*ਸ਼ਰਾਰਤੀ ਅਨਸਰਾਂ ਨੇ ਕਣਕ ਨੂੰ ਅੱਗ ਲਾਉਣ ਦੀ ਕੀਤੀ ਕੋਸ਼ਿਸ*

0
182

ਮਾਨਸਾ ਅਪ੍ਰੈਲ 7 (ਸਾਰਾ ਯਹਾਂ/ਬਿਊਰੋ ਨਿਊਜ਼ )  : ਮਾਨਸਾ ਦੇ ਨਜ਼ਦੀਕੀ ਪਿੰਡ ਨੰਗਲ ਖੁਰਦ ਕਿਸਾਨ ਦੇ ਖੇਤ ਵਿੱਚ ਕਣਕ ਦੀ ਖੜੀ ਫ਼ਸਲ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਕਿਸਾਨ ਰਣਧੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀਤੀ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਪੈਟ੍ਰੋਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ ਕੀਤੀ ਗਈ ਪਰੰਤੂ ਕਣਕ ਦਾ ਨਾੜ ਗਿੱਲਾ ਹੋਣ ਕਰਕੇ ਅੱਗ ਬਹੁਤੀ ਨਾ ਫੈਲ ਸਕੀ ਤੇ ਬੁਝ ਗਈ। ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਿਨਾ ਕੰਮ ਤੋਂ ਦੇਰ ਰਾਤ ਤੱਕ ਸੜਕਾਂ ਤੇ ਘੁੰਮਣ ਵਾਲੇ ਅਵਾਰਾ ਲੋਕਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਨੂੰ ਟਾਲਿਆ ਜਾ ਸਕੇ। ਕਿਸਾਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਖੇਤ ਵਾਲੇ ਕੋਠੇ ਦੀ ਛੱਤ ਪਟਕੇ ਟਿਊਬਬੈੱਲ ਦੀਆਂ ਤਾਰਾਂ ਦੀ ਵੀ ਚੋਰੀ ਹੋ ਚੁੱਕੀ ਹੈ। ਇਸ ਮੌਕੇ ਗੁਰਤੇਜ ਸਿੰਘ, ਬੇਅੰਤ ਸਿੰਘ,ਸੁਖਵਿੰਦਰ ਸਿੰਘ ਤੇ ਪਿੰਡ ਦੇ ਹੋਰ ਕਿਸਾਨ ਵੀ ਮਜੂਦ ਸਨ।

LEAVE A REPLY

Please enter your comment!
Please enter your name here