
ਚੰਡੀਗੜ੍ਹ 26 ,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼) : ਸਰਕਾਰ ਨੇ SYL ਗੀਤ ਨੂੰ Youtube ਤੋਂ ਹਟਾ ਦਿੱਤਾ ਹੈ। ਸ਼ੁਭਦੀਪ ਸਿੰਘ (ਸਿੱਧੂ Moosewala) ਦਾ ਆਖਰੀ ਗੀਤ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ ਆਖਰ ਸਰਕਾਰ ਨੇ ਸਿੱਧੂ ਮੂਸੇਵਾਲਾ ਦਾ ਗਾਣਾ Youtube ਕਿਉਂ ਡਿਲੀਟ ਕਰਵਾਇਆ ਹੈ? ਅਜਿਹਾ ਕੀ ਸੀ ਉਸ ਗੀਤ ‘ਚ ਸਰਕਾਰ ਨੂੰ ਇਹ ਗਾਣਾ ਡਿਲੀਟ ਕਰਵਾਉਣ ਪਿਆ।
ਇਸ ਗੀਤ ‘ਚ ਸਿੱਧੂ ਮੂਸੇਵਾਲਾ ਨੇ ਪੰਜਾਬ ਦੇ ਵੱਡੇ ਮੁੱਦਿਆਂ ਬਾਰੇ ਗੱਲ ਕੀਤੀ ਸੀ। SYL (ਸਤਲੁਜ ਯੁਮਨਾ ਲਿੰਕ) ਦਾ ਮੁੱਦਾ ਜੋ ਦਹਾਕਿਆਂ ਤੋਂ ਚਲਦਾ ਆ ਰਿਹਾ ਹੈ। ਪੰਜਾਬ ਦੇ ਪਾਣੀਆਂ ਬਾਰੇ ਇਸ ਗੀਤ ‘ਚ ਗੱਲ ਕੀਤੀ ਗਈ। SYL ‘ਤੇ ਸਮੇਂ-ਸਮੇਂ ਵਿਵਾਦ ਖੜ੍ਹਾ ਹੁੰਦਾ ਰਿਹਾ ਹੈ। SYL ਨਹਿਰ ਨੂੰ ਬਣਾ ਕੇ ਪੰਜਾਬ ਦਾ ਪਾਣੀ ਹਰਿਆਣਾ, ਰਾਜਸਥਾਨ ਤੇ ਦਿੱਲੀ ਨੂੰ ਦੇਣਾ ਸੀ ਪਰ ਨਹਿਰ ਨੂੰ ਬਲਵਿੰਦਰ ਸਿੰਘ ਜਟਾਣਾ ਵੱਲੋਂ ਪੂਰਾ ਨਹੀਂ ਹੋਣ ਦਿੱਤਾ ਗਿਆ।
ਕੀ ਹੈ SYL
1976 ‘ਚ ਐਸਵਾਈਐਲ ਨੂੰ ਬਣਾਉਣ ਦੀ ਯੋਜਨਾ ਬਣਾਈ ਗਈ ਸੀ। ਜ਼ਿਕਰਯੋਗ ਹੈ ਕਿ ਉਸ ਸਮੇਂ ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ ਦੋਵੇਂ ਸੂਬਿਆਂ ਨੂੰ 35-35 ਲੱਖ ਏਕੜ ਫੁੱਟ ਪਾਣੀ ਦੇਣ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ। ਇਸ ‘ਚ ਲਗਪਗ ਦੋ ਲੱਖ ਏਕੜ ਫੁੱਟ ਪਾਣੀ ਰਾਜਧਾਨੀ ਦਿੱਲੀ ਨੂੰ ਵੀ ਭੇਜਣਾ ਸੀ। SYL ‘ਚ ਗੀਤ ਸਿੱਧੂ ਮੂਸੇਵਾਲਾ ਵੱਲੋਂ ਬਲਵਿੰਦਰ ਸਿੰਘ ਜਟਾਣਾ ਦਾ ਨਾਂ ਵੀ ਲਿਆ ਗਿਆ ਹੈ।
ਕੋਣ ਸਨ ਬਲਵਿੰਦਰ ਜਟਾਣਾ
ਮੂਸੇਵਾਲਾ ਦਾ ਗੀਤ ਰਿਲੀਜ਼ ਹੋਣ ਤੋਂ ਬਾਅਦ ਗੂਗਲ ‘ਤੇ ਬਲਵਿੰਦਰ ਸਿੰਘ ਜਟਾਣਾ ਨੂੰ ਸਰਚ ਕੀਤਾ ਜਾਣ ਲੱਗ ਪਿਆ ਕਿ ਆਖਿਰ ਜਟਾਣਾ ਕੋਣ ਸਨ। ਦਰਅਸਲ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਦੇ ਜਟਾਣਾ ਪਿੰਡ ਤੋਂ ਆਉਣ ਵਾਲੇ ਬਲਵਿੰਦਰ ਖਾਲਿਸਤਾਨ ਸਮਰਥਕ ਸੰਗਠਨ ਬੱਬਰ ਖਾਲਸਾ ਨਾਲ ਜੁੜਿਆ ਸੀ। ਜਟਾਣਾ ਦੇ ਸਮਰਥਕ ਉਨ੍ਹਾਂ ਨੂੰ ‘ਸਿੱਖ ਮੁਕਤੀ ਨਾਇਕ’ ਕਹਿੰਦੇ ਸੀ। ਬਲਵਿੰਦਰ ਸਿੰਘ ਨੂੰ ਬੱਬਰ ਖਾਲਸਾ ਦੇ ਮੁਖੀ ਸੁਖਦੇਵ ਬੱਬਰ ਦਾ ਕਰੀਬੀ ਮੰਨਿਆ ਜਾਂਦਾ ਸੀ। ਜਟਾਣਾ ਨੂੰ ਪੰਜਾਬ ਦੇ ਮਾਲਵਾ ਇਲਾਕੇ ਦਾ ਲੈਫਟੀਨੈਂਟ ਜਨਰਲ ਵੀ ਬਣਾਇਆ ਗਿਆ ਸੀ।
ਜੁਲਾਈ 1990 ‘ਚ ਸਤਲੁਜ-ਯਮੁਨਾ ਲਿੰਕ ਨਹਿਰ ਦੇ ਨਿਰਮਾਣ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ 26 ‘ਚ ਇਕ ਅਧਿਕਾਰਤ ਬੈਠਕ ਬੁਲਾਈ ਗਈ ਸੀ। ਇਸ ਬੈਠਕ ‘ਚ ਜਟਾਣਾ ਨੇ SYL ਦੇ ਚੀਫ ਇੰਜੀਨੀਅਰ ਐਮਐਸ ਸੀਕਰੀ ਤੇ ਸੁਪਰੀਡੈਂਟੇਡਿੰਗ ਇੰਜੀਨੀਅਰ ਅਵਤਾਰ ਔਲਖ ਦਾ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ SYL ਦਾ ਕੰਮ ਬੰਦ ਕਰ ਦਿੱਤਾ ਗਿਆ ਸੀ। SYL ‘ਚ ਬੰਦੀ ਸਿੱਖਾਂ ਬਾਰੇ ਵੀ ਗੱਲ ਕੀਤੀ ਗਈ ਹੈ।
