*ਵੱਖ-ਵੱਖ ਫੋਰਸਾਂ ਲਈ ਲਿਖਤੀ ਅਤੇ ਫਿਜ਼ੀਕਲ ਟਰੇਨਿਗ ਲਈ ਸੀ-ਪਾਈਟ ਕੈਂਪ ਵਿਖੇ ਨੌਜਵਾਨ 28 ਅਕਤੂਬਰ ਨੂੰ ਪਹੁੰਚਣ*

0
11

ਮਾਨਸਾ, 23 ਅਕਤੂਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਬੋੜਾਵਾਲ ਜ਼ਿਲ੍ਹਾ ਮਾਨਸਾ (ਭੀਖੀ-ਬੁਢਲਾਡਾ ਰੋਡ) ਵੱਲੋਂ ਜਿਲ੍ਹਾ ਮਾਨਸਾ, ਬਰਨਾਲਾ ਅਤੇ ਸੰਗਰੂਰ ਦੇ ਯੁਵਕਾਂ ਲਈ ਭਾਰਤ ਸਰਕਾਰ ਵੱਲੋਂ ਵੱਖ-ਵੱਖ ਫੋਰਸਾ ਲਈ ਕੱਢੀਆ 39481 ਪੋਸਟਾ ਐਸ.ਐਸ.ਸੀ. (ਜੀ.ਡੀ.)  (ਬੀ.ਐਸ.ਐਫ., ਸੀ.ਆਈ.ਐਸ.ਐਫ., ਸੀ.ਆਰ.ਪੀ.ਐਫ., ਐਸ.ਐਸ.ਬੀ., ਆਈ.ਟੀ.ਬੀ.ਪੀ., ਅਸਾਮ ਰਾਈਫਲਜ਼, ਐਸ.ਐਸ.ਐਫ. ਅਤੇ ਐਨ.ਸੀ.ਬੀ. ਈ.ਟੀ.ਸੀ.) ਦੇ ਲਿਖਤੀ ਪੇਪਰ ਅਤੇ ਪੰਜਾਬ ਪੁਲਿਸ ਦਾ ਟੈਸਟ ਪਾਸ ਕਰ ਚੁੱਕੇ ਯੁਵਕਾਂ ਦੀ ਫਿਜੀਕਲ ਟਰੇਨਿੰਗ ਦੀ ਤਿਆਰੀ ਲਈ ਸਿਖਲਾਈ ਕੈਂਪ ਸੁਰੂ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਟ੍ਰੇਨਿੰਗ ਅਧਿਕਾਰੀ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਿਖਲਾਈ ਲੈਣ ਦੇ ਚਾਹਵਾਨ ਨੌਜਵਾਨ ਹੇਠ ਲਿਖੇ ਦਸਤਾਵੇਜ ਲੈ ਕੇ ਭੀਖੀ-ਬੁਢਲਾਡਾ ਮੇਨ ਰੋਡ ’ਤੇ ਪੈਂਦੇ ਪਿੰਡ ਬੋੜਾਵਾਲ ਵਿਖੇ ਨਿੱਜੀ ਤੌਰ ਤੇ ਕੈਂਪ ਵਿਖੇ 28 ਅਕਤੂਬਰ 2024 ਨੂੰ ਸਵੇਰੇ 09:00 ਵਜੇ ਪਹੁੰਚ ਕੇ ਸਿਖਲਾਈ ਲਈ ਰਜਿਸ਼ਟ੍ਰੇਸ਼ਨ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਭਾਗ ਲੈਣ ਲਈ ਚਾਹਵਾਨ ਨੌਜਵਾਨ ਦਸਵੀਂ ਜਮਾਤ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਅਧਾਰ ਕਾਰਡ ਦੀ ਫੋਟੋ ਕਾਪੀ, 02 ਪਾਸਪੋਰਟ ਸਾਈਜ਼ ਫੋਟੋ, ਪੋਸਟ ਲਈ ਕੀਤੇ ਆਨ-ਲਾਈਨ ਅਪਲਾਈ ਫਾਰਮ ਦੀ ਫੋਟੋ ਕਾਪੀ ਜ਼ਰੂਰ ਲੈ ਕੇ ਆਉਣ।
ਉਨ੍ਹਾਂ ਦੱਸਿਆ ਕਿ ਸੀ-ਪਾਈਟ ਪੰਜਾਬ ਸਰਕਾਰ ਦਾ ਅਦਾਰਾ ਹੈ । ਇੱਥੇ ਨੌਜਵਾਨਾਂ ਦੀ ਲਿਖਤੀ ਅਤੇ ਫਿਜੀਕਲ ਟੇ੍ਰਨਿੰਗ, ਖਾਣਾ ਅਤੇ ਰਿਹਾਇਸ਼ ਦਾ ਕੋਈ ਖਰਚਾ ਨਹੀ ਲਿਆ ਜਾਂਦਾ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 98148-50214, 90563-35220 ’ਤੇ ਸੰਪਰਕ ਕੀਤਾ ਜਾ ਸਕਦਾ ਹੈ

LEAVE A REPLY

Please enter your comment!
Please enter your name here