*ਸ਼ਿਵ ਕੁਮਾਰ ਬਟਾਲਵੀ ਦੀ 48ਵੀਂ ਬਰਸੀ ਮੌਕੇ ਸ਼ਿਵ ਅਡੋਟੋਰੀਅਮ ਵਿਚ ਕਰਵਾਇਆ ਸ਼ਰਧਾਂਜਲੀ ਸਮਾਰੋਹ*

0
22

ਗੁਰਦਾਸਪੁਰ 06 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਬਿਰਹਾ ਦੇ ਸੁਲਤਾਨ ਮਾਂ ਬੋਲੀ ਪੰਜਾਬੀ ਦੇ ਅਜੀਮ ਸ਼ਾਇਰ ਸ. ਸ਼ਿਵ ਕੁਮਾਰ ਬਟਾਲਵੀ ਦੀ 48ਵੀਂ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੇ ਨਾਲ ਹੀ ਕੋਵਿਡ-19 ਗਾਈਡਲਾਈਨਸ ਨੂੰ ਫੋਲੋ ਕਰਦਿਆਂ ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸਭਿਆਚਾਰ ਸੋਸਾਇਟੀ ਵਲੋਂ ਸ਼ਿਵ ਦੀ ਯਾਦ ਵਿੱਚ ਬਣੇ ਆਡੀਟੋਰਿਅਮ ਵਿੱਚ ਪ੍ਰੋਗਰਾਮ ਕਰਵਾਏ ਗਏ।

ਦੱਸ ਦਈਏ ਕਿ ਇੱਥੇ ਆਜੋਜਿਤ ਕੀਤੇ ਗਏ ਪ੍ਰੋਗਰਾਮ ਵਿੱਚ ਸੀਮਿਤ ਗਿਣਤੀ ਵਿੱਚ ਇਲਾਕੇ ਦੇ ਨਾਮਵਰ ਲੇਖਕ,  ਸ਼ਾਇਰ ਅਤੇ ਕਵੀ ਸ਼ਾਮਿਲ ਹੋਏ। ਜਿਨ੍ਹਾਂ ਨੇ ਸ਼ਿਵ ਕੁਮਾਰ ਬਟਾਲਵੀ ਦੀ ਫੋਟੋ ‘ਤੇ ਫੁੱਲ ਚੜਾਏ ਅਤੇ ਸ਼ਿਵ ਕੁਮਾਰ ਵਲੋਂ ਪੰਜਾਬੀ ਭਾਸ਼ਾ ਨੂੰ ਸਮਰਿਧ ਕਰਨ ਵਿੱਚ ਦਿੱਤੇ ਗਏ ਯੋਗਦਾਨ ਨੂੰ ਯਾਦ ਕੀਤਾ ਗਿਆ।

ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸਭਿਆਚਾਰ ਸੋਸਾਇਟੀ  ਦੇ ਪ੍ਰਧਾਨ ਡਾ. ਰਵਿੰਦਰ ਨੇ ਸ਼ਿਵ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸ਼ਿਵ ਨੇ ਠੇਠ ਪੰਜਾਬੀ ਵਿੱਚ ਸਾਹਿਤ ਨੂੰ ਜਨਮ ਦੇਕੇ ਮਾਂ ਬੋਲੀ ਪੰਜਾਬੀ ਨੂੰ ਪੂਰੀ ਸੰਸਾਰ ਵਿੱਚ ਇੱਕ ਅਹਿਮ ਸਥਾਨ ਦਵਾਇਆ ਹੈ। ਸ਼ਿਵ ਨੇ ਆਪਣੀ ਕਲਮ ਤੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਇੰਨਾ ਸਨਮਾਨ ਦਵਾਇਆ ਹੈ ਕਿ ਉਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀ ਸਾਹਿਤ ਨੂੰ ਸਮਰਿਧ ਕਰਨ ਵਿੱਚ ਦਿੱਤੇ ਗਏ ਯੋਗਦਾਨ ਕਰਕੇ ਸਵਰਗਵਾਸੀ ਸ਼ਿਵ ਕੁਮਾਰ ਬਟਾਲਵੀ ਸਾਹਿਤ ਅਕਾਦਮੀ ਦਾ ਅਵਾਰਡ ਹਾਸਲ ਕਰਨ ਵਾਲੇ ਸਭ ਤੋਂ ਛੋਟੀ ਉਮਰ ਸਾਹਿਤਿਅਕਾਰ ਬਣੇ।

