*ਵੱਧ ਰਹੀਆ ਲੁੱਟਾਂ-ਖੋਹਾਂ ਤੇ ਚੋਰੀਆ ਦੀਆ ਵਾਰਦਾਤਾ ਕਾਰਨ ਲੋਕਾ ਵਿੱਚ ਡਰ ਤੇ ਦਹਿਸਤ ਦਾ ਮਾਹੌਲ : ਚੌਹਾਨ/ਉੱਡਤ*

0
209

ਮਾਨਸਾ 27 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ)ਸੀਪੀਆਈ ਜਿਲ੍ਹਾ ਮਾਨਸਾ ਦਾ ਇੱਕ ਅਹਿਮ ਵਫਦ ਜਿਲ੍ਹੇ ਵਿੱਚ ਦਿਨੋ-ਦਿਨ ਵੱਧ ਰਹੀਆ ਲੁੱਟਾਂ-ਖੋਹਾਂ ਤੇ ਚੋਰੀਆ ਦੀਆ ਵਾਰਦਾਤਾ ਨੂੰ ਰੋਕਣ ਲਈ ਸਾਰਥਿਕ ਕਦਮ ਚੁੱਕੇ ਜਾਣ ਦੀ ਮੰਗ ਨੂੰ ਲੈਕੇ ਐਸ.ਐਸ. ਪੀ.ਮਾਨਸਾ ਨੂੰ ਮਿਲਿਆ ਤੇ ਇੱਕ ਮੰਗ ਪੱਤਰ ਸੌਂਪਿਆ । ਪ੍ਰੈਸ ਬਿਆਨ ਜਾਰੀ ਕਰਦਿਆਂ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ ਤੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਜਿਲ੍ਹੇ ਦੇ ਪਿੰਡਾ , ਕਸਬਿਆ ਵਿੱਚ ਦਿਨੋ-ਦਿਨ ਚੋਰੀਆ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾ ਅਮਰਵੇਲ ਵਾਗ ਵੱਧ ਰਹੀਆ ਹਨ , ਜਾਪ ਰਿਹਾ ਹੈ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਕਿਸਮ ਦਾ ਡਰ ਤੇ ਭੈਅ ਨਹੀ ਰਿਹਾ , ਪੁਲਿਸ ਪ੍ਰਸ਼ਾਸਨ ਮੂਕ ਦਰਸਕ ਬਣ ਕੇ ਰਹਿ ਗਿਆ ਹੈ ।
ਕਮਿਊਨਿਸਟ ਆਗੂਆਂ ਨੇ ਕਿਹਾ ਕਿ ਲੁੱਟਾਂ-ਖੋਹਾਂ ਤੇ ਚੋਰੀਆ ਦੀਆ ਵਾਰਦਾਤਾ ਕਾਰਨ ਲੋਕ ਅੱਤਵਾਦ ਦੇ ਕਾਲੇ ਦੌਰ ਨਾਲੋ ਵੀ ਵੱਧ ਦਹਿਸਤ ਤੇ ਡਰ ਦੇ ਮਾਹੌਲ ਵਿੱਚ ਜੀਵਨ ਬਤੀਤ ਕਰ ਰਹੇ ਹਨ ਤੇ ਦਿਨ ਖੜੇ ਹੀ ਦਰਵਾਜੇ ਬੰਦ ਹੋ ਜਾਦੇ ਤੇ ਸਿਖਰ ਦੁਪਹਿਰ ਵੇਲੇ ਲੋਕ ਕੱਲਮ – ਕੱਲੇ ਬਾਹਰ ਨਿਕਲਣ ਤੋ ਕਤਰਾਉਦੇ ਹਨ । ਨਸੇ ਵਿੱਚ ਲੱਥ ਪੱਥ ਹੋਏ ਸਮਾਜ ਵਿਰੋਧੀ ਅਨਸਰ ਸਰੇਆਮ ਆਮ ਲੋਕਾ ਦੀ ਲੋਕਾ ਦੀ ਕੁੱਟ ਮਾਰ ਕਰ ਰਹੇ ਹਨ ਤੇ ਲੁੱਟਾਂ-ਖੋਹਾਂ ਕਰ ਰਹੇ ਹਨ ।
ਕਮਿਊਨਿਸਟ ਆਗੂਆ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਸਾਰਥਿਕ ਕਦਮ ਕਦਮ ਚੁੱਕਣ ਵਿੱਚ ਅਸਮਰਥ ਰਹਿੰਦਾ ਹੈ ਤਾ ਸੀਪੀਆਈ ਸੰਘਰਸ ਦਾ ਰਸਤਾ ਅਖਤਿਆਰ ਕਰੇਗੀ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਾਮਰੇਡ ਨਰੇਸ ਬੁਰਜਹਰੀ , ਕਾਮਰੇਡ ਰਤਨ ਭੋਲਾ , ਕਾਮਰੇਡ ਰਾਜਿੰਦਰ ਸਿੰਘ ਹੀਰੇਵਾਲਾ , ਕਾਮਰੇਡ ਕਾਲਾ ਖਾਂ ਭੰਮੇ , ਕਾਮਰੇਡ ਹਰਪ੍ਰੀਤ ਸਿੰਘ ਮਾਨਸਾ , ਕੇਵਲ ਸਿੰਘ ਚਾਹਿਲਾਵਾਲਾ ਆਦਿ ਆਗੂ ਵੀ ਹਾਜਰ ਸਨ ।

LEAVE A REPLY

Please enter your comment!
Please enter your name here