*ਬੁਢਲਾਡਾ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸ਼ੁਰੂ ਹੋਏ ਵਿਕਾਸ ਕਾਰਜ ਸਾਗਰ ਸੇਤੀਆਂ ਦੀ ਬਦਲੀ ਤੋਂ ਬਾਅਦ ਠੱਪ..!ਐਸ.ਡੀ.ਐਮ ਦੀ ਕੁਰਸੀ ਖਾਲੀ ਹੋਣ ਕਾਰਨ ਲੋਕਾਂ ਦੇ ਕੰਮਕਾਜ ਹੋਏ ਪ੍ਰਭਾਵਿਤ*

0
319

ਬੁਢਲਾਡਾ 22 ਜੂਨ (ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸ਼ਹਿਰ ਨੂੰ ਸੁੰਦਰ ਅਤੇ ਸੈਰਗਾਹ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਆਈ ਏ ਐਸ ਅਧਿਕਾਰੀ ਸਾਗਰ ਸੇਤੀਆਂ ਨੂੰ ਬਤੌਰ ਐਸ ਡੀ ਐਮ ਨਿਯੁਕਤ ਕਰਕੇ ਕਰੋੜਾ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਸਨ। ਅਚਾਨਕ ਸੇਤੀਆਂ ਦੀ ਤਰੱਕੀ ਉਪਰੰਤ ਤਬਾਦਲਾ ਹੋਣ ਕਾਰਨ ਵਿਕਾਸ ਕਾਰਜ ਇੱਕਦਮ ਢੱਪ ਹੋ ਕੇ ਰਹਿ ਗਏ ਹਨ। ਉੱਥੇ ਐਸ ਡੀ ਐਮ ਦਾ ਅਹੁਦਾ ਵੀ ਲੰਬੇ ਸਮੇਂ ਤੋਂ ਖਾਲੀ ਪਿਅ ਹੈ। ਭਾਵੇ ਡਿਪਟੀ ਕਮਿਸ਼ਨਰ ਮਾਨਸਾ ਨੇ ਐਸ ਡੀ ਐਮ ਸਰਦੂਲਗੜ੍ਹ ਨੂੰ ਬੁਢਲਾਡਾ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ। ਪਰੰਤੂ ਲੋਕਾਂ ਦੀਆਂ ਸਮੱਸਿਆਵਾਂ ਅਤੇ ਵਿਕਾਸ ਕਾਰਜ ਦਾ ਠੱਪ ਹੋਣਾ ਹਲਕੇ ਦੇ ਲੋਕਾਂ ਨੂੰ ਸਾਗਰ ਸੇਤੀਆਂ ਦੀ ਯਾਦ ਸਤਾ ਰਹੀ ਹੈ ਕਿ ਉਨ੍ਹਾਂ ਨੇ ਕੁਝ ਹੀ ਦਿਨਾ ਵਿੱਚ ਚ 50 ਤੋਂ 100 ਸਾਲ ਪੁਰਾਣੇ ਨਜ਼ਾਇਜ਼ ਕਬਜ਼ਿਆ ਨੂੰ ਹਟਾ ਕੇ ਬਜ਼ਾਰਾਂ ਨੂੰ ਖੁੱਲੇ ਕਰ ਦਿੱਤਾ ਸੀ ਅਤੇ ਰੇਲਵੇ ਰੋਡ ਦਾ ਪਾਮ ਸਟਰੀਟ ਦੇ ਨਾਮ ਤੇ ਵਿਕਸਿਤ ਕਰਨ ਲਈ ਵਿਕਾਸ ਕਾਰਜ ਤੇਜ਼ੀ ਨਾਲ ਸ਼ੁਰੂ ਕੀਤੇ ਸਨ। ਸ਼ਹਿਰ ਦੇ ਲੋਕਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਉਹ ਬੁਢਲਾਡਾ ਸ਼ਹਿਰ ਜ਼ੋ ਉੱਤਰੀ ਜ਼ੋਨ ਵਿੱਚ ਸਭ ਤੋਂ ਗੰਦਾ ਸ਼ਹਿਰ ਘੋਸ਼ਿਤ ਕੀਤਾ ਗਿਆ ਸੀ ਲੋਕਾਂ ਨੂੰ ਨਰਕਭਰੀ ਜਿੰਦਗੀ ਤੋਂ ਛੁਟਕਾਰਾ ਦਿਵਾਉਣ ਲਈ ਸਾਗਰ ਸੇਤੀਆਂ ਨੂੰ ਇਸ ਪ੍ਰੋਜੈਕਟ ਦੀ ਵਾਗਡੋਰ ਤੁਰੰਤ ਸੰਭਾਲੀ ਜਾਵੇ। ਉਨ੍ਹਾਂ ਕਿਹਾ ਕਿ ਸੇਤੀਆ ਦੀ ਬਤੌਰ ਏ ਡੀ ਸੀ ਤਰੱਕੀ ਮਾਨਸਾ ਵਿਖੇ ਨਿਯੁਕਤ ਕਰਕੇ ਇਸ ਕਾਰਜ ਨੂੰ ਮੁੜ ਬਹਾਲ ਕੀਤਾ ਜਾਵੇ। ਮੌਜੂਦਾ ਸਮੇਂ ਵਿੱਚ ਪਾਮ ਸਟਰੀਟ ਦੇ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਹੋ ਚੁੱਕੇ ਹਨ। ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਗੰਦਗੀ ਦੇ ਵੱਡੇ ਵੱਡੇ ਢੇਰ,

