ਮਾਨਸਾ 12ਅਪਰੈਲ(ਸਾਰਾ ਯਹਾਂ/ ਬੀਰਬਲ ਧਾਲੀਵਾਲ ) ਸਿਹਤ ਵਿਭਾਗ ਮਾਨਸਾ ਅਤੇ ਸ੍ਰੀ ਪੰਚਮੁਖੀ ਬਾਲਾ ਜੀ ਸੇਵਾ ਸੰਮਤੀ ਰਜਿਸਟਰਡ ਮਾਨਸਾ ਕੋਵਿੰਡ 19 ਦੀ ਰੋਕਥਾਮ ਲਈ 45ਸਾਲ ਤੋਂ ਉੱਪਰ ਦੇ ਵਿਅਕਤੀਆਂ ਲਈ ਫਰੀ ਵੈਕਸੀਨੇਸ਼ਨ ਕੈਂਪ ਭਗਤ ਨਾਮਦੇਵ ਧਰਮਸ਼ਾਲਾ ਲੱਲੂਆਣਾ ਰੋਡ ਵਿੱਚ ਲਗਾਇਆ ਗਿਆ! ਜਿਸ ਵਿਚ ਵਿਸ਼ੇਸ਼ ਸਹਿਯੋਗ ਹਿੰਦੋਸਤਾਨ ਪ੍ਰੋਵੀਜ਼ਨ ਸਟੋਰ ਲੱਲੂਆਣਾ ਰੋਡ ਮਾਨਸਾ ਦਾ ਰਿਹਾ !ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਿਜੇ ਕੁਮਾਰ ਜੈਨ ਸਾਬਕਾ ਪ੍ਰਧਾਨ ਆਲ ਇੰਡੀਆ ਕਰੱਪਸ਼ਨ ਬੋਰਡ, ਸੁਰੇਸ਼ ਕੁਮਾਰ ਕਰੋੜੀ ਪ੍ਰਧਾਨ ਪੰਚ ਮੁਖੀ ਬਾਲਾ ਜੀ ਸੇਵਾ ਸੰਮਤੀ ਮਾਨਸਾ, ਨੇ ਦੱਸਿਆ ਕਿ ਇਸ ਲਗਾਏ ਕੈਂਪ ਵਿੱਚ ਸ਼ਹਿਰ ਵਾਸੀਆਂ ਨੇ ਬਹੁਤ ਵੱਡੀ ਗਿਣਤੀ ਵਿਚ ਹਿੱਸਾ ਲਿਆ ਅਤੇ ਕੋਵਿੰਡ 19 ਵੈਕਸੀਨ ਲਗਵਾਈ ਗਈ ਜ਼ਿਲ੍ਹਾ ਪ੍ਰਸ਼ਾਸਨ ਦੇ ਭਰਪੂਰ ਸਹਿਯੋਗ ਸਦਕਾ ਅਤੇ ਸਿਹਤ ਮਹਿਕਮੇ ਦੀ ਟੀਮ ਦੁਆਰਾ 45 ਸਾਲ ਤੋਂ ਉੱਪਰ ਦੇ ਵਿਅਕਤੀਆਂ ਨੂੰ ਕੋਰੋਨਾ ਬਚਾਓ ਦੇ ਟੀਮ ਵੱਲੋਂ 45 ਸਾਲ ਉਮਰ ਦੇ ਲੋਕਾਂ ਨੂੰ ਇਹ ਟੀਕੇ ਲਗਾਏ ਗਏ !ਇਸ ਕੈਂਪ ਵਿਚ ਸੈਂਕੜੇ ਲੋਕਾਂ ਨੂੰ ਵੈਕਸੀਨ ਲਗਵਾਈ ਗਈ ਇਸ ਮੌਕੇ ਆਗੂਆਂ ਨੇ ਦੱਸਿਆ ਕਿ ਸਾਡੀ ਸੰਸਥਾ ਵਲੋਂ ਪੂਰੇ ਸ਼ਹਿਰ ਵਾਸੀਆਂ ਦੀ ਤੰਦਰੁਸਤੀ ਲਈ ਇਹ ਮੁਹਿੰਮ ਸ਼ੁਰੂ ਕੀਤੀ ਹੈ !ਕਿ ਪੂਰੇ ਸ਼ਹਿਰ ਵਾਸੀਆਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਜਾਗਰੂਕ ਕੀਤਾ ਜਾਵੇ !ਸਾਡੀ ਸੰਸਥਾ ਜਿਥੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਉੱਥੇ ਕੈਂਪਾਂ ਰਾਹੀਂ ਵੀ ਸ਼ਹਿਰ ਵਾਸੀਆਂ ਦੀ ਸੇਵਾ ਕਰ ਰਹੀ ਹੈ!
ਸੰਸਥਾ ਆਉਂਦੇ ਦਿਨਾਂ ਵਿੱਚ ਪੂਰੇ ਸ਼ਹਿਰ ਵਾਸੀਆਂ ਨੂੰ ਇਸ ਪ੍ਰਤੀ ਘਰ ਘਰ ਜਾ ਕੇ ਜਾਗਰੂਕ ਕਰੇਗੀ! ਕਿਉਂ ਖੁਦ ਅਤੇ ਆਪਣੇ ਪੂਰੇ ਪਰਿਵਾਰ ਦੇ ਵੈਕਸੀਨ ਜ਼ਰੂਰ ਲਗਾਉਣ ਤਾਂ ਜੋ ਇਸ ਕੋ ਕੋਵਿੰਡ 19 ਦੀ ਮਹਾਵਾਰੀ ਤੋਂ ਬਚਾਅ ਹੋ ਸਕੇ !ਉਨ੍ਹਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਕੈਂਪ ਸਫ਼ਲ ਹੋ ਨਿੱਬੜਿਆਇਸ ਮੌਕੇ ਮੁੱਖ ਮਹਿਮਾਨ ਵਿਜੇ ਕੁਮਾਰ ਨੇ ਦੱਸਿਆ ਕਿ ਇੱਕ 180 ਲੋਕਾਂ ਨੂੰ ਵੈਕਸੀਨ ਲਗਵਾਈ ਗਈ ਹੈ! ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਗੈਰ ਕਿਸੇ ਡਰ ਭੈਅ ਤੋਂ ਸਿਹਤ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਸਾਰੇ ਹੀ ਮਾਨਸਾ ਜ਼ਿਲੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵੈਕਸੀਨ ਜ਼ਰੂਰ ਲਗਾਉਣ !ਇਸ ਮੌਕੇ ਸੁਦਾਮਾ ਗਰਗ ,ਗੌਰਵ ਸ਼ਰਮਾ, ਸ਼ੁਰੇਸ਼ ਕਰੋਡ਼ੀ, ਸੁਖਵਿੰਦਰ ਲੱਕੀ, ਰਮੇਸ਼ ਕੁਮਾਰ ਰਾਮ, ਕੁਮਾਰ ਦਰਸ਼ਨ ਨੀਟਾ, ਆਦਿ ਮੈਂਬਰ ਅਤੇ ਸਮੂਹ ਸੰਸਥਾ ਦੇ ਅਹੁਦੇਦਾਰ ਅਤੇ ਆਗੂ ਹਾਜ਼ਰ ਸਨ ਅਤੇ ਇਸ ਮੋਕੇ ਤੇ ਸੰਜੀਵ ਪਿੰਕਾ ਜੀ ਮਹਾਨ ਖੂਨ ਦਾਨੀ , ਸ਼੍ਰੀ ਸ਼ਾਮ ਲਾਲ , ਅਤੇ ਬਲਜੀਤ ਕੜਵਲ ਮੁੱਖ ਸੰਪਾਦਕ ਮਾਨਸਾ ਨੇ ਵੀ ਹਜ਼ਾਰੀ ਲਗਵਾਈ ਅਤੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