ਵੱਖ ਵੱਖ ਥਾਵਾਂ ’ਤੇ ਪੰਛੀਆਂ ਦੇ ਪੀਣ ਲਈ ਪਾਣੀ ਦੇ ਇੱਕ ਸੌ ਕਟੋਰੇ ਰੱਖੇ ਸਿਟੀ -2 ਮਾਨਸਾ ਦੇ ਐਸ.ਐਚ.ਓ. ਵੱਲੋਂ ਸ਼ੁਰੂਆਤ ਕਰਵਾਈ ਗਈ

0
76

ਮਾਨਸਾ 17 ਮਈ  (ਸਾਰਾ ਯਹਾ/ ਬਲਜੀਤ ਸ਼ਰਮਾ ) ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਚਲਾਏ ਜਾ ਰਹੇ ਭਲਾਈ ਕਾਰਜਾਂ ਦੇ ਤਹਿਤ ਮਾਨਸਾ ਸ਼ਹਿਰ ਦੀਆਂ ਵੱਖ ਵੱਖ ਥਾਵਾਂ ’ਤੇ ਪੰਛੀਆਂ ਦੇ ਪੀਣ ਲਈ ਪਾਣੀ ਦੇ ਇੱਕ ਸੌ ਕਟੋਰੇ ਰੱਖੇ ਗਏ। ਇਸ ਕੰਮ ਦੀ ਸ਼ੁਰੂਆਤ ਥਾਣਾ ਸਿਟੀ – 2  ਮਾਨਸਾ ਦੇ ਐਸ.ਐਚ.ਓ. ਸ਼੍ਰੀ ਹਰਦਿਆਲ ਦਾਸ ਵੱਲੋਂ ਕਰਵਾਈ ਗਈ।

                   ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 134 ਮਾਨਵਤਾ ਭਲਾਈ ਕਾਰਜਾਂ ਦੇ ਤਹਿਤ ਸਥਾਨਕ ਡੇਰਾ ਪ੍ਰੇਮੀ ਲਗਾਤਾਰ ਸੇਵਾ ਕਾਰਜਾਂ ਵਿੱਚ ਜੁੱਟੇ ਹੋਏ ਹਨ। ਗਰਮੀ ਦੇ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਸ਼ਰਧਾਲੂਆਂ ਵੱਲੋਂ 17 ਮਈ ਐਤਵਾਰ ਨੂੰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਪੰਛੀਆਂ ਦੇ ਪੀਣ ਲਈ ਪਾਣੀ ਦੇ ਇੱਕ ਸੌ ਕਟੋਰੇ ਰੱਖ ਗਏ। ਇਸ ਸੇਵਾ ਕਾਰਜ ਦੀ ਸ਼ੁਰੂਆਤ ਉਚੇਚੇ ਤੌਰ ’ਤੇ ਪਹੁੰਚੇ ਥਾਣਾ ਸਿਟੀ -2 ਮਾਨਸਾ ਦੇ ਐਸ.ਐਚ.ਓ. ਸ਼੍ਰੀ ਹਰਦਿਆਲ ਦਾਸ ਵੱਲੋਂ ਕਰਵਾਈ ਗਈ। ਇਸ ਮੌਕੇ ਉਨ੍ਹਾਂ ਡੇਰਾ ਪ੍ਰੇਮੀਆਂ ਦੇ ਜਜਬੇ ਦੀ ਭਰਵੀਂ ਪ੍ਰਸੰਸਾ ਕਰਦਿਆਂ ਕਿਹਾ ਕਿ ਲੋੜਵੰਦ ਲੋਕਾਂ ਦੀ ਸਹਾਇਤਾ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਕਸਰ ਹੀ ਮੋਹਰੀ ਰੋਲ ਨਿਭਾਉਂਦੇ ਦੇਖੇ ਜਾਂਦੇ ਹਨ। ਇਸ ਸਮੇਂ ਚੱਲ ਰਹੇ ਕਰੋਨਾ ਕਹਿਰ ਦੇ ਦੌਰਾਨ ਵੀ ਡੇਰਾ ਪ੍ਰੇਮੀ ਲਗਾਤਾਰ 22 ਮਾਰਚ ਤੋਂ ਸੇਵਾ ਕਾਰਜਾਂ ਵਿੱਚ ਜੁਟੇ ਹੋਏ ਹਨ। ਪ੍ਰਸ਼ਾਸ਼ਨਕ ਅਧਿਕਾਰੀਆਂ ਦੀ ਸਹਿਮਤੀ ਨਾਲ ਸ਼ਰਧਾਲੂਆਂ ਵੱਲੋਂ ਜਰੂਰਤ ਅਨੁਸਾਰ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ। ਡੇਰਾ ਪ੍ਰੇਮੀਆਂ ਵੱਲੋਂ ਗਰਮੀ ਦੇ ਮੌਸਮ ਵਿੱਚ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰਕੇ ਚੰਗੇ ਇਨਸਾਨ ਹੋਣ ਦਾ ਪ੍ਰਮਾਣ ਪੇਸ਼ ਕੀਤਾ ਗਿਆ ਹੈ। ਥਾਣਾ ਮੁਖੀ ਨੂੰ ਇਹ ਸੇਵਾ ਕਾਰਜ ਭਵਿੱਖ ਵਿੱਚ ਵੀ ਚੱਲਦੇ ਰੱਖਣ ਦੀ ਅਪੀਲ ਕੀਤੀ।

