸਵਾ ਸਾਲ ਦੇ ਬੱਚੇ ਨੂੰ ਗੰਭੀਰ ਹਾਲਤ ਵਿੱਚ ਰੈਫਰ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਵਿਅਕਤੀ ਜ਼ਿਲ੍ਹਾ ਅਮ੍ਰਿੰਤਸਰ ਦੇ ਪਿੰਡ ਇਬਾਂ ਖੁਰਦ ਦੇ ਵਾਸੀ ਦੱਸੇ ਜਾ ਰਹੇ ਸਨ। ਘਟਨਾ ਸਥਾਨ ਤੇ ਡੀਐਸਪੀ ਗੁਰਮੀਤ ਸਿੰਘ, ਐਸ.ਐਚ.ਓ ਥਾਣਾ ਜੋਗਾ ਅਜੈ ਕੁਮਾਰ ਪਰੋਚਾ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਜਖਮੀਆਂ ਨੂੰ ਇਲਾਜ ਲਈ ਭਗਤ ਪੂਰਨ ਸੇਵਾ ਸੰਸਥਾ ਜੋਗਾ ਦੀ ਐਂਬੂਲੈਂਸ ਤੋਂ ਇਲਾਵਾ ਆਪਣੀ ਸਰਕਾਰੀ ਗੱਡੀ ਰਾਹੀਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਦੱਸਣਾ ਬਣਦਾ ਹੈ ਕਿ ਕਾਰ ਚਾਲਕ ਤਰਸੇਮ ਲਾਲ ਸਵਾਰ ਵਿਅਕਤੀਆ ਸਮੇਤ ਪਿੰਡ ਹੀਰਕੇ ਦੇ ਮੇਲੇ ਤੋਂ ਵਾਪਿਸ ਆਪਣੇ ਪਿੰਡ ਪਰਤ ਰਹੇ ਸਨ, ਜਿਸਦੀ ਜੋਗਾ ਵਿਖੇ ਇੱਕ ਬੱਸ ਨਾਲ ਆਹਮਣੇ ਸਾਹਮਣੇ ਦੀ ਟੱਕਰ ਹੋ ਗਈ, ਇਹ ਹਾਦਸਾ ਐਨਾ ਭਿਆਨਕ ਸੀ, ਕਿ ਉਕਤ ਘਟਨਾ ਵਿੱਚ ਅਲਟੋ ਕੇ-10 ਕਾਰ ਪੂਰੀ ਤਰ੍ਹਾਂ ਨਾਲ ਚਨਕਾ-ਚੂਰ ਹੋ ਗਈ। ਡੀ.ਐਸ.ਪੀ ਗੁਰਮੀਤ ਸਿੰਘ ਤੇ ਥਾਣਾ ਜੋਗਾ ਦੇ ਮੁਖੀ ਅਜੇ ਕੁਮਾਰ ਪਰੋਚਾ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਤੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਜੋਗਾ ਦੇ ਨੇੜੇ ਆ ਕੇ ਆਲਟੋ ਕਾਰ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਉਹ ਸਾਹਮਣੇ ਤੋਂ ਆ ਰਹੀ ਪੰਜਾਬ ਟਰਾਂਸਪੋਰਟ ਦੀ ਪ੍ਰਾਈਵੇਟ ਬੱਸ ਵਿੱਚ ਜਾ ਵੱਜੀ, ਜਿਸ ਕਰਕੇ ਇਹ ਭਿਆਨ ਹਾਦਸਾ ਵਾਪਰਿਆ ਹੈ।

ਤਸਵੀਰ-ਹਾਦਸੇ ਵਿੱਚ ਨੁਕਸ਼ਾਨੀ ਕਾਰ ਦੀ ਤਸਵੀਰ।

LEAVE A REPLY

Please enter your comment!
Please enter your name here