
Transfers 08,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਸਰਕਾਰ ਵੱਲੋਂ ਫਿਰ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ। ਇਸ ਵਾਰ 7 ਆਈਪੀਐੱਸ ਅਤੇ 1 ਪੀਪੀਐੱਸ ਦੀ ਬਦਲੀ ਕੀਤੀ ਗਈ ਹੈ। 1997 ਬੈਚ ਦੇ ਆਈਪੀਐੱਸ ਅਧਿਕਾਰੀ ਅਰੁਣਪਾਲ ਸਿੰਘ ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਲਾਇਆ ਗਿਆ ਹੈ। ਇਸ ਦੇ ਨਾਲ ਹੀ ਗੁਰਪ੍ਰੀਤ ਸਿੰਘ ਤੂਰ ਨੂੰ ਜਲੰਧਰ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ। 3 ਜ਼ਿਲ੍ਹਿਆਂ ‘ਚ ਨਵੇਂ ਪੁਲਿਸ ਕਮਿਸ਼ਨਰ ਤੈਨਾਤ ਕੀਤੇ ਗਏ ਹਨ। ਦੇਖੋ ਕਿਹੜੇ ਅਧਿਕਾਰੀਆਂ ਦੇ ਹੋਏ ਤਬਾਦਲੇ-
ਅਰੁਣਪਾਲ ਸਿੰਘ ਅੰਮ੍ਰਿਤਸਰ ਦੇ ਨਵੇਂ ਪੁਲਿਸ ਕਮਿਸ਼ਨਰ
ਕੌਸਤਬ ਸ਼ਰਮਾ ਲੁਧਿਆਣਾ ਦੇ ਨਵੇਂ CP
ਗੁਰਪ੍ਰੀਤ ਸਿੰਘ ਜਲੰਧਰ ਦੇ ਨਵੇਂ CP
ਸਵਪਨ ਸ਼ਰਮਾ ਬਣੇ SSP ਜਲੰਧਰ ਰੂਰਲ
ਜੇ. ਐਲੇਨਚੇਜ਼ੀਅਨ SSP ਬਠਿੰਡਾ ਤੈਨਾਤ
ਦੀਪਕ ਹਿਲੋਰੀ SSP ਲੁਧਿਆਣਾ ਰੂਰਲ
ਗੌਰਵ ਤੂਰਾ SSP ਮਾਨਸਾ, ਭੁਪਿੰਦਰ ਸਿੰਘ SSP ਫਾਜ਼ਿਲਕਾ

ਪਹਿਲਾਂ ਵੀ ਕੀਤੇ ਗਏ ਸਨ ਤਬਾਦਲੇ –
ਪਹਿਲਾਂ ਵੀ 13 ਜ਼ਿਲ੍ਹਿਆਂ ਦੇ ਐੱਸਐੱਸਪੀਜ਼ ਸਮੇਤ 6 ਡੀਸੀਜ਼ ਦੇ ਤਬਾਦਲੇ ਕੀਤੇ ਗਏ ਸਨ। ਇਸ ਦੇ ਨਾਲ ਹੀ ਆਮ ਰਾਜ ਪ੍ਰਬੰਧ ਵਿਭਾਗ ਹੁਕਮਾਂ ਤਹਿਤ ਰਾਜਬੀਰ ਸਿੰਘ ਘੁਮਾਣ ਵਾਸੀ ਘਰਾਚੋਂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸਕੱਤਰ ਕਮ ਵਿਸ਼ੇਸ਼ ਕਾਰਜ ਅਫ਼ਸਰ (ਰਾਜਸੀ ਆਸਾਮੀ) ਨਿਯੁਕਤ ਕੀਤਾ ਗਿਆ ਹੈ। ਸੀਐਮ ਮਾਨ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਦੀ ਐਸਐਸਪੀ ਸਵਪਨਾ ਸ਼ਰਮਾ ਨੂੰ ਵੀ ਹਟਾ ਦਿੱਤਾ ਗਿਆ ਹੈ। ਹੇਠ ਲਿਖੇ ਐੱਸਐੱਸਪੀਜ਼ ਦੇ ਤਬਾਦਲੇ-
ਵਿਵੇਕਸ਼ੀਲ ਸੋਨੀ ਮੁਹਾਲੀ ਦੇ ਨਵੇਂ SSP
ਹਰਜੀਤ ਸਿੰਘ ਗੁਰਦਾਸਪੁਰ ਦੇ ਨਵੇਂ SSP
ਧਰੂਮਨ ਨਿੰਬਾਲੇ ਮੁਕਤਸਰ ਸਾਹਿਬ ਦੇ ਨਵੇਂ SSP
ਅਲਕਾ ਮੀਨਾ ਮਲੇਰਕੋਟਲਾ ਦੇ ਨਵੇਂ SSP
ਨਾਨਕ ਸਿੰਘ ਪਟਿਆਲਾ ਦੇ ਨਵੇਂ SSP
ਸੰਦੀਪ ਗਰਗ ਰੂਪਨਗਰ ਦੇ ਨਵੇਂ SSP
ਗੁਲਨੀਤ ਸਿੰਘ ਮੋਗਾ ਦੇ ਨਵੇਂ SSP
ਚਰਨਜੀਤ ਸਿੰਘ ਫਿਰੋਜ਼ਪੁਰ ਦੇ ਨਵੇਂ SSP
ਸੰਦੀਪ ਕੁਮਾਰ ਬਰਨਾਲਾ ਦੇ ਨਵੇਂ SSP
ਰਵਜੋਤ ਗਰੇਵਾਲ ਫਤਿਹਗੜ੍ਹ ਸਾਹਿਬ ਦੇ ਨਵੇਂ SSP
ਸਰਤਾਜ ਸਿੰਘ ਹੁਸ਼ਿਆਰਪੁਰ ਦੇ ਨਵੇਂ SSP
ਮਨਦੀਪ ਸਿੰਘ ਸੰਗਰੂਰ ਦੇ ਨਵੇਂ SSP
ਰਣਜੀਤ ਸਿੰਘ ਢਿੱਲੋਂ ਤਰਨਤਾਰਨ ਦੇ ਨਵੇਂ SSP
