
ਬੁੱਢਲਾਡਾ,26 ਅਪਰੈਲ (ਸਾਰਾ ਯਹਾਂ/ਅਮਨ ਮਹਿਤਾ): ਅੱਜ ਕੇਂਦਰ ਸ਼ਾਸਤ ਪ੍ਰਦੇਸ਼ ਲੇਹ ਲਦਾਖ ਦੇ ਸੀਆਂ ਚਿੰਨ੍ਹ ਖੇਤਰ ਵਿਚ ਗਲੇਸ਼ੀਅਰ ਫੱਟਣ ਨਾਲ ਸ਼ਹੀਦ ਹੋਏ ਖੇਤਰ ਦੇ ਪਿੰਡ ਹਾਕਮਵਾਲਾ ਦੇ ਸੈਨਿਕ ਪ੍ਰਭਜੀਤ ਸਿੰਘ ( 23) ਪੁੱਤਰ ਜਗਪਾਲ ਸਿੰਘ ਦਾ ਅੱਜ ਉਂਨ੍ਹਾਂ ਦੇ ਜੱਦੀ ਪਿੰਡ ਹਾਕਮਵਾਲਾ ਵਿੱਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ । ਬੋਹਾ ਪੁੱਜਣ ਤੇ ਉਨ੍ਹਾਂ ਦੀ ਮ੍ਰਿਤਕ ਦੇਹ ਮੋਟਰ ਸਾਇਕਲਾ ਦੇ ਵੱਡੇ ਕਾਫਲੇ ਨਾਲ ਉਂਨ੍ਹਾਂ ਦੇ ਘਰ ਲਿਆਦੀ ਗਈ।,ਜਿੱਥੇ ਪਰਿਵਾਰਕ ਮੈਂਬਰਾ ਤੇ ਨੇੜਲੇ ਰਿਸ਼ਤੇਦਾਰਾ ਨੇ ਉਨ੍ਹਾਂ ਦੇ ਅਤਿੰਮ ਦਰਸ਼ਨ ਕੀਤੇ।
ਉਹਨਾਂ ਦਾ ਅਂਤਿੰਮ ਸਸਕਾਰ ਪਿੰਡ ਦੇ ਖੇਡ ਸਟੇਡੀਅਮ ਵਿੱਖੇ ਕੀਤਾ ਗਿਆ । ਇਸ ਸਮੇ ਪ੍ਰਸ਼ਾਸ਼ਨ ਵੱਲੋਂ ਏਡੀਸੀ( ਜਨਰਲ) ਸੁਖਪ੍ਰੀਤ ਸਿੰਘ ਸਿੱਧੂ , ਐਸ. ਡੀ. ਐਮ. ਸਾਗਰ ਸੇਤੀਆ, ਐਸ. ਪੀ. ਪੀਬੀਆਈ ਰਕੇਸ਼ ਕੁਮਾਰ , ਡੀ. ਐਸ. ਪੀ ਪ੍ਰਭਜੋਤ ਕੌਰ ਬੇਲਾ, ਹਲਕਾ ਵਿਧਾਇਕ ਪ੍ਰਿਸ਼ੀਪਲ ਬੁੱਧ ਰਾਮ , ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਅਕਾਲੀ ਦਲ ਦੇ ਹਲਕਾ ਸੇਵਾਦਾਰ ਡਾ: ਨਿਸ਼ਾਨ ਸਿੰਘ, ਆਮ ਆਦਮੀ ਪਾਰਟੀ ਦੇ

ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਆਦਿ ਅਜਾਲੀ ਦਲ(ਡੈਮੋਕ੍ਰੇਟਿਕ) ਦੇ ਆਗੂ ਮਲਕੀਤ ਸਿੰਘ ਸਮਾੳ, ਜਥੇਦਾਰ ਜੋਗਾ ਸਿੰਘ , ਬਲਵਿੰਦਰ ਸਿੰਘ ਪਟਵਾਰੀ ਤੇ ਨਵੀਨ ਕੁਮਾਰ ਕਾਲਾ ਆਦਿ ਵੱਲੋਂ ਉਹਨਾਂ ਨੂੰ ਸ਼ਰਧਾਜ਼ਲੀਆਂ ਭੇਟ ਕੀਤੀਆ ਗਈਆਂ । ਸ਼ਹੀਦ ਨੂੰ ਫੌਜੀ ਟੁੱਕੜੀ 3 ਮੀਡੀਅਮ ਏਆਰਟੀਵਾਈ ਬਠਿੰਡਾ ਕੈਂਟ ਵੱਲੋਂ ਸਲਾਮੀ ਦਿੱਤੀ ਗਈ। ਸ਼ਹੀਦ ਦੀ ਚਿਖਾ ਨੂੰ ਅਗਨੀ ਉਸਦੇ ਵੱਡੇ ਭਰਾ ਪ੍ਰਿਤਪਾਲ ਸਿੰਘ ਬੱਗਾ ਵੱਲੋਂ ਵਿਖਾਈ ਗਈ। ਐਸ ਡੀ ਸਾਗਰ ਸੇਤੀਆਂ ਨੇ ਪਰਿਵਾਰ ਨੂੰ ਵਿਸਵਾਸ਼ ਦਿਵਾਇਆ ਕਿ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਹਰ ਸੁੱਖ ਦੁੱਖ ਵਿਚ ਪਰਿਵਾਰ ਦੇ ਨਾਲ ਖੜ੍ਹੇਗਾ ।
