
ਬੁਢਲਾਡਾ, 18 ਮਈ( (ਸਾਰਾ ਯਹਾ/ ਅਮਨ ਮਹਿਤਾ ) ਕਰੋਨਾ ਮਹਾਂਮਾਰੀ ਨੇ ਪੂਰੀ ਦੂਨੀਆਂ ਨੂੰ ਜਕੜ ਲਿਆ ਹੈ।ਇਸ ਮਹਾਮਾਰੀ ਤੋਂ ਬਚਾਉਣ ਲਈ ਦੇਸ਼ ਦੀਆਂ ਸਰਕਾਰ, ਅਫਸਰ, ਸਿਹਤ ਕਰਮਚਾਰੀ, ਸਫਾਈ ਕਰਮਚਾਰੀ ਆਪਣੀਆਂ ਸੇਵਾਂਵਾ ਦੇ ਰਹੇ ਹਨ।ਇਸ ਤੋਂ ਇਲਾਵਾ ਵੀ ਕਈ ਸੰਸਥਾਵਾਂ ਵੀ ਕੋਰਨਾ ਮਹਾਮਾਰੀ ਦੇ ਪ੍ਰਕੋੋਪ ਵਿੱਚ ਲੋਕਾਂ ਤੱਕ ਜਰੂਰੀ ਸੇਵਾਵਾਂ ਦੇਣ ਲਈ ਵੱਧ ਚੜ੍ਹ ਕੇ ਹਿੱਸਾ ਦੇ ਰਹੀਆਂ ਹਨ ਜਿਨ੍ਹਾਂ ਵਿੱਚ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਦੇਸ਼ ਅਨੁਸਾਰ ਸੰਤ ਨਿਰੰਕਾਰੀ ਮਿਸ਼ਨ ਲਗਾਤਾਰ ਆਪਣੀਆਂ ਸੇਵਾਵਾਂ ਪੂਰੀ ਦੁਨੀਆ ਵਿੱਚ ਦੇ ਰਿਹਾ ਹੈ। ਜਿਸ ਤਹਿਤ ਅੱਜ ਸੰਤ ਨਿਰੰਕਾਰੀ ਮੰਡਲ ਬ੍ਰਾਂਚ ਬੁਢਲਾਡਾ ਦੇ ਸੇਵਾਦਾਰਾ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਦੇ ਸਾਰੇ ਏ.ਟੀ.ਐਮ ਬਿਲ਼ਡਿੰਗਾਂ, ਐਲ.ਆਈ.ਸੀ ਦਫਤਰ, ਐਕਸਿਸ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ ਸਮੇਤ ਸਾਰੇ ਸ਼ਹਿਰ ਦੇ ਬੈਂਕਾਂ ਦੇ ਮੇਨ ਗੇਟ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੇ ਦਫਤਰ ਨੂੰ ਸੈਨੇਟਾਈਜ ਕੀਤਾ ਗਿਆ।ਇਸ ਤੋਂ ਇਲਾਵਾ ਆਈ.ਟੀ.ਆਈ ਤੇ 500 ਮਾਸਕ ਲੋਕਾਂ ਨੂੰ ਵੰਡੇ ਗਏ।ਬ੍ਰਾਂਚ ਬੁਢਲਾਡਾ ਦੇ ਸੰਯੋਜਕ ਘਨਸ਼ਿਆਮ ਦਾਸ ਜੀ ਨੇ ਦੱਸਿਆ ਕਿ ਜਿਥੇ ਮਾਨਵਤਾ ਲਈ ਨਿਰੰਕਾਰੀ ਮਿਸ਼ਨ ਹਮੇਸ਼ਾ ਸੰਭਵ ਯੋਗਦਾਨ ਦਿੰਦਾ ਹੈ ਉਥੇ ਹੀ ਨਿਰੰਕਾਰੀ ਮਿਸ਼ਨ ਮਾਨਵ ਨੂੰ ਮਾਨਵ ਜੋੜ ਕੇ ਪਿਆਰ, ਪ੍ਰੀਤ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਬ੍ਰਾਂਚ ਬੁਢਲਾਡਾ ਵੱਲੋਂ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਕਈ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।

