ਬੋਹਾ 6 ਅਪਰੈਲ (ਸਾਰਾ ਯਹਾਂ/ਮੁੱਖ ਸੰਪਾਦਕ) : ਲੇਹ ਲਦਾਖ ਦੇ ਸੀਆਂਚਿੰਨ੍ਹ ਖੇਤਰ ਵਿਚ ਗਲੇਸ਼ੀਅਰ ਫੱਟਣ ਨਾਲ ਸ਼ਹੀਦ ਹੋਏ ਖੇਤਰ ਦੇ ਪਿੰਡ ਹਾਕਮਵਾਲਾ ਦੇ ਸੈਨਿਕ ਪ੍ਰਭਜੀਤ ਸਿੰਘ ਦੀ
ਅੰਤਿਮ ਅਰਦਾਸ ਸਥਾਨਕ ਗੁਰੂਦੁਆਰਾ ਸਾਹਿਬ ਵਿਚ ਕੀਤੀ ਗਈ । ਸ਼ਹੀਦ ਸੈਨਿਕ ਨੂੰ ਸ਼ਰਥਾਜ਼ਲੀਆਂ ਭੇਟ ਕਰਦਿਆਂ ਸਬ ਡਿਵਿਜਨ
ਬੁਢਲਾਡਾ ਦੇ ਐਸਡੀਐਮ ਬੀਬੀ ਸਰਬਜੀਤ ਕੌਰ,. ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ,ਐਸ. ਪੀ. ( ਹੈਡਕੁਆਟਰ) ਸਤਨਾਮ ਸਿੰਘ , ਆਮ
ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ , ਪੰਜਾਬ 21 ਰੈਜੀਮੈਂਟ ਦੇ ਸੂਬੇਦਾਰ ਪਰਵਿੰਦਰ ,ਬਹੁਜਨ ਸਮਾਜ ਪਾਰਟੀ ਦੇ
ਆਗੂ ਆਤਮਾ ਸਿੰਘ ਪਮਾਰ , ਮੈਡੀਕਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਜ਼ਿਲ੍ਹਾ ਪ੍ਰਧਾਨ ਰਘਬੀਰ ਚੰਦ ਸ਼ਰਮਾਂ , ਖਜਾਨਚੀ
ਅਸ਼ੋਕ ਕੁਮਾਰ ਗਾਮੀਵਾਲਾ ਸਾਬਕਾ ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਥਿੰਦ , ਸਰਪੰਚ ਪਲਵਿੰਦਰ ਸਿੰਘ, ਬਲਵਿੰਦਰ ਸਿੰਘ ਪਟਵਾਰੀ ,
ਅਕਾਲੀ ਦਲ ਡੈਮੋਕਰੇਟਿਕ ਦੇ ਆਗੂ ਮਲਕੀਤ ਸਿੰਘ ਸਮਾੳ ਆਦਿ ਨੇ ਕਿਹਾ ਕਿ ਸ਼ਹੀਦ ਸੈਨਿਕਾ ਦੀਆਂ ਕੁਰਬਾਨੀਆ ਕਰਕੇ ਹੀ ਦੇਸ਼ ਦੇ
ਆਮ ਲੋਕ ਅਮਨ ਤੇ ਸ਼ਾਂਤੀ ਨਾਲ ਜੀਵਨ ਬਤੀਤ ਕਰਦੇ ਹਨ। ਉਨ੍ਹਾਂ ਕਿਹਾ ਕਿ ਦੇਸ ਨੂੰ ਸ਼ਹੀਦ ਪ੍ਰਭਜੀਤ ਸਿੰਘ ਦੀ ਦੀ ਸ਼ਹਾਦਤ ‘ਤੇ ਬਹੁਤ
ਮਾਣ ਹੈ। ਇਸ ਸਮੇ ਪਿੰਡ ਵਾਸੀਆਂ ਨੇ ਸੈਨਿਕ ਦੇ ਗਰੀਬ ਪਰਿਵਾਰ ਨੂੰ ਇਕ ਕਰੋੜ ਦੀ ਸਹਾਇਤਾ ਦੇਣ , ਬੋਹਾ -ਹਾਕਮਵਾਲਾ ਸੜਕ ਨੂੰ ਡੱਬਲ
ਕਰਕੇ ਇਸਦਾ ਨਾਂ ਸ਼ਹੀਦ ਦੇ ਨਾ ‘ਤੇ ਰੱਖਣ ਤੇ ਸਕੂਲ ਦਾ ਨਾਂ ਪ੍ਰਭਜੀਤ ਸਿੰਘ ਦੇ ਨਾ ਤੇ ਰੱਖ ਕੇ ਇਸ ਨੂੰ ਅਪਗਰੇਡ ਕਰਨ ਦੀ ਮੰਗ ਕੀਤੀ ।
ਐਸਡੀਐਮ ਸਰਬਜੀਤ ਕੌਰ ਨੇ ਕਿਹਾ ਕਿ ਪਿੰਡ ਵਾਸੀਆ ਦੀਆਂ ਸਾਰੀਆਂ ਮੰਗਾ ਪੰਜਾਬ ਸਰਕਾਰ ਨੂੰ ਭੇਜ ਦਿੱਤੀਆਂ ਜਾਣਗੀਆਂ । ਇਸ ਸਮੇ
ਉਹਨਾਂ ਪੰਜਾਬ ਸਰਕਾਰ ਵੱਲੋਂ ਸ਼ਹੀਦ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਵੀ ਪ੍ਰਦਾਨ ਕੀਤਾ।