ਬੁਢਲਾਡਾ16 ਸਤੰਬਰ (ਸਾਰਾ ਯਹਾ/ਅਮਨ ਮਹਿਤਾ) ਸ਼ਥਾਨਕ ਸ਼ਹਿਰ ਨੂੰ ਸੁੰਦਰ ਅਤੇ ਕੂੜਾ ਰਹਿਤ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਨਿਰੰਤਰ ਪ੍ਰਵਾਹ ਨੂੰ ਸ਼ਹਿਰ ਦੇ ਲੋਕ ਸਹਿਯੋਗ ਦੇਣ। ਇਹ ਸ਼ਬਦ ਅੱਜ ਮੁਹਿੰਮ ਅਧੀਨ (ਸਫਾਈ ਅਭਿਆਨ) ਐਸ.ਡੀ.ਐਮ. ਸਾਗਰ ਸੇਤੀਆਂ ਨੇ ਕਹੇ। ਉਹਨਾਂ ਨੇ ਦੱਸਿਆ ਕਿ ਅੱਜ ਸ਼ਹਿਰ ਦੀ ਗਉਸ਼ਾਲਾ ਰੋਡ, ਵਾਟਰ ਵਰਕਸ ਰੋਡ, ਬਿਆਸਾ ਵਾਲੀ ਗਲੀ, ਕਾਂਠਾ ਵਾਲੀ ਗਲੀ ਵਿੱਚ ਕੂੜੇ ਦੇ ਸਾਭ-ਸੰਭਾਲ ਲਈ ਡੋਰ ਟੂ ਡੋਰ ਜਾਗਰੁਕਤਾ ਮੁਹਿੰਮ ਚਲਾਈ ਗਈ। ਗਲੀ-ਮੁਹੱਲਿਆ ਵਿੱਚ ਕਾਰਜ ਸਾਧਕ ਅਫਸਰ ਵਿਜੈ ਕੁਮਾਰ ਜਿੰਦਲ ਦੀ ਅਗਵਾਈ ਹੇਠ ਸ਼ਹਿਰ ਦੀਆਂ ਸਮਾਜ ਸੇਵੀ ਸੰਸ਼ਥਾਵਾਂ ਦੇ ਸਹਿਯੋਗ ਨਾਲ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੂੜੇ ਦੀ ਸਾਂਭ-ਸੰਭਾਲ ਸੰਬੰਧੀ ਕੌਸਲ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਕਿ ਉਹ ਆਪਣੇ ਘਰ ਦਾ ਕੂੜਾ ਸਵੇਰ ਸਮੇਂ ਵਾਰਡ ਵਿੱਚ ਆਉਣ ਵਾਲੀਆ ਕੂੜੇ ਦੀਆਂ ਰੇੜੀਆ ਤੱਕ ਪਹੁੰਚਾਉਣਾ ਯਕੀਨੀ ਬਣਾਉਣ। ਇਸ ਮੌਕੇ ਉਹਨਾਂ ਨਾਲ ਮਾਤਾ ਗੁਜਰੀ ਭਲਾਈ ਸੰਸਥਾਂ ਦੇ ਮਾਸਟਰ ਕੁਲਵੰਤ ਸਿੰਘ, ਸਾਬਕਾ ਈ.ਓ ਕੁਲਵਿੰਦਰ ਸਿੰਘ, ਧੀਰਜ ਕੁਮਾਰ ਆਦਿ ਹਾਜਿਰ ਸਨ। ਫੋਟੋ: ਬੁਢਲਾਡਾ: ਕੂੜੇ ਦੀ ਸਾਂਭ-ਸੰਭਾਲ ਲਈ ਵੱਖ-ਵੱਖ ਘਰਾਂ ਵਿੱਚ ਕਾਰਜ ਸਾਧਕ ਅਫਸਰ ਲੋਕਾਂ ਨੂੰ ਜਾਗਰੁਕ ਕਰਦੇ ਹੋਏ।