ਟੁੱਟਿਆ ਹੋਇਆ ਮਲਬਾ ਲੋਕਾਂ ਦਾ ਮੁੰਹ ਚਿੜਾ ਰਿਹਾ ਹੈ। ਅਵਾਰਾ ਪਸ਼ੂਆਂਦੀ ਭੀ ਪਾਰਮਾਰ ਹੈ।ਜਿਸ ਕਰਕੇ ਲੋਕਾਂ ਨੂੰ ਬਹੁਤ ਦਿਕਤ ਆਉਂਦੀ ਹੈ।।। ਇਸ ਸੰਬੰਧੀ ਕਾਰਜ ਸਾਧਕ ਅਫਸਰ ਵਿਜੈ ਜਿੰਦਲ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਸੰਬੰਧਤ ਠੇਕੇਦਾਰ ਨੂੰ ਨੋਟੀਸ ਜਾਰੀ ਕਰ ਦਿੱਤਾ ਗਿਆ ਹੈ।  ਕੋਸਲ ਪ੍ਰਧਾਨ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਸ਼ਹਿਰ ਦੇ ਅਧੂਰੇ ਪਏ ਵਿਕਾਸ ਕਾਰਜ ਨੂੰ ਪਹਿਲ ਦੇ ਆਧਾਰ ਤੇ ਮੁਕੰਮਲ ਕਰਵਾਇਆ ਜਾਵੇਗਾ। ਅਣਗਹਿਲੀ ਅਤੇ ਘਟੀਆ ਮਟੀਰੀਅਲ ਬਰਦਾਸ਼ਤ ਨਹੀਂ ਕੀਤਾ ਜਾਵੇ।।  ਨਗਰ ਸੁਧਾਰ ਸਭਾ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਸ਼ਹਿਰ ਨੂੰ ਸੁੰਦਰ ਅਤੇ ਸੈਰਗਾਹ ਅਤੇ ਵਿਕਾਸ ਵੱਲ੍ਹ ਤੋਰਨ ਲਈ ਯੌਗ ਕਿਸੇ ਆਈ ਏ ਐਸ ਨੌਜਵਾਨ ਅਧਿਕਾਰੀ ਨੂੰ ਮੁੜ ਨਿਯੁਕਤ ਕੀਤਾ ਜਾਵੇ।

LEAVE A REPLY

Please enter your comment!
Please enter your name here