ਮਾਨਸਾ (ਸਾਰਾ ਯਹਾਂ/ ਬੀਰਬਲ ਧਾਲੀਵਾਲ ) ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਸ਼ਹੀਦੇ ਏ ਆਜ਼ਮ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਸਿੰਘ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਸਮਾਰੋਹ ਕੀਤ ਗਿਆ ਅਤੇ ਇਸ ਮੌਕੇ ਸਮਾਜਿਕ ਬੁਰਾਇਆਂ ਪਾਣੀ ਦੀ ਬੱਚਤ ਅਤੇ ਨਸ਼ਿਆਂ ਖਿਲਾਫ ਯੂਥ ਰੈਲੀ ਵੀ ਕੱਢੀ ਗਈ। ਸਮਾਗਮ ਦੇ ਸ਼ੁਰੂ ਵਿੱਚ ਜ਼ਿਲ੍ਹਾ ਯੂਥ ਅਫਸਰ ਮਾਨਸਾ ਸਰਬਜੀਤ ਸਿੰਘ,ਡਾ ਸੰਦੀਪ ਘੰਡ ਅਤੇ ਸਮੂਹ ਸਟਾਫ ਅਤੇ ਵਲੰਟੀਅਰਾਂ ਵੱਲੋਂ ਜੋਤ ਜਗਾ ਕੇ ਅਤੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਜਲੀ ਦਿੱਤੀ ਗਈ।ਸਰਬਜੀਤ ਸਿੰਘ ਜ਼ਿਲ੍ਹਾ ਯੂਥ ਅਫਸਰ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸ਼ਹੀਦ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਸਿੰਘ ਨੇ ਨਿੱਕੀ ਉਮਰ ਵਿੱਚ ਹੀ ਦੇਸ਼ ਦੀ ਅਜਾਦੀ ਲਈ ਆਪਣੀ ਕੁਰਬਾਨੀ ਦਿੱਤੀ।ਉਹਨਾਂ ਨੌਜਵਾਨਾਂ ਨੂੰੁ ਕਿਹਾ ਕਿ ਭਗਤ ਸਿੰਘ ਹਮੇਸ਼ਾ ਹੀ ਸਮਾਜਵਾਦ,ਧਰਮ ਨਿਰਪੱਖਤਾ ਦੀ ਗੱਲ ਕਰਦੇ ਸਨ।ਉਹਨਾਂ ਇਹ ਵੀ ਕਿਹਾ ਕਿ ਭਗਤ ਸਿੰਘ ਨੇ ਜੇਲ੍ਹ ਜਾਣ ਤੋਂ ਪਹਿਲਾਂ ਵੀ 250 ਦੇ ਕਰੀਬ ਕਿਤਾਬਾਂ ਪੜ੍ਹ ਲਈਆ ਸਨ ਅਤੇ ਜੇਲ੍ਹ ਵਿੱਚ ਰਹਿਿਦੰਆ ਵੀ ਉਹਨਾਂ ਦੀ ਲਗਨ ਕਿਤਾਬਾਂ ਨਾਲ ਹੀ ਰਹੀ ਅਤੇ ਫਾਂਸੀ ਤੇ ਚੜ੍ਹਨ ਤੋਂ ਪਹਿਲਾ ਵੀ ਉਹ ਕਿਤਾਬ ਹੀ ਪੜ੍ਹ ਰਹੇ ਸਨ।ਉਹਨਾਂ ਨੋਜਵਾਨਾਂ ਨੂੰ ਕਿਤਾਬਾਂ ਪੜ ਕੇ ਆਪਣਾ ਬੌਧਿਕ ਵਿਕਾਸ ਕਰਨਾ ਚਾਹੀਦਾ ਹੈ।
ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਭਗਤ ਸਿੰਘ ਨੌਜਵਾਨਾਂ ਲਈ ਮਾਰਗ ਦਰਸ਼ਕ ਸਨ ਅਤੇ ਨੌਜਵਾਨਾਂ ਨੂੰ ਉਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਵਿਕਾਸ ਮੰਚ ਵੱਲੋਂ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਵੱਖ –ਵੱਖ 10 ਪਿੰਡਾਂ ਵਿੱਚ ਸਿਲਾਈ ਸੈਂਟਰ ਖੋਲੇ ਜਾਣਗੇ ਤਾਂ ਜੋ ਲੜਕੀਆਂ ਨੂੰ ਆਰਥਿਕ ਪੱਧਰ ਤੇ ਉੱਚਾ ਚੱੁਕ ਸਕੀਏ।
ਸਮਾਗਮ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਪ੍ਰੋਗਰਾਮ ਅਫਸਰ ਅਤੇ ਸਮਾਗਮ ਦੇ ਪ੍ਰੰਬਧਕ ਡਾ.ਸੰਦੀਪ ਘੰਡ ਨੇ ਕਿਹਾ ਕਿ ਨੌਜਵਾਨ ਪੀੜੀ ਦਾ ਵਿਦੇਸ਼ਾ ਵਿੱਚ ਜਾਣ ਦਾ ਰੁਝਾਨ ਸਾਡੇ ਲਈ ਚਿੰਤਾ ਦਾ ਕਾਰਨ ਹੈ।ਉਹਨਾਂ ਕਿਹਾ ਕਿ ਅੱਜ ਅਸੀ ਪੈਸੇ ਦੇ ਦੌਰ ਵਿੱਚ ਰਿਸ਼ਤਿਆ ਨੂੰ ਭੁੱਲਦੇ ਜਾ ਰਹੇ ਹਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋ ਦੂਰ ਰਹਿਣ ਅਤੇ ਦੇਸ਼ ਵਿੱਚ ਹੀ ਰਹਿ ਕੇ ਸਮਾਜ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ।
ਨੋਜਵਾਨਾਂ ਨੂੰ ਸੰਬੋਧਨ ਕਰਦਿਆਂ ਨੋਜਵਾਨ ਨੇਤਾ ਇੰਦਰਜੀਤ ਸਿੰਘ ਉੱਭਾ ਨੇ ਕਿਹਾ ਕਿ ਸਾਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਇੱਕ ਈਵੇਂਟ ਦੇ ਤੋਰ ਤੇ ਹੀ ਨਹੀ ਲੈਣਾ ਚਾਹੀਦਾ ਸਾਨੂੰ ਉਹਨਾਂ ਦੀ ਵਿਚਾਰਧਾਰਾ ਤੋਂ ਪ੍ਰਰੇਣਾ ਲੈਣੀ ਚਾਹੀਦੀ ਹੈ{
ਸ਼ਰਧਾਂਜਲੀ ਸਮਾਗਮ ਨੂੰ ਹੋਰਨਾਂ ਤੋ ਇਲਾਵਾ ਸੁਖਰਾਜ ਸਿੰਘ ਮੂਲਾ ਸਿੰਘ ਵਾਲਾ,ਜੌਨੀ ਗਰਗ ਮਾਨਸਾ,ਮੰਜੂ ਬਾਲਾ ਸਰਦੂਲਗੜ,ਗੁਰਪ੍ਰੀਤ ਕੌਰ,ਬੇਅੰਤ ਕੌਰ,ਗੁਰਪ੍ਰੀਤ ਸਿੰਘ ਅੱਕਾਂਵਾਲੀ,ਗੁਰਪੀ੍ਰਤ ਸਿੰਘ ਨੰਦਗੜ,ਸਿਲਾਈ ਟੀਚਰ ਸਰਬਜੀਤ ਕੌਰ ਨੰਗਲ ਕਲਾਂ,ਰਾਣੀ ਕੌਰ ਬੀਰੇਵਾਲਾ ਜੱਟਾਂ ਅਤੇ ਮਨਪ੍ਰੀਤ ਕੌਰ ਨੇ ਵੀ ਸ਼ਮੂਲੀਅਤ ਕਰਦਿਆਂ ਨੋਜਵਾਨਾਂ ਨੂੰ ਸ਼ਹੀਦ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਸਿੰਘ ਦੀ ਜੀਵਨੀ ਤੋਂ ਪ੍ਰਰੇਣਾ ਲੈਣੀ ਚਾਹੀਦੀ ਹੈ।