ਸ਼ਵੱਛਤਾ ਮੁਹਿੰਮ ਨੂੰ ਸਾਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਡਿਪਟੀ ਕਮਿਸ਼ਨਰ ਮਾਨਸਾ

0
19

ਮਾਨਸਾ 04 ਜਨਵਰੀ (ਸਾਰਾ ਯਹਾ /ਜੋਨੀ ਜਿੰਦਲ) : ਸਵੱਛਤਾ ਇਕ ਦਿਨ ਦਾ ਕੰਮ ਜਾਂ ਪ੍ਰੋਗਰਾਮ ਨਹੀ ਬਲਕਿ ਇੱਕ ਸਕੰਲਪ ਹੈ ਅਤੇ iੱੲਸ ਨੂੰ ਹਰ ਵਿਅਕਤੀ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਮਹਿੰਦਰਪਾਲ ਨੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਸਾਲ 2019-2020 ਦੇ ਸਵੱਛਤਾ ਸਬੰਧੀ ਕਰਵਾਏ ਮੁਕਾਬਿਲਆਂ ਦੇ ਜੈਤੂਆਂ ਨੂੰ ਇਨਾਮ ਤਕਸੀਮ ਕਰਦਿਆਂ ਕੀਤਾ।ਉਹਨਾਂ ਜੇਤੂ ਕਲੱਬਾਂ ਨੂੰ ਵਧਾਈ ਦਿਦਿੰਆਂ ਆਸ ਪ੍ਰਗਟ ਕੀਤੀ ਕਿ ਕਲੱਬਾਂ ਸਵੱਛਤਾ ਦੇ ਨਾਲ ਨਾਲ ਸਮਾਜ ਸੇਵਾ ਦੇ ਕੰਮ ਨਿਰੰਤਰ ਜਾਰੀ ਰੱਖਣਗੀਆਂ।
ਡਿਪਟੀ ਕਮਿਸ਼ਨਰ ਮਾਨਸਾ ਨੇ ਨਹਿਰੂ ਯੁਵਾ ਕੇਂਦਰ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੋਰੋਨਾ ਸਬੰਧੀ ਲੋਕਾਂ ਨੂੰ ਜਾਗਰੁਕ ਕਰਨ ਦਾ ਕੰਮ ਨਿਰੰਤਰ ਜਾਰੀ ਰੱਖਣ।ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਵੀ ਕੋਰੋਨਾ ਵੈਕਸੀਨ (ਟੀਕਾਕਰਣ) ਸਮੇ ਵੀ ਕਲੱਬਾਂ ਦੀ ਮਦਦ ਲਈ ਜਾਵੇਗੀ।ਡਿਪਟੀ ਕਮਿਸ਼ਨਰ ਮਾਨਸਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚਲ ਰਹੀ ਘਰ ਘਰ ਰੋਜਗਾਰ ਮੁਹਿੰਮ ਵਿੱਚ ਵੀ ਯੂਥ ਕਲੱਬਾਂ ਦੇ ਨੋਜਵਾਨਾਂ ਨੂੰ ਸ਼ਾਮਲ ਕਰਕੇ ਉਹਨਾਂ ਨੂੰ ਰੌਜਗਾਰ ਦਿੱਤਾ ਜਾ ਰਿਹਾ ਹੈ।
ਸ਼ਵੱਛਤਾ ਇੰਟਰਨਸ਼ਿਪ ਅਵਾਰਡ ਬਾਰੇ ਜਾਣਕਾਰੀ ਦਿਦਿੰਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸ਼੍ਰੀ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਸ਼੍ਰੀ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਸਾਲ 2019-2020 ਵਿੱਚ ਜਿਲ੍ਹੇ ਦੀਆਂ ਯੂਥ ਕਲੱਬਾਂ ਵੱਲੋ ਸਵੱਛਤਾ ਇਟੰਰਨਸ਼ਿਪ ਮੁਹਿੰਮ  ਭਾਰਤ ਸਰਕਾਰ ਦੇ ਜਲ ਸ਼ਕਤੀ ਵਿਭਾਗ ਵੱਲੋ ਚਲਾਈ ਗਈ ਸੀ ਜਿਸ ਵਿੱਚ ਪਹਿਲੇ ਨੰਬਰ ਤੇ ਨੈਕੀ ਫਾਊਡੇਸ਼ਨ ਬੁਡਲਾਡਾ ਵੱਲੋ ਦੀ ਟੀਮ ਵੱਲੋ ਪਿੰਡ ਰੰਘਿੜਆਲ ਵਿੱਚ ਸਕੂਲ਼ ਦੀ ਸਾਫ ਸਫਾਈ ਪਿੰਡ ਵਿੱਚ ਪੌਦੇ ਲਾਉਣ ਦੀ ਮੁਹਿੰਮ ਚਲਾਈ ਗਈ ਸੀ ਜਿਸ ਨੂੰ ਪਹਿਲੇ ਨਂਬਰ ਤੇ ਰਹਿਣ ਲਈ ਤੀਹ ਹਜਾਰ ਦੀ ਰਾਸ਼ੀ ਅਤੇ ਪ੍ਰਸੰਸ਼ਾਂ ਪੱਤਰ ਦਿੱਤਾ ਗਿਆ।