ਸ਼ਹਿਰ ਅੰਦਰ ਵਾਟਰ ਸਪਲਾਈ ਅਤੇ ਸੀਵਰੇਜ ਦੀ ਸਮੱਸਿਆ ਦਾ ਹੱਲ ਜਲਦ ਕੀਤਾ ਜਾਵੇ

0
20

ਬੁਢਲਾਡਾ 11 ਜੁਲਾਈ (ਸਾਰਾ ਯਹਾ/ ਅਮਨ ਮਹਿਤਾ): ਸ਼ਹਿਰ ਅਤੇ ਬਜੁਰਗਾ ਦੀਆ ਮੰਗਾਂ ਸਬੰਧੀ ਸੀਨੀਅਰ ਸਿਟੀਜ਼ਨ ਵੈੱਲਫੇਅਰ ਦੀ ਮਹੀਨਾਵਾਰ ਮੀਟਿੰਗ ਹੋਈ। ਇਸ ਮੌਕੇ ਪ੍ਰਧਾਨ ਸੁਭਾਸ਼ ਚੰਦ ਨਾਗਪਾਲ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਸੀਨੀਅਰ ਸਿਟੀਜਨ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ। ਉਹਨਾ ਕਿਹਾ ਕਿ ਸ਼ਹਿਰ ਵਿਚਲੇ ਸੀਵਰੇਜ ਦੀ ਨਿਕਾਸੀ ਸਹੀ ਤਰੀਕੇ ਨਾਲ ਕਰਵਾਈ ਜਾਵੇ, ਵਾਟਰ ਸਪਲਾਈ ਵਿਚ ਸੀਵਰੇਜ ਦਾ ਪਾਣੀ ਜੋ ਮਿਕਸ ਹੋ ਰਿਹਾ ਹੈ ਉਸ ਨੂੰ ਠੀਕ ਕੀਤਾ ਜਾਵੇ, ਆਵਾਰਾ ਪਸ਼ੂਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਬਜ਼ੁਰਗ ਆਪਣਾ ਜੀਵਨ ਸੁਰੱਖਿਅਤ ਮਹਿਸੂਸ ਕਰ ਸਕਣ, ਸਿਹਤ ਬੀਮਾ ਯੋਜਨਾ ਸੀਨੀਅਰ ਸਿਟੀਜ਼ਨਾਂ ਤੇ ਵੀ ਲਾਗੂ ਕੀਤੀ ਜਾਵੇ ਤੋ ਇਲਾਵਾ ਸ਼ਹਿਰ ਵਿੱਚ ਤੁਲਸੀ ਦੇ ਬੂਟੇ ਵੰਡਣ ਦਾ ਫ਼ੈਸਲਾ ਵੀ ਕੀਤਾ ਗਿਆ। ਉਹਨਾ ਕਿਹਾ ਕਿ ਵਾਟਰ ਵਰਕਸ ਵਿੱਚ ਡੂੰਘਾ ਬੋਰ ਲੱਗਭਗ ਸੱਤ ਸੌ ਫੁੱਟ ਤੱਕ ਲਗਾਇਆ ਜਾਵੇ ਤਾਂ ਜੋ ਸ਼ਹਿਰ ਅੰਦਰ ਪਾਣੀ ਦੀ ਸਮੱਸਿਆ ਨਾ ਆਵੇ। ਇਸ ਮੌਕੇ ਭਾਰਤ ਚੀਨ ਝੜੱਪ ਵਿੱਚ ਸ਼ਹੀਦ ਹੋਏ ਬੀਰੇਵਾਲਾ ਡੋਗਰਾ ਦੇ ਨੌਜਵਾਨ ਗੁਰਤੇਜ ਸਿੰਘ ਦੇ ਪਰਿਵਾਰ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਧਾਰਨ ਵੀ ਕੀਤਾ ਗਿਆ। ਇਸ ਮੌਕੇ ਸਰਪ੍ਰਸਤ ਬਨਾਰਸੀ ਦਾਸ ਜੈਨ, ਰਾਮ ਕੁਮਾਰ ਗੋਇਲ, ਵੇਦ ਪ੍ਰਕਾਸ਼ ਕਾਠ, ਰਘੂਨਾਥ ਸਿੰਗਲਾ, ਅਵਤਾਰ ਸਿੰਘ, ਇੰਦਰ ਸੈਨ, ਸਤੀਸ਼ ਗੋਇਲ ਆਦਿ ਹਾਜ਼ਰ ਸਨ।

NO COMMENTS