ਪੰਜਾਬ  ਦੇ ਜਾਨੇਮਾਨੇ ਬਜ਼ੁਰਗ ਕਲਾ ਫੋਟੋਗਰਾਫਰ ਹਰਭਜਨ ਸਿੰਘ ਬਾਜਵਾ ਨੇ ਸ਼ਿਵ ਕੁਮਾਰ ਦੇ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਸ਼ਿਵ ਦੇ ਨਾਲ ਉਨ੍ਹਾਂ ਦੀ ਇੰਨੀ ਡੂੰਘੀ ਦੋਸਤੀ ਸੀ ਕਿ ਉਹ ਹਰ ਸ਼ਾਮ ਇਕੱਠੇ ਗੁਜ਼ਾਰਦੇ ਸੀ। ਸ਼ਿਵ ਨੇ ਬਟਾਲਾ ਸ਼ਹਿਰ ਅਤੇ ਇਸਦੇ ਲੋਕਾਂ ਨੂੰ ਲੈ ਕੇ ਆਪਣੀ ਨਰਾਜ਼ਗੀ ਕਾਗਜ਼ ‘ਤੇ ਉਤਾਰਦਿਆ ਕਿਹਾ ਸੀ ਕਿ ਲੋਹੇ ਦੇ ਇਸ ਸ਼ਹਿਰ ਵਿਚ ਪਿੱਤਲ ਦੇ ਲੋਕ ਵਸਦੇ ਹਨ।

ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਇਰਮੈਨ ਡਾ ਸਤਨਾਮ ਸਿੰਘ ਨੇ ਸ਼ਿਵ ਦੀ ਬਰਸੀ ਮੌਕੇ ਕਿਹਾ ਕਿ ਕੋਵਿਡ ਦੇ ਮੱਦੇਨਜ਼ਰ ਬੁਰੇ ਹਾਲਾਤਾਂ ਦੇ ਬਾਵਜੂਦ ਸ਼ਿਵ ਨੂੰ ਯਾਦ ਕੀਤਾ ਗਿਆ ਹੈ। ਉਨ੍ਹਾਂ ਸਿਵ ਨੂੰ ਯਾਦ ਕਰਦਿਆਂ ਦੱਸਿਆ ਕਿ ਬੇਰਿੰਗ ਕਾਲਜ ਦੇ ਸਾਹਮਣੇ ਸਥਿਤ ਛੋਟੇ ਜਿਹੇ ਘਰ ਵਿੱਚ ਸ਼ਿਵ,  ਅਰੂਣਾ ਨਾਲ ਵਿਆਹ ਕਰਕੇ ਆਏ ਸੀ,  ਉੱਥੇ ਹੁਣ ਮੇਰਾ ਸਕੂਲ ਹੈ ਪਰ ਸ਼ਿਵ ਜਿਸ ਕਮਰੇ ਵਿੱਚ ਰਹਿੰਦੇ ਸੀ ਉਹ ਕਮਰਾ ਅਤੇ ਉੱਥੇ ਰਖੀਆਂ ਸਾਰੇ ਚੀਜਾਂ ਅੱਜ ਵੀ ਸਹੇਜ ਕੇ ਰੱਖੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇੱਕ ਵਾਰ ਅਰੂਣਾ ਇੱਥੇ ਆਈ ਸੀ ਅਤੇ ਸਭ ਵੇਖ ਕੇ ਭਾਵੁਕ ਹੋ ਗਈ ਸੀ।

LEAVE A REPLY

Please enter your comment!
Please enter your name here