*ਸ਼ਕਸ਼ਮ ਮਿੱਤਲ ਐੱਨ ਸੀ ਏ ਲਈ ਚੁਣਿਆ ਗਿਆ- ਰਾਜਿੰਦਰ ਗੁਪਤਾ ਜੀ ਦੀਆਂ ਕੋਸ਼ਿਸ਼ਾਂ ਸਦਕਾ ਮਾਨਸਾ ਦਾ ਹੀਰਾ ਚਮਕਿਆ*

0
73

ਮਾਨਸਾ, 23 ਅਪ੍ਰੈਲ:-   (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਪੰਜਾਬ ਕ੍ਰਿਕਟ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਮਾਨਯੋਗ ਪਦਮਸ਼੍ਰੀ ਰਾਜਿੰਦਰ ਗੁਪਤਾ ਜੀ  ਦੀਆਂ ਪੰਜਾਬ ਦੀ ਕ੍ਰਿਕਟ ਨੂੰ ਉੱਚਾ ਚੁੱਕਣ ਦੀਆਂ ਕੋਸ਼ਿਸ਼ਾਂ ਨੂੰ ਉਸ ਸਮੇਂ ਬੂਰ ਪਿਆ  ਮਾਨਸਾ ਜਿਹੇ  ਪਛੜੇ ਜ਼ਿਲ੍ਹੇ ਦਾ ਇੱਕ ਹੋਣਹਾਰ ਖਿਡਾਰੀ ਸ਼ਕਸ਼ਮ ਮਿੱਤਲ  ਐੱਨ ਸੀ ਏ ਲਈ ਚੁਣਿਆ ਗਿਆ  ਐੱਨਸੀਏ ਲਈ ਚੁਣਿਆ ਜਾਣਾ ਬਹੁਤੀ ਵੱਡੀ ਉਪਲੱਬਧੀ ਹੈ  ਕਿਉਂਕਿ ਜਦ  ਤੋਂ  ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ  ਰਾਜਿੰਦਰ ਗੁਪਤਾ ਦੀ ਪ੍ਰਧਾਨ ਬਣੇ ਹਨ ਉਸ ਤੋਂ ਬਾਅਦ ਉਨ੍ਹਾਂ ਨੇ ਮਾਈਨਰ ਅਤੇ ਮੇਜਰ ਜ਼ਿਲ੍ਹੇ ਖ਼ਤਮ ਕਰਕੇ ਸਾਰਿਆਂ ਨੂੰ ਇਕਸਾਰ ਕੀਤਾ ਅਤੇ ਇਕਸਾਰ ਫੰਡ ਦੇਣ ਦੀ ਸ਼ੁਰੂਅਾਤ ਕੀਤੀ  ਜਿਸ ਦੀ ਬਦੌਲਤ ਛੋਟੇ ਜ਼ਿਲਿਆਂ ਦੀ ਕ੍ਰਿਕਟ ਬਹੁਤੀ ਉੱਪਰ ਗਈ  ਪਿਛਲੇ ਸਾਲ ਮਾਨਸਾ ਦੀ ਟੀਮ ਅੰਡਰ 25 ਵਿੱਚ ਚੈਂਪੀਅਨ ਬਣੀ ਅਤੇ ਇਸ ਵਾਰ ਵੀ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਚੁੱਕੀ ਹੈ  ਇਹ ਸਭ ਕੁਝ ਮਾਣਯੋਗ ਰਜਿੰਦਰ ਗੁਪਤਾ ਜੀ ਦੀਆਂ ਕੋਸ਼ਿਸ਼ਾਂ ਸਦਕਾ ਹੀ ਸੰਭਵ ਹੋਇਆ ਹੈ  ਜਿੱਥੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮਾਨਸਾ ਵੱਲੋਂ ਮਾਨਯੋਗ ਪ੍ਰਧਾਨ ਜੀ ਦੇ ਸਹਿਯੋਗ ਸਦਕਾ ਅਤੇ  ਡੀ ਸੀ ਏ  ਦੇ ਪ੍ਰਧਾਨ ਦਿਲਰਾਜ ਸਿੰਘ ਭੂੰਦੜ ਜੀ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਮਾਨਸਾ ਵਿਖੇ ਇਕ ਸ਼ਾਨਦਾਰ ਆਧੁਨਿਕ ਸਹੂਲਤਾਂ ਵਾਲਾ ਮੈਦਾਨ ਤਿਆਰ ਕੀਤਾ ਗਿਆ ਹੈ  ਜਿਸ ਉਪਰ ਲਗਪਗ 50 ਲੱਖ ਰੁਪਿਆ ਖਰਚ ਕੀਤਾ ਜਾ ਚੁੱਕਿਆ ਹੈ  ਜਿੱਥੇ ਕ੍ਰਿਕਟ ਦੀਆਂ ਸਾਰੀਆਂ ਸਹੂਲਤਾਂ ਬਿਲਕੁਲ ਫ੍ਰੀ ਦਿੱਤੀਆਂ ਜਾਂਦੀਆਂ ਹਨ  ਜਿਸ ਦਾ ਨਤੀਜਾ ਇਹ ਹੈ ਕਿ ਅੱਜ ਮਾਨਸਾ ਲਈ ਖੇਡਣ ਲਈ ਕ੍ਰਿਕਟ ਖਿਡਾਰੀਆਂ ਵਿੱਚ ਦੌੜ ਲੱਗੀ ਹੋਈ ਹੈ  ਕਿਉਂਕਿ ਡੀ ਸੀ ਏ   ਪੂਰੀ ਟੀਮ ਜਿਸ ਵਿਚ ਸੀਨੀਅਰ ਖਿਡਾਰੀ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੀ ਪੂਰੀ ਟੀਮ ਮਾਨਸਾ ਦੀ ਕ੍ਰਿਕਟ ਨੂੰ ਉੱਚਾ ਚੁੱਕਣ ਲਈ ਦਿਨ ਰਾਤ ਲੱਗੀ ਹੋਈ ਹੈ ਜਿਸ ਦੇ ਬਹੁਤ ਹੀ ਵਧੀਆ ਨਤੀਜੇ ਮਿਲ ਰਹੇ ਹਨ  ਆਉਣ ਵਾਲੇ ਸਮੇਂ ਵਿੱਚ ਮਾਨਸਾ ਦਾ ਕ੍ਰਿਕਟ ਗਰਾਊਂਡ ਪੰਜਾਬ ਦੇ ਮੈਚਾਂ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਕਾਬਲ ਹੋ ਜਾਵੇਗਾ  ਕਿਉਂਕਿ ਡੀ ਸੀ ਦੇ ਪ੍ਰਧਾਨ ਦਿਲਰਾਜ ਸਿੰਘ ਭੂੰਦੜ ਦੁਆਰਾ ਗਰਾਊਂਡ ਵਿੱਚ ਫਲੱਡ ਲਾਈਟਾਂ ਲਗਾਉਣ ਲਈ ਫੰਡਾਂ ਦਾ ਵਿਸ਼ੇਸ਼ ਪ੍ਰਬੰਧ ਕਰ ਰਹੇ ਹਨ  ਜਿਸ ਨਾਲ ਮਾਨਸਾ ਜ਼ਿਲ੍ਹੇ ਦਾ ਇਹ ਮੈਦਾਨ ਪੰਜਾਬ ਦੇ ਪਹਿਲੇ ਦੋ ਤਿੰਨ ਮੈਦਾਨਾਂ ਵਿੱਚ ਆ ਜਾਵੇਗਾ  ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਜਿਥੇ ਮਾਨਯੋਗ ਪਦਮਸ਼੍ਰੀ ਰਾਜਿੰਦਰ ਗੁਪਤਾ ਜੀ ਦੀ ਬਹੁਤੀ ਉਭਾਰੀ ਹੈ ਅਤੇ ਉਨ੍ਹਾਂ ਦੁਆਰਾ ਕੀਤੀਆਂ ਕੋਸ਼ਿਸ਼ਾਂ ਨੂੰ ਦਿਲੋਂ ਸਲਾਮ ਕਰਦੀ ਹੈ  ਕਿਉਂਕਿ ਉਨ੍ਹਾਂ ਦੀ ਬਦੌਲਤ ਅੱਜ ਪੰਜਾਬ ਦੀ ਕ੍ਰਿਕਟ ਬੁਲੰਦੀਆਂ ਤੇ ਹੈ  ਅਤੇ ਪਿਛਲੇ ਸਾਲ ਵਿਚ ਮਾਈਨਰ ਜ਼ਿਲ੍ਹੇ ਵਜੋਂ ਜਾਣੇ ਜਾਂਦੇ ਮਾਲਵੇ ਦੇ ਜ਼ਿਲ੍ਹਿਆਂ ਦੇ ਖਿਡਾਰੀ ਪੰਜਾਬ ਦੀ ਪੰਜਾਬ ਦੀ ਕ੍ਰਿਕਟ ਵਿੱਚ ਬਹੁਤ ਹੀ ਵਡਮੁੱਲਾ ਯੋਗਦਾਨ ਪਾ ਚੁੱਕੇ ਹਨ  ਅਤੇ ਆਪਣੀ ਪ੍ਰਤਿਭਾ ਦਾ ਲੋਹਾ  ਮਨਵਾ ਚੁੱਕੇ ਹਨ  ਪੰਜਾਬ ਦੇ ਸਾਰੇ ਜ਼ਿਲ੍ਹੇ ਇਹੀ ਕਾਮਨਾ ਕਰਦੇ ਹਾਂ ਕਿ ਮਾਨਯੋਗ ਪ੍ਰਧਾਨ ਸਾਹਿਬ ਇਸ ਤਰ੍ਹਾਂ ਪੰਜਾਬ ਦੀ ਕ੍ਰਿਕਟ ਦੀ ਸੇਵਾ ਕਰਦੇ ਰਹਿਣ ਜਿਸ ਨਾਲ ਪੰਜਾਬ ਦੇ ਗ਼ਰੀਬ ਤੋਂ ਗ਼ਰੀਬ ਬੱਚਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਦਾ ਰਹੇ

LEAVE A REPLY

Please enter your comment!
Please enter your name here