*ਸ਼੍ਰੀ ਪਰਸ਼ੁਰਾਮ ਗਊਸ਼ਾਲਾ ਵਿਖੇ ਮਨਾਈ ਗਈ ਗਊ ਅਸ਼ਟਮੀ*

0
101

ਮਾਨਸਾ 11 ,ਨਵੰਬਰ (ਸਾਰਾ ਯਹਾਂ/ਜੋਨੀ ਜਿੰਦਲ) : ਅੱਜ ਸ਼੍ਰੀ ਪਰਸ਼ੁਰਾਮ ਗਊਸ਼ਾਲਾ ਲੱਲੂਆਣਾ ਰੋਡ ਮਾਨਸਾ ਵਿਖੇ ਵੱਡੇ ਪੱਧਰ ਤੇ ਗਊਅਸ਼ਟਮੀ ਮਨਾਈ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਰਕੇਸ਼ ਕੁਮਾਰ ਅਤੇ ਜਨਰਲ ਸਕੱਤਰ ਸ਼੍ਰੀ ਬੀਰਬਲ ਸ਼ਰਮਾ ਜੀ ਨੇ ਦੱਸਿਆ ਕਿ ਹਰ ਸਾਲ ਕੱਤਕ ਮਾਸ ਸ਼ੁਕਲ ਪਕਸ਼ ਦੀ ਅਸ਼ਟਮੀ ਤਿਥੀ ਨੂੰ ਗਊਅਸ਼ਟਮੀ ਦਾ ਪਰਵ ਗਊ ਭਗਤਾਂ ਦੁਆਰਾ ਵਿਸ਼ੇਸ਼ ਰੂਪ ਨਾਲ ਮਨਾਇਆ ਜਾਂਦਾ ਹੈ । ਇਸ ਸਾਲ ਵੀ *ਭਗਵਾਨ ਸ਼੍ਰੀ ਪਰਸ਼ੂਰਾਮ ਗਊਸ਼ਾਲਾ ਲੱਲੂਆਣਾ ਰੋਡ ਵਿਖੇ* ਇਹ ਪਰਵ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ ਹੈ । ਅੱਜ ਦੇ ਦਿਨ ਦੇ ਮੁੱਖ ਅਤੀਥਿ ਜਸਟਿਸ ਸ਼੍ਰੀ ਦਿਨੇਸ਼ ਕੁਮਾਰ ਜੀ ਨੇ ਆਪਣੇ ਪਰਿਵਾਰ ਸਹਿਤ ਗਊਸ਼ਾਲਾ ਵਿਖੇ ਆਕੇ ਵਿਸ਼ੇਸ਼ ਗਊ ਪੂਜਾ ਕੀਤੀ ।

ਇਸ ਮੌਕੇ ਉੱਘੇ ਸਮਾਜਸੇਵੀ ਅਤੇ ਕਾਂਗਰਸੀ ਆਗੂ ਸ਼੍ਰੀ ਪ੍ਰਿਤਪਾਲ ਸਿੰਘ ਡਾਲੀ ਵੀ ਆਪਣੇ ਪਰਿਵਾਰ ਸਮੇਤ ਉਥੇ ਹਾਜ਼ਰ ਹੋਏ । ਇਸ ਮੌਕੇ ਗਊਸ਼ਾਲਾ ਪ੍ਰਬੰਧਕਾਂ ਵੱਲੋਂ ਜਸਟਿਸ ਸ਼੍ਰੀ ਦਿਨੇਸ਼ ਕੁਮਾਰ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਹੋਰ ਕਈ ਸਮਾਜਸੇਵੀ ਸੰਸਥਾਵਾਂ ਦੇ ਆਗੂ ਸਾਹਿਬਾਨ ਨੇ ਵੀ ਆਪਣੀ ਹਾਜ਼ਰੀ ਲਗਾਈ । ਗਊਸ਼ਾਲਾ ਦੀ ਕਮੇਟੀ ਦੇ ਉੱਘੇ ਮੈਂਬਰ ਪੰਡਿਤ ਸ਼੍ਰੀ ਉਦੇਸ਼ ਕੁਮਾਰ ਜੀ ਨੇ ਦੱਸਿਆ ਕਿ ਸ਼ਾਸਤਰਾਂ ਵਿੱਚ

ਗਊਪੂਜਾ ਨੂੰ ਸੱਭ ਤੋਂ  ਉੱਤਮ ਦਾਨ ਮੰਨਿਆ ਗਿਆ ਹੈ । ਸੋ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਗਊਆਂ ਦੀ ਸੇਵਾ ਕਰਨੀ ਚਾਹੀਦੀ ਹੈ । ਉਹਨਾਂ ਹਾਜ਼ਰ ਸਾਰੇ ਮੈਂਬਰਾਂ ਅਤੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਸਾਰਿਆਂ ਨੂੰ ਆਪਣੇ ਵਿੱਤ ਅਨੁਸਾਰ ਗਊਸ਼ਾਲਾ ਵਿਚ ਦਾਨ ਕਰਨਾ ਚਾਹੀਦਾ ਹੈ ਤਾਂ ਜੋ ਬੇਸਹਾਰਾ ਤੇ ਜ਼ਖ਼ਮੀ ਗੌਵੰਸ਼ ਦੀ ਸੰਭਾਲ ਕੀਤੀ ਜਾ ਸਕੇ । ਇਸ ਸਮਾਰੋਹ ਵਿਚ ਵੱਡੀ ਗਿਣਤੀ ਆਮ ਲੋਕ ਤੇ ਗਊ ਭਗਤ ਵੀ ਹਾਜ਼ਰ ਸਨ 

LEAVE A REPLY

Please enter your comment!
Please enter your name here