ਸ਼ਹਿਰ ਅੰਦਰ 2 ਹੋਰ ਕਰੋਨਾ ਪਾਜਟਿਵਾਂ ਦੀ ਮੌਤ, ਲੋਕਾਂ ਚ ਸਹਿਮ..!! ਪੀ.ਪੀ.ਈ ਕਿੱਟਾਂ ਰਾਹੀਂ ਕੀਤਾ ਸੰਸਕਾਰ

0
382


ਬੁਢਲਾਡਾ 12 ਸਤੰਬਰ (ਅਮਨ ਮਹਿਤਾ, ਅਮਿਤ ਜਿੰਦਲ): ਸਥਾਨਕ ਸ਼ਹਿਰ ਅੰਦਰ ਕਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਸ਼ਹਿਰ ਦੇ 2 ਵਿਅਕਤੀ ਜ਼ੋ ਪਿਛਲੇ ਕਈ ਦਿਨਾਂ ਤੋਂ ਬਾਹਰ ਵੱਖ ਵੱਖ ਹਸਪਤਾਲਾਂ ਚ ਦਾਖਿਲ ਸਨ ਦੀ ਅੱਜ ਸਵੇਰੇ ਕਰੋਨਾ ਨਾਲ ਮੌਤ ਹੋ ਗਈ। ਜਿਨ੍ਹਾਂ ਦਾ ਸੰਸਕਾਰ ਅੱਜ ਸ਼ਹਿਰ ਦੇ ਵੱਖ ਵੱਖ ਸਮਸ਼ਾਨਘਾਟਾਂ ਵਿੱਚ ਪੀ ਪੀ ਈ ਕਿੱਟਾ ਪਾ ਕੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਸ਼ਹਿਰ ਅੰਦਰ ਹੁਣ ਤੱਕ ਕਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 7 ਤੱਕ ਪੁੱਜ ਚੁੱਕੀ ਹੈ। ਲੋਕਾਂ ਚ ਸਹਿਮ ਪਾਇਆ ਜਾ ਰਿਹਾ ਹੈ। ਦੂਸਰੇ ਪਾਸੇ ਐਸ ਡੀ ਐਮ (ਆਈ ਏ ਐਸ) ਸਾਗਰ ਸੇਤੀਆਂ ਅਤੇ ਡੀ ਐਸ ਪੀ ਬਲਜਿੰਦਰ ਸਿੰਘ ਪੰਨੂੰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਹਾਮਾਰੀ ਤੋਂ ਡਰਨ ਨਾ ਇਤਿਆਤ ਦੀ ਪਾਲਣਾ ਕਰਨ। 

LEAVE A REPLY

Please enter your comment!
Please enter your name here