ਨਵਾਂ ਸ਼ਹਿਰ 23,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਜ਼ਿਲ੍ਹਾ SBS ਨਗਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ।ਪੰਜਾਬ ਪੁਲਿਸ ਨੇ ਇੱਥੇ ਬੰਬ ਸਣੇ ਪੰਜਾਬ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਜਾਣਕਾਰੀ ਮੁਤਾਬਿਕ ਪਾਕਿਸਤਾਨ ‘ਚ ਮੌਜੂਦ ਹਰਵਿੰਦਰ ਰਿੰਦਾ ਦੀ ਸਾਜਿਸ਼ ਦੇ ਤਹਿਤ ਪੰਜਾਬ ‘ਚ ਇਹ ਬੰਬ ਪਹੁੰਚਾਇਆ ਸੀ।ਇਸ ਦੇ ਨਾਲ ਹੀ ਨੂਰਪੁਰ ਪੁਲਿਸ ਚੌਕੀ ‘ਚ ਬਲਾਸਟ ਹੋਣ ਦਾ ਮਾਮਲਾ ਵੀ ਖੁੱਲਾ ਹੈ।
ਜਾਣਕਾਰੀ ਮਤੁਬਿਕ ਨਵਾਂ ਸ਼ਹਿਰ ਪੁਲਿਸ ਨੇ 5 ਮੁਲਜ਼ਮਾਂ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੀ ਨਿਸ਼ਾਨ ਦੇਹੀ ‘ਤੇ ਪੁਲਿਸ ਨੇ ਹਿਮਾਚਲ ਦੇ ਖੂਹ ਵਿੱਚੋਂ ਬੰਬ ਬਰਾਮਦ ਕੀਤਾ।ਇਸ ਵਿੱਚ ਮੁੱਖ ਮੁਲਜ਼ਮ ਕੁਲਦੀਪ ਕੁਮਾਰ ਨੂੰ ਵੀ ਕਾਬੂ ਕਰ ਲਿਆ ਗਿਆ ਹੈ।ਕੁਲਦੀਪ ਦੇ ਸਬੰਧ ਪਾਕਿਸਤਾਨ ਬੈਠੇ ਗੈਂਗਸਟਰ ਹਰਵਿੰਦਰ ਰਿੰਦਾ ਨਾਲ ਸੀ ਜਿਸ ਦੇ ਇਸ਼ਾਰੇ ‘ਤੇ ਉਹ ਕੰਮ ਕਰਦਾ ਸੀ।ਪੁਲਿਸ ਕੁਲਦੀਪ ਕੋਲੋਂ ਇੱਕ 9mm ਪਿਸਤੋਲ ਅਤੇ 10 ਦੇ ਕਰੀਬ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਪੁਲਿਸ ਨੇ ਦੱਸਿਅ ਕਿ ਇਹਨਾਂ ਕੋਲ ਦੋ ਬੰਬ ਆਏ ਸੀ।ਜਿਨ੍ਹਾਂ ਵਿੱਚੋਂ ਇੱਕ ਬੰਬ ਇਨ੍ਹਾਂ ਨੇ ਇਸਤਮਾਲ ਕਰ ਲਿਆ ਸੀ ਜਦਕਿ ਇੱਕ ਬੰਬ ਲੁੱਕਾ ਦਿੱਤਾ ਸੀ। ਜਿਸਨੂੰ ਪੁਲਿਸ ਨੇ ਹੁਣ ਬਰਾਮਦ ਕਰ ਲਿਆ ਹੈ।ਦਰਅਸਲ, 2021 ‘ਚ CIA ਸਟਾਫ ਦੀ ਬਿਲਡਿੰਗ ‘ਚ ਹੋਏ ਬੰਬ ਧਮਾਕੇ ‘ਚ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤੀ ਸੀ ਜਿਨ੍ਹਾਂ ਦੀ ਨਿਸ਼ਾਨ ਦੇਹੀ ਮਗਰੋਂ ਪੁਲਿਸ ਨੇ ਹੁਣ ਇਹਨਾਂ ਪੰਜਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਕੁਲਦੀਪ ਨੇ ਪੁਲਿਸ ਅਗੇ ਕਬੂਲ ਕੀਤਾ ਹੈ ਕਿ ਨੂਰਪੁਰ ਬੇਦੀ ਦੀ ਕਲਮਾ ਚੌਕੀ ‘ਚ ਬਲਾਸਟ ਉਸਦੇ ਸਾਥੀਆਂ ਨੇ ਕੀਤਾ ਸੀ।
ਫਿਲਹਾਲ ਪੁੱਛਗਿੱਛ ਜਾਰੀ ਹੈ, ਪੁਲਿਸ ਨੇ ਮੁਲਜ਼ਮਾਂ ਤੋਂ ਜਾਣਕਾਰੀ ਕੱਢਵਾ ਰਹੀ ਹੈ ਕਿ ਆਖਰ ਇਹ ਬੰਬ ਕਿੱਥੇ ਵਰਤਿਆ ਜਾਣਾ ਸੀ?ਮੁਲਜ਼ਮ ਕਿਸ ਵਾਰਦਾਤ ਨੂੰ ਅੰਜਾਮ ਦੇਣ ਦੀ ਪਲੈਨਿੰਗ ਕਰ ਰਹੇ ਸੀ ਅਤੇ ਹੋਰ ਕੌਣ ਕੌਣ ਇਸ ਸਾਜਿਸ਼ ‘ਚ ਸ਼ਾਮਲ ਹੈ।