
ਮਾਨਸਾ 23 ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ )ਦੇਸ਼ ਲਈ ਜਾਨ ਵਾਰਨ ਵਾਲੇ ਪਿੰਡ ਦਲੇਲਵਾਲਾ ਦੇ ਸ਼ਹੀਦ ਹਰਜੀਤ ਸਿੰਘ ਨੂੰ ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਸ਼ਹੀਦ ਨੂੰ ਨਮਨ ਕਰਦੇ ਹੋਏ ਦੀਪ ਸਿੱਧੂ ਐਂਡ ਆਲ ਆਰਮੀ ਜਿੰਦਾਬਾਦ ਗਰੁੱਪ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਹਰਜੀਤ ਸਿੰਘ ਦੀ ਬੀਤੇ ਦਿਨੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਅੱਜ ਉਨ੍ਹਾਂ ਦੇ ਪਿੰਡ ਦਲੇਲਵਾਲਾ ਵਿਖੇ ਦੀਪ ਸਿੱਧੂ ਐਂਡ ਆਲ ਆਰਮੀ ਜਿੰਦਾਬਾਦ ਗਰੁੱਪ ਵੱਲੋਂ ਹਰਜੀਤ ਸਿੰਘ ਦੇ ਪੁੱਤਰ ਨੂੰ ਪੱਗ ਦੀ ਰਸਮ ਅਦਾ ਕੀਤੀ ਗਈ। ਮਾਤਾ ਅਤੇ ਪਤਨੀ ਨੂੰ ਸ਼ਾਲ ਭੇਂਟ ਕੀਤੇ ਗਏ। ਹਰਜੀਤ ਸਿੰਘ ਦੇ ਭਰਾ ਨੂੰ ਆਰਮੀ ਗਰੁੱਪ ਵੱਲੋਂ ਸਿਰੋਪਾ ਦੇ ਕੇ ਅਤੇ 11 ਸਿੱਖ ਰੈਜੀਮੈਂਟ ਵੱਲੋਂ ਪਰਿਵਾਰ ਨੂੰ 52,000 ਰੁਪਏ ਦੀ ਨਕਦ ਰਾਸ਼ੀ ਦਿੱਤੀ ਗਈ। ਇਸ ਦੌਰਾਨ ਸਾਬਕਾ ਸੈਨਿਕਾਂ ਨੇ ਸ਼ਹੀਦ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਂਟ ਕਰਕੇ ਨਮਨ ਕੀਤਾ ਅਤੇ ਕਿਹਾ ਕਿ ਫੌਜੀ ਜਵਾਨ ਦੇਸ਼ ਦੀ ਸੁਰੱਖਿਆ ਲਈ ਦੂਰ-ਦੂਰ ਜਾ ਕੇ ਡਿਊਟੀਆਂ ਦਿੰਦੇ ਹਨ ਅਤੇ ਸ਼ਹੀਦੀ ਪਾ ਚੁੱਕੇ ਪਰਿਵਾਰਾਂ ਲਈ ਮਦਦਗਾਰ ਬਣਨਾ ਵੀ ਜਰੂਰੀ ਹੈ।