                   ਇਸ ਸਮੇਂ ਮੌਜੂਦ ਸਟੇਟ ਅਵਾਰਡੀ ਪ੍ਰਿੰਸੀਪਲ ਤਰਸੇਮ ਚੰਦ ਗੋਇਲ ਅਤੇ ਉੱਘੇ ਗੀਤਕਾਰ, ਗਾਇਕ ਅਤੇ ਅਦਾਕਾਰ ਬਲਜਿੰਦਰ ਸੰਗੀਲਾ ਨੇ ਕਿਹਾ ਕਿ ਉਹ ਨਿੱਜੀ ਤੌਰ ’ਤੇ ਦੇਖਦੇ ਆ ਰਹੇ ਹਨ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀਆਂ ਸਮਾਜ ਸੇਵੀ ਗਤੀਵਿਧੀਆਂ ਨਾਲ ਜਿੱਥੇ ਲੋੜਵੰਦ ਲੋਕਾਂ ਨੂੰ ਘਰੇਲੂ ਸਮਾਨ ਅਤੇ ਰਾਸ਼ਨ ਮੁਹੱਈਆ ਹੋ ਰਿਹਾ ਹੈ ਉੱਥੇ ਵੱਖ ਵੱਖ ਇਮਾਰਤਾਂ ਨੂੰ ਸੈਨੇਟਾਈਜ ਕਰਨ ਨਾਲ ਇਲਾਕਾ ਵਾਈਰਸ ਅਤੇ ਹੋਰ ਭਿਆਨਕ ਬਿਮਾਰੀਆਂ ਤੋਂ ਮੁਕਤ ਹੋਣਾ ਯਕੀਨੀ ਬਣ ਸਕਿਆ ਹੈ। ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀਆਂ ਦੇ ਅਣਥੱਕ ਸੇਵਾ ਕਾਰਜਾਂ ਨਾਲ ਜਿਲ੍ਹਾ ਪ੍ਰਸ਼ਾਸ਼ਨ ਨੂੰ ਵੀ ਪੂਰਾ ਸਹਿਯੋਗ ਮਿਲਿਆ ਹੈ। ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੇ ਉਪਰਾਲੇ ਸਦਕਾ ਜਿੱਥੇ ਲੋੜਵੰਦ ਲੋਕਾਂ ਦੀ ਸਹਾਇਤਾ ਹੋ ਰਹੀ ਹੈ ਉੱਥੇ ਗਰਮੀ ਦੇ ਮੌਸਮ ਵਿੱਚ ਪੰਛੀਆਂ ਨੂੰ ਵੀ ਪਾਣੀ ਵਾਲਾ ਪਾਣੀ ਮੁਹੱਈਆ ਕਰਵਾ ਕੇ ਬਹੁਤ ਚੰਗਾ ਕੰਮ ਕਰਦਿਆਂ ਮਨੁੱਖੀ ਫਰਜਾਂ ਦੀ ਪਾਲਣਾ ਕੀਤੀ ਗਈ ਹੈ। ਉਹਨਾਂ ਹੋਰਨਾਂ ਸੰਸਥਾਵਾਂ ਨੂੰ ਵੀ ਅਜਿਹੇ ਭਲਾਈ ਕਾਰਜਾਂ ਵਿੱਚ ਅੱਗੇ ਆਉਣ ਦੀ ਅਪੀਲ ਕੀਤੀ।

