*ਵੱਖ ਵੱਖ ਗੱਲਾਂ ਨੂੰ ਲੈ ਕੇ ਹਮੇਸ਼ਾ ਸੁਰੱਖੀਆਂ ‘ਚ ਰਹਿੰਦੀ ਹੈ ‘ਬਰੇਟਾ ਦੀ ਸਬ ਤਹਿਸੀਲ*

0
105

ਬਰੇਟਾ  28, ਮਈ(ਸਾਰਾ ਯਹਾਂ/ਰੀਤਵਾਲ) ਅੱਜ ਦੇ ਸਮੇਂ ‘ਚ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜੋ ਆਪਣੀ ਹੱਕ ਦੀ
ਤਨਖਾਹ ਦੀ ਕਮਾਈ ਤੇ ਹੀ ਗੁਜਾਰਾ ਕਰਦਾ ਹੋਵੇਗਾ ਨਹੀਂ ਤਾਂ ਆਵਾ ਹੀ ਉਤਿਆ ਪਿ
ਹੈ। ਜੇਕਰ ਗੱਲ ਕਰੀਏ ਮਾਲ ਵਿਭਾਗ ਦੀ ਤਾਂ ਇਸ ਮਹਿਕਮੇ ਵਿੱਚ ਸਭ ਤੋਂ ਜ਼ਿਆਦਾ
ਭ੍ਰਿਸ਼ਟਾਚਾਰ ਦਾ ਬੋਲਬਾਲਾ ਸੁਣਨ ਨੂੰ ਮਿਲ ਰਿਹਾ ਹੈ । ਲੋਕਾਂ ਦਾ ਕਹਿਣਾ ਹੈ ਕਿ ਇਸ ਵਿਭਾਗ
ਵਿੱਚ ਹੇਠਲੇ ਕਰਮਚਾਰੀ ਤੋਂ ਲੈ ਕੇ ਵੱਡੇ ਅਧਿਕਾਰੀਆਂ ਤੱਕ ਹਿੱਸਾ ਪਹੁੰਚਦਾ ਹੈ ਤੇ
ਇਹ ਲੋਕਾਂ ਦੀ ਛਿੱਲ ਲਾਹ ਕੇ ਹੀ ਪ¨ਰਾ ਕੀਤਾ ਜਾਂਦਾ ਹੈ । ਕਿਸੇ ਛੋਟੇ ਤੋਂ ਛੋਟੇ ਕੰਮ
ਤੋਂ ਲੈ ਕੇ ਰਜਿਸਟਰੀਆਂ ਕਰਵਾਉਣ ਤੱਕ ਰਿਸ਼ਵਤ ਦਾ ਖੇਡ ਬਾਦਸਤ¨ਰ ਚਲਦਾ ਹੈ। ਕਈ ਇਲਾਕੇ
ਤਾਂ ਅਜਿਹੇ ਹਨ , ਜਿੱਥੇ ਸਿੱਧੇ ਤੌਰ ਤੇ ਹੀ ਵਿਭਾਗੀ ਕਰਮਚਾਰੀ ਜਾਂ ਅਧਿਕਾਰੀ ਲੋਕਾਂ ਕੋਲੋਂ
ਪੈਸੇ ਲੈ ਲੈਂਦੇ ਹਨ ਪਰ ਕਈ ਇਲਾਕਿਆਂ ਵਿੱਚ ਤਾਂ ਅਜਿਹੇ ਅਫਸਰ ਵੀ ਹਨ ਜਿਨ੍ਹਾਂ ਨੇ ਸ਼ਿਕਾਰ
ਫਸਾਉਣ ਦੇ ਲਈ ਦਲਾਲ ਰੱਖੇ ਹੁੰਦੇ ਹਨ । ਸੁਣਨ ਵਿੱਚ ਮਿਲ ਰਿਹਾ ਹੈ ਕਿ ਮਾਲ ਵਿਭਾਗ ਵਿੱਚ
ਜੇਕਰ ਕਿਸੇ ਨੇ ਰਿਕਾਰਡ ਠੀਕ ਕਰਵਾਉਣਾ ਹੈ ਜਾਂ ਕੋਈ ਹੋਰ ਕੰਮ ਵੀ ਕਰਵਾਉਣਾ ਹੈ ਤਾਂ
ਫੇਰ ਬਾਬ¨ਆਂ ਦੀ ਜੇਬ ਗਰਮ ਕਰਨ ਤੋਂ ਬਗੈਰ ਹੋ ਹੀ ਨਹੀਂ ਸਕਦਾ ਤੇ ਜੇਕਰ ਤੁਸੀਂ ਭੁਲ
ਭੁਲੇਖੇ ਕਿਸੇ ਬਾਬ¨ ਦੀ ਸ਼ਿਕਾਇਤ ਉੱਚ ਅਫ਼ੳਮਪ;ਸਰ ਕੋਲ ਕਰ ਦਿੰਦੇ ਹੋ ਫੇਰ ਤਾਂ ਕਈ ਵਾਰ ਰੇਟ
ਹੀ ਵੱਧ ਜਾਂਦਾ ਹੈ ਤੇ ਬੰਦਾ ਖੱਜਲ ਖੁਆਰੀ ਤੋਂ ਬਚਣ ਦੇ ਲਈ ਅਜਿਹੇ ਭ੍ਰਿਸ਼ਟ ਸਿਸਟਮ ਦਾ
