ਵੱਡੀ ਖ਼ਬਰ : ਭਾਰਤ-ਪਾਕਿਸਤਾਨ ਸਰਹੱਦ ਤੇ ਮਿਲੀ 150 ਮੀਟਰ ਲੰਬੀ ਸੁਰੰਗ, ਅੱਤਵਾਦੀਆਂ ਦੇ ਇਥੋਂ ਘੁਸਪੈਠ ਕਰਨ ਦਾ ਸ਼ੱਕ

0
19

ਸਾਂਬਾ 22 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਇੱਕ ਸੁਰੰਗ ਮਿਲੀ ਹੈ। ਜਾਣਕਾਰੀ ਅਨੁਸਾਰ ਇਸ ਸੁਰੰਗ ਦੀ ਲੰਬਾਈ ਲਗਭਗ 150 ਮੀਟਰ ਹੈ। ਇਸ ਸੁਰੰਗ ਰਾਹੀਂ ਨਾਗਰੋਟਾ ਦੇ ਅੱਤਵਾਦੀਆਂ ਦੇ ਆਉਣ ਦਾ ਸ਼ੱਕ ਹੈ। ਇਸ ਸੁਰੰਗ ਦਾ ਪਤਾ ਸਰਚ ਆਪ੍ਰੇਸ਼ਨ ਦੌਰਾਨ ਲੱਗਾ ਹੈ। ਇਸ ਸੁਰੰਗ ਨੂੰ ਰੇਤਾ ਵਾਲੇ ਬੋਰੇ ਅਤੇ ਕੁਝ ਲਕੜਾਂ ਨਾਲ ਲੁਕਾਇਆ ਹੋਇਆ ਸੀ।ਇਸ ਸੁਰੰਗ ਅੰਦਰ ਆਉਣ ਜਾਣ ਪੌੜੀਆਂ ਵੀ ਹਨ। ਇਸ ਤੋਂ ਪਹਿਲਾਂ ਜਾਂਚ ਏਜੰਸੀਆਂ ਨੇ ਸ਼ੱਕ ਜਤਾਇਆ ਸੀ ਕਿ ਪਾਕਿਸਤਾਨ ਤੋਂ ਆਉਣ ਵਾਲੇ ਅੱਤਵਾਦੀ ਭਾਰਤ ਵਿੱਚ ਘੁਸਪੈਠ ਲਈ ਸੁਰੰਗ ਦੀ ਵਰਤੋਂ ਕਰ ਰਹੇ ਹਨ।


ਜੈਸ਼ ਅੱਤਵਾਦੀ ਨਾਗਰੋਟਾ ਵਿੱਚ ਮਾਰੇ ਗਏ
ਦੱਸ ਦੇਈਏ ਕਿ ਵੀਰਵਾਰ ਨੂੰ ਨਾਗਰੋਟਾ ਨੇੜੇ ਜੰਮੂ ਵਿੱਚ ਹੋਏ ਮੁਕਾਬਲੇ ਵਿੱਚ ਮਾਰੇ ਗਏ ਜੈਸ਼ ਅੱਤਵਾਦੀ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਲੈ ਕੇ ਜਾ ਰਹੇ ਸੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਕੋਲੋਂ 11 ਏ ਕੇ 47 ਰਾਈਫਲਾਂ ਅਤੇ ਪਿਸਤੌਲ ਵੀ ਬਰਾਮਦ ਕੀਤੇ ਗਏ। ਇੱਥੇ ਹਰ ਸੰਭਾਵਨਾ ਹੈ ਕਿ ਉਹ ਕੋਈ ਵੱਡੀ ਯੋਜਨਾ ਬਣਾ ਰਹੇ ਸੀ। ਚਾਰੇ ਅੱਤਵਾਦੀ ਇੱਕ ਟਰੱਕ ਵਿੱਚ ਕਸ਼ਮੀਰ ਵੱਲ ਜਾ ਰਹੇ ਸੀ। ਟਰੱਕ ਨੂੰ ਪੁਲਿਸ ਨੇ ਟੋਲ ਪਲਾਜ਼ਾ ਨੇੜੇ ਰੋਕਿਆ ਜਿਸ ਤੋਂ ਬਾਅਦ ਇੱਕ ਮੁਕਾਬਲੇ ਵਿੱਚ ਚਾਰੋ ਅੱਤਵਾਦੀ ਮਾਰੇ ਗਏ।


ਸੁਰੰਗ ਅਗਸਤ ਵਿੱਚ ਸਾਂਬਾ ‘ਚ ਵੀ ਮਿਲੀ ਸੀ
ਇਸ ਤੋਂ ਪਹਿਲਾਂ ਅਗਸਤ ਵਿੱਚ ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਨੇ ਖੁਦ ਸਾਂਬਾ ਜ਼ਿਲ੍ਹੇ ਵਿੱਚ ਇੱਕ ਸੁਰੰਗ ਲੱਭੀ ਸੀ, ਜਿਸ ਦੀ ਲੰਬਾਈ ਵੀਹ ਫੁੱਟ ਅਤੇ ਚੌੜਾਈ ਤਿੰਨ ਤੋਂ ਚਾਰ ਫੁੱਟ ਸੀ। ਇੰਨਾ ਹੀ ਨਹੀਂ, ਸੁਰੰਗ ਨੂੰ ਲੁਕਾਉਣ ਲਈ, ਪਾਕਿਸਤਾਨ ਵਿੱਚ ਬਣੀ ਰੇਤਾ ਦੀਆਂ ਬੋਰੀਆਂ ਵੀ ਇਸ ਦੇ ਸਿਰੇ ਤੋਂ ਮਿਲੀਆਂ ਸੀ।ਜਿਸ ‘ਤੇ ਸ਼ਕਰਗੜ੍ਹ / ਕਰਾਚੀ ਲਿਖਿਆ ਹੋਇਆ ਸੀ।

LEAVE A REPLY

Please enter your comment!
Please enter your name here