ਇਸੇ ਤਰਾਂ ਉਮੀਦ ਸੋਸ਼ਲ ਵੈਲਫੇਅਰ ਕਲੱਬ ਬੋੜਾਵਾਲ ਦੀ ਟੀਮ ਵੱਲ ਪਿੰਡ ਵਿੱਚ ਪਾਰਕ ਦੀ ਸਥਾਪਨਾ ਪਿੰਡ ਵਿੱਚ ਵਾਤਾਵਰਣ ਨੂੰ ਹਰਿਆਂ ਭਰਿਆ ਰੱਖਣ ਹਿੱਤ ਪਿੰਡ ਦੀ ਸਾਰੀ ਫਿਰਨੀ ਤੇ ਪੌਦੇ ਲਾਉਣ ਤੋ ਇਲਾਵਾ ਪਿੰਂਡ ਦੇ ਸਰਕਾਰੀ ਸਕੂਲਾਂ ਦੀ ਦਿੱਖ ਸੁਧਾਰ ਕੇ ਸ਼ਲਾਘਾਯੋਗ ਕੰਮ ਕੀਤਾ ਗਿਆ ਜਿਸ ਨੇ ਦੂਸ਼ਰਾ ਸਥਾਨ ਪ੍ਰਾਪਤ ਕੀਤਾ ਜਿਸ ਨੂੰ ਵੀਹ ਹਜਾਰ ਦੀ ਰਾਸ਼ੀ ਅਤੇ ਪ੍ਰਸੰਸ਼ਾ ਪੱਤਰ ਨਾਲ ਡਿਪਟੀ ਕਮਿਸ਼ਨਰ ਮਾਨਸਾ ਵੱਲੋ ਸਨਮਾਨਤਿ ਕੀਤਾ ਗਿਆ।
ਦੀ ਗ੍ਰੇਟ ਥਿੰਕਰਜ ਕਲੱਬ ਬੁਰਜ ਢਿਲਵਾਂ ਵੱਲੋ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਵਿੱਚ ਲੋਕਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਲੋਕਾਂ ਨੂੰ ਜਾਗਰੁਕ ਕਰਨ ਦੇ ਨਾਲ ਨਾਲ ਪਿੰਡ ਦੀ ਸਾਫ ਸਫਾਈ ਅਤੇ ਵਾਤਾਵਰਣ ਨੂੰ ਹਰਿਆ ਰੱਖਣ ਹਿੱਤ ਪੋਦੇ ਲਾਏ ਗਏ।ਜਿਸ ਨੂੰ ਦਸ ਹਜਾਰ ਦਾ ਨਗਦ ਇਨਾਮ ਦੇ ਨਾਲ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਤਿ ਕੀਤਾ ਗਿਆ।
ਯੁਵਕ ਸੇਵਾਵਾਂ ਵਿਭਗਾ ਦੇ ਸਹਾਇਕ ਡਾਇਰੈਕਟਰ ਸ਼੍ਰੀ ਰਘਵੀਰ ਸਿੰਘ ਮਾਨ ਨੇ ਜੇਤੂ ਕਲੱਬਾਂ ਨੂੰ ਵਧਾਈੌ ਦਿੱਤੀ ਅਤੇ ਕਲੱਬਾਂ ਵੱਲੋ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਸਮਾਜ ਸੇਵਾ ਅਤੇ ਲੋਕਾਂ ਨੂੰ ਜਾਗਰੁਕ ਕਰਨ ਦਾ ਕੰਮ ਜਾਰੀ ਰੱਖਣਗੀਆਂ।ਇਸ ਮੋਕੇ ਹਰੋਨਾ ਤੋ ਇਲਾਵਾ ਸ਼੍ਰੀ ਸੁਖਚੇਨ ਸਿੰਘ ਰੰਘੜਿਆਲ,ਬਲਜੀਤ ਸਿੰਘ,ਅਮਨਦੀਪ ਸਿੰਘ ਬੌੜਾਵਾਲ,ਨਿੰਤਨ ਬਾਸਂਕ,ਸਮਾਈਲ ਮਿੱਤਲ,ਜਸਪਾਲ ਸਿੰਘ ਨੈਕੀ ਫਾਊਡੇਸ਼ਨ ਬੁਢਲਾਡਾ ਪਰਵਿੰਦਰ ਸਿੰਘ,ਹਰਪ੍ਰੀਤ ਸਿੰਘ,ਇੰਦਰਜੀਤ ਸਿੰਘ ਬੁਰਜ ਢਿਲਵਾਂ ਅਤੇ ਮਨੋਜ ਕੁਮਾਰ ਵੀ ਹਾਜਰ ਸਨ।

NO COMMENTS