*ਸ਼ਰਧਾਲੂਆਂ ਦੀ ਪਿਕ ਅੱਪ ਪਲਟਣ ਕਾਰਨ ਇੱਕ ਬੱਚੇ ਦੀ ਮੌਤ, ਔਰਤਾਂ ਸਮੇਤ 23 ਜਖਮੀ, ਡਰਾਈਵਰ ਸਮੇਤ ਔਰਤ ਨੂੰ ਕੀਤਾ ਰੈਫਰ*

0
39

ਬਰੇਟਾ 20 ਮਾਰਚ (ਸਾਰਾ ਯਹਾਂ/ਰੀਤਵਾਲ) ਇੱਥੋ ਨੇੜਲੇ ਪਿੰਡ ਸੈਦੇਵਾਲਾ ਨਜਦੀਕ ਸ਼ਰਧਾਲ¨ਆਂ ਦੀ ਭਰੀ ਪਿੱਕ ਅੱਪ ਪਲਟਣ
ਕਾਰਨ ਇੱਕ ਬੱਚੇ (2 ਸਾਲ) ਦੀ ਮੌਤ ਤੇ 25 ਦੇ ਕਰੀਬ ਸ਼ਰਧਾਲ¨ਆਂ ਦੇ ਜਖਮੀ ਹੋ ਜਾਣ ਦਾ ਸਮਾਚਾਰ
ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਧਰਮਪੁਰੇ ਤੋਂ ਕਰੀਬ 25 ਸ਼ਰਧਾਲ¨ਆਂ ਦੀ
ਇੱਕ ਪਿੱਕ ਅੱਪ ਰਾਹੀਂ ਧਰਮਪੁਰਾ ਤੋਂ ਪਿੰਡ ਕੁਲਾਣੇ ਵੱਲ ਮਹਾਂਮਾਈ ਦੇ ਦਰਸ਼ਨਾਂ ਲਈ ਜਾ ਰਹੇ ਸਨ ਕਿ
ਅਚਾਨਕ ਮਹਿੰਦਰਾ ਪਿੱਕ ਅੱਪ ਦਾ ਪਿਛਲਾ ਟਾਇਰ ਫੱਟਣ ਕਾਰਨ ਪਿੱਕ ਅੱਪ ਖੇਤਾਂ ਵੱਲ ਪਲਟ ਗਈ। ਜਿਸ ਵਿੱਚ
ਜਸਕਰਨ ਸਿੰਘ (2 ਸਾਲ) ਪੁੱਤਰ ਸ਼ਿਕੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਇਸ ਹਾਦਸੇ ਵਿੱਚ ਮਨਜੀਤ ਕੌਰ,
ਸਰਬਜੀਤ ਕੌਰ, ਕੁਲਵੰਤ ਕੌਰ, ਸਰਬਜੀਤ ਕੌਰ, ਮੀਰਾਂ ਕੌਰ, ਬਿੰਦਰ ਕੌਰ, ਜਸਵਿੰਦਰ ਕੌਰ, ਮੋਹਨਜੀਤ ਕੌਰ, ਕਰਨੈਲ
ਸਿੰਘ, ਲਵਪ੍ਰੀਤ ਸਿੰਘ, ਅਭਿਸ਼ੇਕ ਸਿੰਘ, ਚਰਨਜੀਤ ਸਿੰਘ, ਸੁਖੀ ਸਿੰਘ, ਕੇਸਰ ਸਿੰਘ ਤੋਂ ਇਲਾਵਾ ਬੱਚੇ
ਪ੍ਰਿੰਕਾ, ਰਜਨੀ, ਮਨਦੀਪ, ਦਿਲਜੀਤ, ਚਰਨਜੀਤ ਸਿੰਘ, ਸਿਮਰਨਜੀਤ, ਇੰਦਰਜੀਤ ਸਿੰਘ ਨੂੰ ਸੱਟਾਂ ਲੱਗਣ ਕਾਰਨ ਜੇਰੇ ਇਲਾਜ
ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਲਿਆਂਦਾ ਗਿਆ ਹੈ ਅਤੇ ਡਰਾਈਵਰ ਮਲਕੀਤ ਸਿੰਘ, ਵੀਰਪਾਲ ਕੌਰ ਦੀ ਹਾਲਤ
ਗੰਭੀਰ ਹੋਣ ਕਾਰਨ ਮਾਨਸਾ ਸਰਕਾਰੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ
ਕੇ ਅਗਲੇਰੀ ਕਾਰਵਾਈ ਅਮਲ ਲਿਆਂਦੀ ਹੈ ।

LEAVE A REPLY

Please enter your comment!
Please enter your name here