
ਮਾਨਸਾ, 5 ਅਗਸਤ (ਸਾਰਾ ਯਹਾ, ਹੀਰਾ ਸਿੰਘ ਮਿੱਤਲ) : ਪੰਜਾਬ ਸਰਕਾਰ ਦੇ ਮਹੱਤਵਪੂਰਨ ਸ਼ਹਿਰੀ ਵਾਤਾਵਰਣ ਵਿਕਾਸ ਪ੍ਰੋਗਰਾਮ ਤਹਿਤ ਇਨ੍ਹੀਂ ਦਿਨੀਂ ਮਾਨਸਾ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫ਼ਸਰ ਸ਼੍ਰੀ ਵਿਸ਼ਾਲ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਕਰੀਬ 6 ਕਰੋੜ ਰੁਪਏ ਖਰਚੇ ਜਾ ਰਹੇ ਹਨ ਜਿਸ ਤਹਿਤ ਵਿਕਾਸ ਕਾਰਜਾਂ ਲਈ ਟੈਂਡਰਾਂ ਦੀ ਮੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਦੇ ਯਤਨ ਵਿਉਂਤਬੱਧ ਢੰਗ ਨਾਲ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਤਹਿਤ ਸ਼ਹਿਰ ਦੇ ਵਾਟਰ ਵਰਕਸ ਵਾਲੀ ਜਗ੍ਹਾ ‘ਤੇ ਕਰੀਬ 25-30 ਏਕੜ ਵਿੱਚ ਸੈਂਟਰਲ ਪਾਰਕ ਬਣਾਇਆ ਗਿਆ।ਉਨ੍ਹਾਂ ਦੱਸਿਆ ਕਿ ਇਸ ਪਾਰਕ ਵਾਲੀ ਜਗ੍ਹਾ ‘ਤੇ ਪਹਿਲਾਂ ਕਾਫ਼ੀ ਝਾੜੀਆਂ ਆਦਿ ਸਨ, ਜਿਨ੍ਹਾਂ ਨੂੰ ਸਾਫ਼ ਕਰਕੇ ਇੱਕ ਆਧੁਨਿਕ ਪਾਰਕ ਦੀ ਉਸਾਰੀ ਕਰਕੇ ਸ਼ਹਿਰ ਵਾਸੀਆਂ ਦੇ ਸਪੁਰਦ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਤੈਰਾਕੀ ਪੂਲ, ਓਪਨ ਏਅਰ ਥੀਏਟਰ, ਬਾਸਕਟ ਬਾਲ ਗਰਾਊਂਡ, ਬੈਡਮਿੰਟਨ ਗਰਾਉਂਡ ਤੋਂ ਇਲਾਵਾ ਸੈਰ ਕਰਨ ਲਈ ਲੰਬੇ ਟਰੈਕ ਦੀਆਂ ਸੁਵਿਧਾਵਾਂ ਨਾਲ ਲਬਰੇਜ਼ ਪਾਰਕ ਨੂੰ ਬਣਾਉਣ ‘ਤੇ ਕਰੀਬ 3 ਕਰੋੜ ਰੁਪਏ ਦੀ ਲਾਗਤ ਆਈ ਹੈ।
ਕਾਰਜ ਸਾਧਕ ਅਫ਼ਸਰ ਨੇ ਦੱਸਿਆ ਕਿ ਨਗਰ ਕੌਂਸਲ ਮਾਨਸਾ ਵੱਲੋਂ ਅਰਬਨ ਇੰਨਵਾਇਰਮੈਂਟ ਇੰਮਪਰੂਵਮੈਂਟ ਪ੍ਰੋਗਰਾਮ ਫੇਸ-1 ਤਹਿਤ ਸ਼ਹਿਰ ਮਾਨਸਾ ਵਿਖੇ ਲਗਭਗ 2 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ।ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸ਼ਹਿਰ ਦੀਆਂ ਮੇਨ ਸੜਕਾਂ ਜਿਵੇਂ ਜਵਾਹਰਕੇ ਚੁੰਗੀ ਤੋਂ ਭਗਤ ਸਿੰਘ ਚੌਂਕ ਤੱਕ, ਓਵਰ ਬਰਿੱਜ ਦੇ ਨਾਲ-ਨਾਲ ਸੜਕ ਦੀ ਉਸਾਰੀ, ਗਰੀਨ ਹੋਟਲ ਤੋਂ ਅੰਬੇਦਕਰ ਧਰਮਸ਼ਾਲਾ ਤੱਕ ਸੜਕ ਦੀ ਉਸਾਰੀ, ਮੇਨ ਗਊਸ਼ਾਲਾ ਰੋਡ, ਪੁਰਾਣੀ ਗਊਸ਼ਾਲਾ ਤੋਂ ਰਵੀਦਾਸ ਮੰਦਰ ਦੀ ਸੜਕ ਦੀ ਉਸਾਰੀ, ਮੇਨ ਗਲੀਆਂ ਮੰਦਰ ਵਾਲੀ, ਖੂਹ ਵਾਲੀ ਗਲੀ ਆਦਿ ਦੀ ਉਸਾਰੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਨਗਰ ਕੌਸਲ ਮਾਨਸਾ ਵੱਲੋ ਅਰਬਨ ਇੰਨਵਾਇਰਮੈਟ ਇੰਮਪਰੂਮਵਮੈਟ ਪ੍ਰੋਗਰਾਮ ਫੇਸ-1 ਤਹਿਤ ਸ਼ਹਿਰ ਮਾਨਸਾ ਵਿਖੇ ਕਰੀਬ 6.00 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸ਼ਹਿਰ ਦੀਆਂ ਮੇਨ ਸੜਕਾਂ ਜਿਵੇ ਕਿ ਅੰਡਰ ਬਰਿੱਜ ਤੋ ਓਵਰ ਬਰਿੱਜ ਤੱਕ ਸੜਕ ਦੀ ਉਸਾਰੀ, ਰੇਲਵੇ ਕਰਾਸਿੰਗ ਤੋਂ ਅੰਡਰ ਬਰਿੱਜ, ਸਿੱਬੇ ਦੇ ਪੰਪ ਤੋ ਭਗਤ ਸਿੰਘ ਚੌਕ, ਪੁਰਾਣੀ ਲੱਕੜ ਬੋਲੀ ਵਾਲੀ ਰੋਡ, ਬਾਗ ਵਾਲਾ ਗੁਰਦੂਆਰਾ ਤੋ ਚੁਗਲੀ ਘਰ ਤੱਕ ,ਚਕੇਰੀਆਂ ਰੋਡ, ਕਬਰਾਂ ਵਾਲੀ ਰੋਡ ਆਦਿ ਤੋਂ ਇਲਾਵਾ ਹੋਰ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਦੀ ਉਸਾਰੀ ਕਰਨ ਦੀ ਤਜਵੀਜ ਹੈ।
