*ਵੱਧ ਵਜ਼ਨ ਹੋਣਾ ਵੀ ਗੋਡਿਆਂ ਦੀ ਬੀਮਾਰੀ ਦਾ ਵੱਡਾ ਕਾਰਨ… ਡਾਕਟਰ ਵਿਜੇ ਸਿੰਗਲਾ*

0
31

ਮਾਨਸਾ, 24 ਫ਼ਰਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਅਗਰਵਾਲ ਸਭਾ ਮਾਨਸਾ ਵਲੋਂ ਪ੍ਰਧਾਨ ਪ੍ਰਸ਼ੋਤਮ ਬਾਂਸਲ ਦੀ ਅਗਵਾਈ ਹੇਠ ਇੱਕ ਹੱਡੀਆਂ ਅਤੇ ਜੋੜਾਂ ਦਾ ਮੁਫ਼ਤ ਵਿਸ਼ਾਲ ਚੈੱਕਅਪ ਕੈਂਪ ਸਥਾਨਕ ਨਾਨਕ ਮੱਲ ਧਰਮਸ਼ਾਲਾ ਵਿਖੇ ਲਗਾਇਆ ਗਿਆ।

ਇਹ ਜਾਣਕਾਰੀ ਦਿੰਦਿਆਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਪਿੰਕਾ ਅਤੇ ਖਜਾਨਚੀ ਤੀਰਥ ਸਿੰਘ ਮਿੱਤਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਮੋਹਾਲੀ ਤੋਂ ਹੱਡੀਆਂ ਦੇ ਮਾਹਰ ਡਾਕਟਰ ਜੀ.ਐਸ.ਨੱਤ ਨੇ ਪਹੁੰਚ ਕੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਦਵਾਈਆਂ ਦਿੱਤੀਆਂ।

ਇਸ ਕੈਂਪ ਦੀ ਰਸਮੀ ਸ਼ੁਰੂਆਤ ਕਰਦਿਆਂ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਅਗਰਵਾਲ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ   ਵਿਅਕਤੀ ਦੇ ਵਜ਼ਨ ਦਾ ਵੱਧ ਹੋਣਾ ਵੀ ਗੋਡਿਆਂ ਦੀ ਬੀਮਾਰੀ ਨੂੰ ਸੱਦਾ ਦਿੰਦਾ ਹੈ ਇਸ ਲਈ ਨਿਯਮਿਤ ਖੁਰਾਕ ਅਤੇ ਕਸਰਤ ਕਰਨੀ ਚਾਹੀਦੀ ਹੈ। ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਡਾਕਟਰ ਨੱਤ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਦਿਆਂ ਕਿਹਾ ਕਿ ਡਾਕਟਰੀ ਪੇਸ਼ੇ ਦੇ ਲੋਕਾਂ ਨੂੰ ਸੇਵਾਭਾਵ ਨਾਲ ਮਰੀਜ਼ਾਂ ਦਾ ਇਲਾਜ ਕਰਨਾ ਚਾਹੀਦਾ ਹੈ ਮਰੀਜ਼ਾਂ ਨੂੰ ਦਵਾਈ ਨਾਲੋਂ ਡਾਕਟਰ ਦਾ ਵਿਹਾਰ ਜ਼ਿਆਦਾ ਪ੍ਰਭਾਵਿਤ ਕਰਦਾ ਹੈ।

ਡਾਕਟਰ ਜਨਕ ਰਾਜ ਸਿੰਗਲਾ ਨੇ ਮਰੀਜ਼ਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਹਰ ਰੋਜ਼ ਸਾਇਕਲਿੰਗ ਕਰਨੀ ਚਾਹੀਦੀ ਹੈ ਇਸ ਨਾਲ ਸ਼ੂਗਰ ਅਤੇ ਬਲੱਡ ਪਰੈਸ਼ਰ ਦੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ

ਇਸ ਮੌਕੇ ਮਰੀਜ਼ਾਂ ਨੂੰ ਗੋਡਿਆਂ ਦੀ ਬੀਮਾਰੀ ਤੋਂ ਬਚਾਅ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਗੋਡਿਆਂ ਸੰਬੰਧੀ ਜਿਹੜੀ ਦਿੱਕਤ ਪਹਿਲਾਂ ਸੱਠ ਸਾਲ ਵਿੱਚ ਆਉਂਦੀ ਸੀ ਹੁਣ ਇਹ ਦਿੱਕਤ ਚਾਲੀ ਸਾਲਾਂ ਦੇ ਵਿਅਕਤੀਆਂ ਨੂੰ ਵੀ ਆ ਰਹੀ ਹੈ ਜਿਸਦਾ ਮੁੱਖ ਕਾਰਨ ਖੁਰਾਕ ਵਿੱਚ ਵਿਟਾਮਿਨ, ਕੈਲਸ਼ੀਅਮ ਦਾ ਨਾ ਹੋ ਕੇ ਜੰਕ ਫੂਡ ਦਾ ਹੋਣਾ ਹੈ। ਉਨ੍ਹਾਂ ਦੱਸਿਆ ਕਿ ਉਹਨਾਂ ਦੇ ਹਸਪਤਾਲ ਸ਼ਐਲਵੀ ਹਸਪਤਾਲ ਮੋਹਾਲੀ ਵਿਖੇ ਪੂਰਾ ਗੋਡਾ ਨਾ ਬਦਲ ਕੇ ਗੋਡੇ ਦਾ ਕੁੱਝ ਹਿੱਸਾ ਜੋ ਖਰਾਬ ਹੈ ਉਸਨੂੰ ਵੀ ਬਦਲਿਆ ਜਾ ਸਕਦਾ ਹੈ। ਪ੍ਰਧਾਨ ਪ੍ਰਸ਼ੋਤਮ ਬਾਂਸਲ ਅਤੇ ਜਨਰਲ ਸਕੱਤਰ ਆਰ ਸੀ ਗੋਇਲ ਨੇ ਦੱਸਿਆ ਕਿ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਵਿਜੇ ਸਿੰਗਲਾ, ਡਾਕਟਰ ਅਜੈ ਸ਼ਰਮਾ, ਸਰਪ੍ਰਸਤ ਕੇਸ਼ੋ ਰਾਮ ਸਿੰਗਲਾ, ਜ਼ਿਲ੍ਹਾ ਪ੍ਰਧਾਨ ਵਿਨੋਦ ਭੰਮਾਂ, ਆਰ.ਸੀ.ਗੋਇਲ, ਵਿਸ਼ਾਲ ਜੈਨ ਗੋਲਡੀ, ਰਜੇਸ਼ ਪੰਧੇਰ, ਸੁਰਿੰਦਰ ਲਾਲੀ, ਕਿ੍ਸ਼ਨ ਬਾਂਸਲ, ਓਮ ਪ੍ਰਕਾਸ਼ ਜਿੰਦਲ, ਦਰਸ਼ਨ ਪਾਲ ਗਰਗ, ਪਰਮਜੀਤ ਜਿੰਦਲ, ਕਿ੍ਸ਼ਨ ਫੱਤਾ, ਸੁਨੀਲ ਗੋਇਲ, ਰਮੇਸ਼ ਜਿੰਦਲ, ਅਕਸ਼ੈ ਗਰਗ, ਸਕੱਤਰ ਬਿੰਦਰਪਾਲ ਗਰਗ ਸਮੇਤ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here