*ਸ਼ਰਾਬ ਠੇਕੇਦਾਰਾਂ ਦੇ ਕਰਮਚਾਰੀਆਂ ਵੱਲੋਂ ਪਿੰਡ ਨਿਵਾਸੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਕਾਰਨ ਲੋਕਾਂ ਵਿੱਚ ਰੋਸ*

0
57

ਬੋਹਾ 22ਜੁਲਾਈ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)-ਸ਼ਰਾਬ ਠੇਕੇਦਾਰਾਂ ਦੇ ਕਰਮਚਾਰੀਆਂ ਵੱਲੋਂ ਪੀਣ ਲਈ ਸ਼ਰਾਬ ਲੈ ਕੇ ਆ ਰਹੇ ਪਿੰਡ ਦੇ ਲੋਕਾਂ ਨਾਲ ਦੁਰਵਿਵਹਾਰ ਕੀਤੇ ਜਾਣ ਕਾਰਨ  ਪਿੰਡ ਹਾਕਮਵਾਲਾ ਦੇ ਵਾਸੀਆਂ ਵਿੱਚ ਭਾਰੀ ਰੋਸ ਹੈ  ।ਇਸ ਸਬੰਧੀ ਗੱਲ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਜਗਵੀਰ ਸਿੰਘ ਮਾਨ ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਰੀਛਾ ਸਿੰਘ ਚਹਿਲ ,ਮਜ਼ਦੂਰ ਮੁਕਤੀ ਮੋਰਚਾ ਦੇ ਤਹਿਸੀਲ ਆਗੂ ਕਾਮਰੇਡ ਜਗਤਾਰ ਸਿੰਘ ,ਮਜ਼ਦੂਰ ਮੁਕਤੀ ਮੋਰਚਾ ਦੇ ਪ੍ਰਧਾਨ ਕਾਲਾ ਸਿੰਘ,ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੱਬਲ,ਪੰਜਾਬ ਕਿਸਾਨ ਯੂਨੀਅਨ ਦੇ ਸਕੱਤਰ ਗੁਰਤੇਜ ਸਿੰਘ ਮਾਨ,ਪੰਚ ਜੁਗਰਾਜ ਸਿੰਘ  ,ਪੰਚ ਬਾਦਲ ਸਿੰਘ,ਸਾਬਕਾ ਪੰਚ ਟਹਿਲ ਸਿੰਘ ‘ਸਾਬਕਾ ਪੰਚ ਬਿੰਦਰ ਸਿੰਘ ਲਹਿਰੀ,ਜਗਜੀਤ ਸਿੰਘ ਜੱਸੜ  ਨੇ ਦੱਸਿਆ  ਕਿ ਪਿੰਡ ਹਾਕਮਵਾਲਾ ਦੀ ਹੱਦ ਉਤੇ ਪੰਜਾਬ ਦਾ ਜੋ ਠੇਕਾ ਹੈ ਉਸ ਤੇ ਸ਼ਰਾਬ ਕਾਫੀ ਮਹਿੰਗੀ ਵਿਕਦੀ ਹੈ  ਜਦੋਂ ਕਿ ਕੁਝ ਹੀ ਦੂਰੀ ਤੇ ਹਰਿਆਣਾ ਦਾ ਠੇਕਾ ਹੈ ਜਿੱਥੇ ਬਹੁਤ ਸਸਤੀ ਸ਼ਰਾਬ ਮਿਲਦੀ ਹੈ  ਜਿਸ ਕਾਰਨ ਗ਼ਰੀਬ ਮਜ਼ਦੂਰ ਅਤੇ ਕਿਸਾਨ ਹਰਿਆਣਾ ਤੋਂ ਪੀਣ ਲਈ ਬੋਤਲ ਜਾਂ ਅਧੀਆ ਵਗੈਰਾ ਸ਼ਰਾਬ ਲੈ ਕੇ ਆਉਂਦੇ ਹਨ  ਪਰ ਪੰਜਾਬ ਦੇ ਠੇਕੇਦਾਰਾਂ ਵੱਲੋਂ ਰਸਤੇ ਵਿੱਚ ਬਿਨਾਂ ਪੁਲੀਸ ਪ੍ਰਸ਼ਾਸਨ ਨੂੰ ਨਾਲ ਲਏ  ਨਾਕਾ ਲਗਾ ਕੇ ਆਉਣ ਵਾਲੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ  ਇਕੱਠੇ ਹੋਏ ਲੋਕਾਂ ਨੇ ਆਖਿਆ ਕਿ ਸ਼ਰਾਬ ਦੇ ਠੇਕੇਦਾਰਾਂ ਦੇ ਕਰਮਚਾਰੀਆਂ ਵੱਲੋਂ ਹਰਿਆਣਾ ਵੱਲੋਂ ਆਉਣ ਵਾਲੇ ਹਰ ਵਿਅਕਤੀ ਦੀ ਤਲਾਸ਼ੀ ਲਈ ਜਾਂਦੀ ਹੈ ਜੋ ਕਿ ਪੂਰੀ ਤਰ੍ਹਾਂ ਗ਼ੈਰਕਾਨੂੰਨੀ ਹੈ  ਇੱਥੋਂ ਤੱਕ ਕਿ ਉਨ੍ਹਾਂ ਨਾਲ ਕੋਈ ਵੀ ਪੁਲੀਸ ਮੁਲਾਜ਼ਮ ਮੌਜੂਦ ਨਹੀਂ ਹੁੰਦਾ  ।ਲੋਕਾਂ ਨੇ ਆਖਿਆ ਕਿ ਸ਼ਰਾਬ ਠੇਕੇਦਾਰਾਂ ਦੇ ਕਰਮਚਾਰੀਆਂ ਦੀ ਗੁੰਡਾਗਰਦੀ ਇੱਥੋਂ ਤਕ ਵਧ ਗਈ ਹੈ ਕਿਉਂ ਜਿਥੇ ਲੋਕਾਂ ਨਾਲ ਬਦਤਮੀਜ਼ੀ ਕਰਦੇ ਹਨ ਉੱਥੇ ਜੋ ਲੋਕ ਪੀਣ ਲਈ ਥੋੜ੍ਹੀ ਬਹੁਤ ਸ਼ਰਾਬ ਹਰਿਆਣਾ ਤੋਂ ਖਰੀਦ ਕੇ ਲਿਆਉਂਦੇ ਹਨ  ਉਸ ਨੂੰ ਡੋਲ੍ਹ ਦਿੰਦੇ ਹਨ ਅਤੇ  ਗ਼ਰੀਬ ਲੋਕਾਂ ਦਾ ਰੱਜ ਕੇ ਮਜ਼ਾਕ ਉਡਾਉਂਦੇ ਹਨ।ਲੋਕਾਂ ਨੇ ਇਹ ਵੀ ਆਖਿਆ ਕਿ ਪੰਜਾਬ ਵਾਲੇ ਠੇਕੇ ਉੱਪਰ ਕਰਿੰਦਿਆਂ ਵੱਲੋਂ ਨਿੱਤ ਸ਼ਰਾਬ ਦੇ ਰੇਟਾਂ ਉੱਪਰ ਵੱਧ ਰੁਪਏ ਲਏ ਜਾਂਦੇ ਹਨ  ਇਸ ਲਈ ਪੰਜਾਬ ਵਾਲੇ ਠੇਕੇ ਤੋਂ ਸ਼ਰਾਬ ਲੈਣ ਦੀ ਬਜਾਏ ਲੋਕ ਹਰਿਆਣਾ ਦੇ ਠੇਕੇ ਤੋਂ ਸ਼ਰਾਬ ਲੈਣ ਨੂੰ ਤਰਜੀਹ ਤਰਜੀਹ ਦਿੰਦੇ ਹਨ।ਸਮੂਹ ਲੋਕਾਂ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਾਂ ਤਾਂ ਪੰਜਾਬ ਵਾਲੇ ਠੇਕੇ ਤੇ ਸ਼ਰਾਬ ਦੇ ਰੇਟ ਹਰਿਆਣਾ ਬਰਾਬਰ ਕੀਤੇ ਜਾਣ ਨਹੀਂ ਸ਼ਰਾਬ ਠੇਕੇਦਾਰਾਂ ਦੇ ਕਰਮਚਾਰੀਆਂ ਵੱਲੋਂ ਕੀਤੀ ਜਾਂਦੀ ਗੁੰਡਾਗਰਦੀ ਨੂੰ ਨੱਥ ਪਾਈ ਜਾਵੇ ।ਪਿੰਡ ਨਿਵਾਸੀਆਂ ਨੇ ਆਖਿਆ ਕਿ ਜੇਕਰ ਉਪਰੋਕਤ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਲੋਕ ਪੰਜਾਬ ਦਾ ਠੇਕਾ ਪਿੰਡ ਵਿੱਚੋਂ ਚੁਕਵਾਉਣ ਲਈ ਮਜਬੂਰ ਹੋ ਜਾਣਗੇ ।

LEAVE A REPLY

Please enter your comment!
Please enter your name here