
ਚੰਡੀਗੜ੍ਹ 29,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ) : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨਿਊ ਚੰਡੀਗੜ੍ਹ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਨੇੜੇ 2828 ਏਕੜ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਇਆ ਹੈ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਜ਼ਮੀਨ ’ਤੇ 16 ਵਿਅਕਤੀਆਂ ਦਾ ਕਬਜ਼ਾ ਹੈ। ਜਿਸ ਵਿੱਚ ਸੰਗਰੂਰ ਦੇ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਕੋਲ 125 ਏਕੜ ਜ਼ਮੀਨ ਸੀ।
ਉਸ ਦੀ ਧੀ ਅਤੇ ਜਵਾਈ ਕੋਲ 28 ਏਕੜ ਜ਼ਮੀਨ ਸੀ। ਮੰਤਰੀ ਨੇ ਦਾਅਵਾ ਕੀਤਾ ਕਿ ਇਸ ਜ਼ਮੀਨ ’ਤੇ ਕੈਪਟਨ ਦੇ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੇ ਪੁੱਤਰ ਦੇ ਨਾਂ ’ਤੇ ਪੰਜ ਏਕੜ ਜ਼ਮੀਨ ਹੈ। ਅਤੇ 4 ਏਕੜ ਜ਼ਮੀਨ ਰੀਟਾ ਸ਼ਰਮਾ ਦੇ ਨਾਂ ‘ਤੇ ਸੀ।