ਹਿੱਸਾ ਬਣਨ ਲਈ ਬਦੋਬਦੀ ਮਜਬ¨ਰ ਹੋ ਜਾਂਦਾ ਹੈ । ਅਜਿਹੀਆਂ ਗੱਲਾਂ ਦੇ ਵਾਂਗ ਪਿਛਲੇ ਲੰਮੇ
ਸਮੇਂ ਤੋਂ ਬਰੇਟਾ ਦੀ ਸਬ ਤਹਿਸੀਲ ਵੀ ਸੁਰੱਖੀਆਂ ‘ਚ ਰਹੀ ਹੈ । ਜਿਸਨੂੰ ਨੂੰ ਲੈ ਕੇ ਚਰਚਾ
ਪੂਰੇ ਜ਼ੋਰਾਂ ਤੇ ਹੈ ਕਿ ਇਸ ਦਫਤਰ ‘ਚ ਕੁਝ ਦਲਾਲ ਕਿਸਮ ਅਤੇ ਸ਼ਾਤਿਰ ਦਿਮਾਗ ਦੇ ਲੋਕਾਂ ਦਾ
ਬੋਲਬਾਲਾ ਹੈ । ਸੁਣਨ ‘ਚ ਇਹ ਵੀ ਆਉਦਾ ਹੈ ਕਿ ਕੰਮਕਾਜ ਵਾਲੇ ਦਿਨ ਇਸ ਦਫਤਰ ਵਿੱਚ
ਕੰੰਮ ਕਰਵਾਉਣ ਵਾਲੇ ਆਮ ਲੋਕ ਘੱਟ ਹੁੰਦੇ ਹਨ ਅਤੇ ਦਲਾਲਾਂ ਦੀ ਨਫਰੀ ਵੱਡੀ ਦਿਖਾਈ
ਦਿੰਦੀ ਹੈ । ਸ਼ਹਿਰ ‘ਚ ਇਸ ਗੱਲ ਦੀ ਵੀ ਭਾਰੀ ਚਰਚਾ ਪਾਈ ਜਾ ਰਹੀ ਹੈ ਕਿ ਬੀਤੇ ਦਿਨ ਅਜਿਹੇ
ਭ੍ਰਿਸਟ ਲੋਕਾਂ ਨੇ ਕਿਸੇ ਬਾਬੂ ਨਾਲ ਮਿਲਕੇ ਇੱਕੇ ਹੋਟਲ ‘ਚ ਸੋਦਾ ਤਹਿ ਕਰਨ ਤੋਂ ਬਾਅਦ
ਮੋਟੇ ਹੱਥ ਰੰਗੇ ਸਨ । ਆਵਾਜ਼ ਬੁਲੰਦ ਲੋਕਾਂ ਦੀ ਕੈਪਟਨ ਸਰਕਾਰ ਤੋਂ ਮੰਗ ਹੈ ਕਿ
ਆਮ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਨਿਯਾਤ ਦਿਵਾਉਣ ਦੇ ਲਈ ਦਫਤਰ ਦੇ
ਬੰਦ ਪਏ ਸੀ.ਸੀ.ਟੀ.ਕੈਮਰਿਆਂ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ ਅਤੇ ਉਜਾੜ ‘ਚ
ਬਣੇ ਤਹਿਸੀਲ ਦਫਤਰ ਨੂੰ ਪੁਰਾਣੀ ਜਗਾਂ ਤੇ ਤਬਦੀਲ ਕੀਤਾ ਜਾਵੇ । ਜਦ ਇਸ ਸਬੰਧੀ
ਐਸ.ਡੀ.ਐੱਮ ਬੁਢਲਾਡਾ ਮੈਡਮ ਸਰਬਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਜੇਕਰ ਸਬ
ਤਹਿਸੀਲ ਦਾ ਕੋਈ ਵੀ ਅਧਿਕਾਰੀ/ਕਰਮਚਾਰੀ ਕਿਸੇ ਵੀ ਵਿਅਕਤੀ ਤੋਂ ਕੰਮ ਦੇ ਬਦਲੇ ਰਿਸ਼ਵਤ ਦੀ
ਮੰਗ ਕਰਦਾ ਹੈ ਤਾਂ ਉਹ ਵਿਅਕਤੀ ਬੇਝਿਜਕ ਹੋ ਕੇ ਮਾਮਲਾ ਸਾਡੇ ਧਿਆਨ ‘ਚ ਲਿਆਵੇ
ਅਜਿਹੇ ਅਧਿਕਾਰੀ/ਕਰਮਚਾਰੀ ਖਿਲ਼ਾਫ ਸਖਤ ਕਾਰਵਾਈ ਕੀਤੀ ਜਾਵੇਗੀ ।

NO COMMENTS