                   ਇਸ ਸਮੇਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਦਿੱਤੀ ਗਈ ਸਿੱਖਿਆ ਅਤੇ ਪ੍ਰੇਰਨਾ ਸਦਕਾ ਸੇਵਾਦਾਰ ਲਾਗਾਤਾਰ ਭਲਾਈ ਕਾਰਜਾਂ ਵਿੱਚ ਜੁਟੇ ਹੋਏ ਹਨ। ਅੱਜ ਉਕਤ ਅਨੁਸਾਰ ਪੰਛੀਆਂ ਦੇ ਪੀਣ ਲਈ ਪਾਣੀ ਦੇ ਰੱਖੇ ਗਏ ਕਟੋਰਿਆਂ ਦੀ ਲੋੜੀਂਦੀ ਸਾਂਭ ਸੰਭਾਲ ਅਤੇ ਹਰ ਰੋਜ ਸਵੇਰੇ ਤਾਜਾ ਪਾਣੀ ਭਰਕੇ ਰੱਖਣ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਸਾਰੇ ਹੀ ਸੇਵਾਦਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਛੀਆਂ ਲਈ ਪੀਣ ਵਾਲੇ ਪਾਣੀ ਅਤੇ ਕਟੋਰਿਆਂ ਦੇ ਨੇੜੇ ਹੀ ਰੋਜਾਨਾ ਚੋਗਾ ਪਾਉਣ ਦੀਆਂ ਸੇਵਾਵਾਂ ਨਿਭਾਉਣਗੇ। ਡੇਰਾ ਸ਼ਰਧਾਲੂਆਂ ਦੇ ਉਕਤ ਉਪਰਾਲੇ ਦੀ ਸ਼ਹਿਰ ਵਾਸੀਆਂ ਵੱਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ।

                   ਉਕਤ ਮੌਕੇ 15 ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਰਾਕੇਸ਼ ਕੁਮਾਰ, ਨਾਮ ਜਾਮ ਸੰਮਤੀ ਦੇ ਜਿਲ੍ਹਾ ਜਿੰਮੇਵਾਰ ਨਰੇਸ਼ ਕੁਮਾਰ, ਬੁਜਰਗ ਸੰਮਤੀ ਦੇ ਜਿੰਮੇਵਾਰ ਇੰਸਪੈਕਟਰ ਬੁੱਧ ਰਾਮ ਸ਼ਰਮਾ, ਨੇਤਰਦਾਨ ਸੰਮਤੀ ਦੇ ਜਿਲ੍ਹਾ ਜਿੰਮੇਵਾਰ ਡਾ. ਕ੍ਰਿਸ਼ਨ ਸੇਠੀ, ਸ਼ਹਿਰੀ ਭੰਗੀਦਾਸ ਠੇਕੇਦਾਰ ਗੁਰਜੰਟ ਸਿੰਘ ਤੇ ਸੇਵਾ ਮੁਕਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਾਜਰ ਸਿੰਘ ਤੋਂ ਇਲਾਵਾ ਜੀਵਨ ਕੁਮਾਰ, ਬਲੌਰ ਸਿੰਘ, ਖੁਸ਼ਵੰਤ ਪਾਲ, ਸੰਦੀਪ ਕੁਮਾਰ, ਸੁਨੀਲ ਕੁਮਾਰ, ਖਿੱਚੀ ਟੇਲਰ, ਸੁਖਵਿੰਦਰ ਸਿੰਘ, ਰਾਮ ਪ੍ਰਸ਼ਾਦ, ਰਾਮ ਪ੍ਰਤਾਪ ਸਿੰਘ, ਰੋਹਿਤ ਅਤੇ ਹੋਰ ਸੇਵਾਦਾਰ ਹਾਜਰ ਸਨ।

LEAVE A REPLY

Please enter your comment!
Please enter your name here