
ਬੁਢਲਾਡਾ 10 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ): ਸ੍ਰੋਮਣੀ ਅਕਾਲੀ ਦਲ (ਬ) ਵੱਲੋਂ ਬੁਢਲਾਡਾ ਹਲਕੇ ਦੇ ਸ਼ਹਿਰੀ ਖੇਤਰਾਂ ਵਿੱਚ ਪਾਰਟੀ ਦੇ ਜੱਥੇਬੰਧਕ ਢਾਚੇ ਨੂੰ ਮਜਬੂਤ ਕਰਦਿਆਂ ਬੁਢਲਾਡਾ, ਬਰੇਟਾਂ, ਬੋਹਾ ਸ਼ਹਿਰੀ ਖੇਤਰਾਂ ਵਿੱਚ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ। ਹਲਕਾ ਇੰਚਾਰਜ ਡਾ ਨਿਸ਼ਾਨ ਸਿੰਘ ਨੇ ਅੱਜ ਇੱਥੇ ਸ਼ਹਿਰੀ ਖੇਤਰ ਦੇ ਪ੍ਰਧਾਨਾਂ ਦੀ ਸੂਚੀ ਜਾਰੀ ਕਰਦਿਆਂ ਐਲਾਨ ਕੀਤਾ ਕਿ ਬੁਢਲਾਡਾ ਸ਼ਹਿਰ 1 ਦੇ ਪ੍ਰਧਾਨ ਕਰਮਜੀਤ ਸਿੰਘ ਮਾਘੀ, ਸ਼ਹਿਰੀ 2 ਦੇ ਪ੍ਰਧਾਨ ਜੱਥੇਦਾਰ ਤਾਰਾ ਸਿੰਘ ਵਿਰਦੀ, ਬੋਹਾ ਸ਼ਹਿਰੀ ਦੇ ਜੱਥੇਦਾਰ ਜ਼ੋਗਾ ਸਿੰਘ, ਬਰੇਟਾਂ ਸ਼ਹਿਰੀ 1 ਦੇ ਪ੍ਰਧਾਨ ਰਾਜ਼ੇਸ਼ ਕੁਮਾਰ, ਬਰੇਟਾ 2 ਦੇ ਜੈਲਦਾਰ ਸਿੰਕਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਬੁਢਲਾਡਾ ਸ਼ਹਿਰੀ ਦੇ ਪ੍ਰਧਾਨਾਂ ਦੀ ਚੋਣ ਸੰਬੰਧੀ ਫੈਸਲਾ ਰਾਖਵਾ ਰੱਖਿਆ ਹੋਇਆ ਸੀ ਪਰੰਤੂ ਅੱਜ ਪਾਰਟੀ ਹਾਈ ਕਮਾਂਡ ਦੇ ਫੈਸਲੇ ਅਨੁਸਾਰ ਹਲਕੇ ਦੇ ਨਿਗਰਾਨ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਵੱਲੋਂ ਨਵੇ ਪ੍ਰਧਾਨਾਂ ਦੀ ਸੂਚੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਮੋਕੇ ਤੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਠੇਕੇਦਾਰ ਗੁਰਪਾਲ ਸਿੰਘ, ਨਗਰ ਕੋਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਕੋਚ, ਅਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।
