
ਫਤਿਹਗੜ੍ਹ ਸਾਹਿਬ 15, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਬਾਲੀਵੁੱਡ ਅਦਾਕਾਰ ਜਾਨਵੀ ਕਪੂਰ ਅੱਜ ਕਲ੍ਹ ਆਪਣੀ ਆਉਣ ਵਾਲੀ ਫ਼ਿਲਮ ‘ਗੁਡ ਲੱਕ ਜੈਰੀ’ ਦੀ ਸ਼ੂਟਿੰਗ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਵਿਖੇ ਕਰ ਰਹੀ ਹੈ। ਜਿਸ ਕਰਕੇ ਆਪਣੇ ਰੋਜ਼ਾਨਾ ਸਫ਼ਰ ਲਈ ਜਾਨਵੀ ਕਿਸੀ ਲਕਜ਼ਰੀ ਕਾਰ ਦੀ ਬਜਾਏ ਆਟੋ ਰਿਕਸ਼ਾ ਇਸ ਇਸਤੇਮਾਲ ਕਰ ਰਹੀ ਹੈ।

ਆਟੋ ਡਰਾਈਵਰ ਹਰਦੀਪ ਸਿੰਘ ਨੂੰ ਇਸ ਦੇ ਲਈ ਪ੍ਰਤੀ ਦਿਨ 1000 ਰੁਪਏ ਮਿਲਦੇ ਹਨ। ਕੁਝ ਦਿਨ ਪਹਿਲਾਂ ਕਿਸਾਨਾਂ ਨੇ ਇਸ ਫ਼ਿਲਮ ਦੇ ਸ਼ੂਟ ਨੂੰ ਰੁਕਵਾ ਦਿੱਤਾ ਸੀ। ਕਿਸਾਨਾਂ ਨੇ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਬਾਲੀਵੁੱਡ ਕਿਸਾਨਾਂ ਦੇ ਇਸ ਅੰਦੋਲਨ ‘ਤੇ ਚੁੱਪ ਹੈ। ਜਿਸ ਤੋਂ ਬਾਅਦ ਜਾਨਵੀ ਕਪੂਰ ਨੇ ਕਿਸਾਨਾਂ ਦੇ ਸਮਰਥਨ ਲਈ ਇਕ ਪੋਸਟ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ।
ਪਰ ਹੁਣ ਫ਼ਿਲਮ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਹੋ ਚੁੱਕੀ ਹੈ। ਇਸ ਦੀ ਸ਼ੂਟਿੰਗ ‘ਚ ਫਿਰ ਤੋਂ ਕੋਈ ਦਿੱਕਤ ਨਾ ਆਏ, ਇਸ ਦੇ ਲਈ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਫਿਲਹਾਲ ਅਗਲੇ 10 ਦਿਨਾਂ ਤੱਕ ਜਾਨਵੀ ਕਪੂਰ ਪੰਜਾਬ ‘ਚ ਫ਼ਿਲਮ ਦੀ ਸ਼ੂਟਿੰਗ ਕਰੇਗੀ। ਇਸ ਦਾ ਕੁਝ ਭਾਗ ਮੁੰਬਈ ਵਿਖੇ ਵੀ ਸ਼ੂਟ ਕੀਤਾ ਜਾਵੇਗਾ।
