*ਵੱਡੀ ਖਬਰ ! ਅਕਾਲੀ ਦਲ ਵੱਲੋਂ ਰਾਸ਼ਟਰਪਤੀ ਚੋਣਾਂ ‘ਚ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ, ਉਮੀਦਵਾਰ ਮੁਰਮੂ ਦੀ ਕਰੇਗਾ ਹਮਾਇਤ*

0
31

01 ,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼) : ਅਕਾਲੀ ਦਲ ਵੱਲੋਂ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਰਾਸ਼ਟਰਪਤੀ ਚੋਣਾਂ ਲਈ ਭਾਜਪਾ ਉਮੀਦਵਾਰ ਦਰੋਪਦੀ ਮੁਰਮੂ ਦੀ ਹਮਾਇਤ ਕਰੇਗਾ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਬਾਵਜੂਦ ਇਸਦੇ ਕਿ ਕਿਸਾਨੀ ਮੁੱਦਿਆਂ ਅਤੇ ਤਿੰਨ ਖੇਤੀ ਕਾਨੂੰਨਾਂ ‘ਤੇ ਵਿਚਾਰਾਂ ਦੇ ਉਹਨਾਂ ਦੀ ਪਾਰਟੀ ਦੇ ਭਾਜਪਾ ਨਾਲ ਮਤਭੇਦ ਹਨ। ਉਹਨਾਂ ਦੀ ਪਾਰਟੀ ਵੱਲੋਂ ਭਾਜਪਾ ਨੂੰ ਚੋਣਾਂ  ‘ਚ ਸਮਰਥਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕਮਜ਼ੋਰ ਵਰਗਾਂ ਦੀ ਹਮਾਇਤ ਕਰਨਾ ਸਾਡੀ ਜਿੰਮੇਵਾਰੀ ਹੈ ਅਤੇ ਕਿਉਂਕਿ ਦਰੋਪਦੀ ਮੁਰਮੂ Schedule tribe ਨਾਲ ਸੰਬੰਧਤ ਹਨ ਇਸ ਲਈ ਅਕਾਲੀ ਦਲ ਉਹਨਾਂ ਨੂੰ ਹਮਾਇਤ ਦੇਵੇਗੀ।  

ਭਾਜਪਾ ਨੇ ਮੰਗਿਆ ਸੀ ਅਕਾਲੀ ਦਲ ਦਾ ਸਾਥ 

ਬੀਜੇਪੀ ਪ੍ਰਧਾਨ ਜੇਪੀ ਨੱਢਾ ਨੇ ਆਪਣੇ ਸਾਬਕਾ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਫੋਨ ’ਤੇ ਗੱਲਬਾਤ ਕੀਤੀ ਤੇ ਰਾਸ਼ਟਰਪਤੀ ਚੋਣਾਂ ’ਚ ਐੱਨਡੀਏ ਦੀ ਉਮੀਦਵਾਰ ਦਰੋਪਦੀ ਮੁਰਮੂ ਲਈ ਹਮਾਇਤ ਮੰਗੀ ਸੀ। ਸੁਖਬੀਰ ਬਾਦਲ ਨੇ ਕਿਹਾ ਸੀ ਕਿ ਉਹ ਅਕਾਲੀ ਆਗੂਆਂ ਨਾਲ ਚਰਚਾ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਰਾਇ ਦੱਸ ਦੇਣਗੇ। 

ਪੰਜਾਬ ‘ਚ ਅੱਜ ਤੋਂ ਮੁਫਤ ਬਿਜਲੀ: 2 ਮਹੀਨਿਆਂ ‘ਚ 600 ਯੂਨਿਟ ਮੁਫ਼ਤ ਦੇਵੇਗੀ AAP ਸਰਕਾਰ; ਇੱਕ ਯੂਨਿਟ ਜ਼ਿਆਦਾ ਹੋਈ ਤਾਂ ਦੇਣਾ ਹੋਵੇਗਾ ਪੂਰਾ ਬਿੱਲ

ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਦੇ ਅਹੁਦੇ ਲਈ ਦਰੋਪਦੀ ਮੁਰਮੂ ਵੱਲੋਂ ਐਨਡੀਏ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਜਾਣ ਮਗਰੋਂ ਨੱਢਾ ਵੱਖ-ਵੱਖ ਗ਼ੈਰ-ਐਨਡੀਏ ਪਾਰਟੀਆਂ ਨਾਲ ਫੋਨ ’ਤੇ ਗੱਲਬਾਤ ਕਰ ਰਹੇ ਹਨ ਤੇ ਉਨ੍ਹਾਂ ਤੋਂ ਮੁਰਮੂ ਲਈ ਹਮਾਇਤ ਮੰਗ ਰਹੇ ਹਨ।

LEAVE A REPLY

Please enter your comment!
Please enter your name here