ਬੋਹਾ 28 ਦਸੰਬਰ (ਸਾਰਾ ਯਹਾਂ/ਅਮਨ ਮੇਹਤਾ)ਸਥਾਨਕ ਪੁਲਿਸ ਵੱਲੋਂ ਹਜਾਰਾਂ ਦੀ ਤਦਾਦ ਵਿੱਚ ਨਸ਼ੀਲੀਆਂ ਗੋਲੀਆਂ ਅਤੇ ਨਾਜਾਇਜ ਸ਼ਰਾਬ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਐਸ.ਐਚ.ਓ. ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਦੌਰਾਨੇ ਗਸ਼ਤ ਪਿੰਡ ਸੈਦੇਵਾਲਾ ਵਿਖੇ ਐਸ.ਆਈ. ਪ੍ਰੇਮ ਕੁਮਾਰ ਨੇ ਸ਼ੱਕੀ ਵਿਅਕਤੀ ਦੀ ਤੈਲਾਸ਼ੀ ਲਈ ਤਾਂ ਉਸ ਕੋਲੋ 1000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਜਿਸ ਦੀ ਸ਼ਨਾਖਤ ਰਵੀ ਸਿੰਘ ਪੁੱਤਰ ਜ਼ਸਪਾਲ ਸਿੰਘ ਵਾਸੀ ਧਰਮਪੁਰਾ ਵਜੋਂ ਹੋਈ ਦੇ ਖਿਲਾਫ ਐਨ.ਡੀ.ਪੀ.ਸੀ. ਐਕਟ ਅਧੀਨ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਸੈਦੇਵਾਲਾ ਵਿਖੇ ਅਮਨਦੀਪ ਕੌਰ ਪਤਨੀ ਪਵਨ ਕੁਮਾਰ ਦੇ ਘਰ ਛਾਪਾਮਾਰੀ ਕਰਕੇ ਉਸ ਕੋਲੋ 30 ਬੋਤਲਾ ਨਾਜਾਇਜ ਸ਼ਰਾਬ ਬਰਾਮਦ ਕਰਕੇ ਸਹਾਇਕ ਥਾਣੇਦਾਰ ਗੁਰਜੰਟ ਸਿੰਘ ਨੇ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।