
(ਸਾਰਾ ਯਹਾਂ/ਬਿਊਰੋ ਰਿਪੋਰਟ )ਦੇਸ਼ ਭਰ ‘ਚ ਇਕ ਵਿਅਕਤੀ ਦੇ ਨਾਂਅ ‘ਤੇ ਵੱਖ-ਵੱਖ ਹਿੱਸਿਆਂ ‘ਚ ਬਣਾਏ ਜਾਣ ਵਾਲੇ ਵੱਖ-ਵੱਖ ਪਛਾਣ ਪੱਤਰਾਂ ਨੂੰ ਰੋਕਣ ਲਈ ਚੋਣ ਕਮਿਸ਼ਨ ਵੱਲੋਂ ਇਸ ਆਧਾਰ ਨੂੰ ਲਿੰਕ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਹੈ। ਕਾਨੂੰਨ ਤੇ ਨਿਆਂ ਮੰਤਰਾਲੇ ਨੇ ਬੁੱਧਵਾਰ ਲੋਕਸਭਾ ‘ਚ ਕਿਹਾ ਕਿ ਇਸ ਮਾਮਲੇ ‘ਤੇ ਸਰਕਾਰ ਵਿਚਾਰ ਕਰ ਰਹੀ ਹੈ।
ਆਧਾਰ ਕਾਰਡ ਵਰਤਮਾਨ ਸਮੇਂ ‘ਚ ਵਿਅਕਤੀ ਦੀ ਪਛਾਣ ਦੇ ਸਭ ਤੋਂ ਪ੍ਰਮੁਖ ਦਸਤਾਵੇਜ਼ਾਂ ਵਿੱਚੋਂ ਇੱਕ ਹੈ। ਇਸ 12 ਅੱਖਰਾਂ ਦੇ ਕਾਰਜ ਵਿੱਚ ਵਿਅਕਤੀ ਦੇ ਬਾਇਓਮੈਟ੍ਰਿਕ ਵੇਰਵੇ ਸਮੇਤ ਪੂਰੀ ਪਛਾਣ ਲੁਕੀ ਹੁੰਦੀ ਹੈ। ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (UIDAI) ਵੱਲੋਂ ਆਧਾਰ ਕਾਰਡ ਜਾਰੀ ਕੀਤਾ ਜਾਂਦਾ ਹੈ। ਯੂਆਈਡੀਏਆਈ ਆਧਾਰ ਨਾਲ ਸਬੰਧਤ ਕਈ ਤਰ੍ਹਾਂ ਦੀ ਸੇਵਾ ਦਿੰਦਾ ਹੈ, ਜਿਸ ਦੀ ਵਰਤੋਂ ਕਾਰਡਧਾਰਕ ਆਨਲਾਈਨ ਕਰ ਸਕਦੇ ਹਨ। ਇਨ੍ਹਾਂ ਵਿੱਚ ਆਧਾਰ ਵੈਰੀਫਿਕੇਸ਼ਨ ਦੀ ਸੁਵਿਧਾ ਵੀ ਸ਼ਾਮਲ ਹੈ, ਜਿਸ ਨਾਲ ਤੁਸੀਂ ਆਧਾਰ ਕਾਰਡ ਨੂੰ ਵੈਰੀਫਾਈ ਕਰ ਸਕਦੇ ਹੋ।
ਯੂਆਈਡੀਏਆਈ ਨੇ ਆਧਾਰ ਨੂੰ ਆਨਲਾਈਨ ਵੈਰੀਫਾਈ ਕਰਨ ਦੀ ਲੋੜ ਤੇ ਤਰੀਕਿਆਂ ਬਾਰੇ ਟਵੀਟ ਪੋਸਟ ਵਿੱਚ ਦੱਸਿਆ ਸੀ। ਦਰਅਸਲ, ਆਧਆਰ ਦੀ ਵਰਤੋਂ ਕਰਨ ਤੋਂ ਪਹਿਲਾਂ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡਾ ਆਧਾਰ ਨੰਬਰ ਐਕਟਿਵ ਹੈ ਜਾਂ ਨਹੀਂ। ਇਸ ਦੇ ਨਾਲ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕੀ ਤੁਹਾਡੇ ਆਧਾਰ ਕਾਰਡ ‘ਤੇ ਛਪੀ ਹੋਈ ਜਾਣਕਾਰੀ ਯੂਆਈਡੀਏਆਈ ਦੇ ਡੇਟਾਬੇਸ ਨਾਲ ਮੇਲ ਖਾਂਦੀ ਵੀ ਹੈ ਜਾਂ ਨਹੀਂ।
ਆਧਾਰ ਨੰਬਰ ਨੂੰ ਵੈਰੀਫਾਈ ਕਿਵੇਂ ਕਰੀਏ-
ਕਿਸੇ ਵੀ ਆਧਾਰ ਦੀ ਪੁਸ਼ਟੀ ਕਰਨ ਲਈ UIDAI ਦੀ ਵੈਬਸਾਈਟ ਜਾਂ ਐਮਆਧਾਰ ਐਪ ਤੋਂ ਕੀਤੀ ਜਾ ਸਕਦੀ ਹੈ।
ਸਭ ਤੋਂ ਪਹਿਲਾਂ ਯੂਆਈਡੀਏਆਈ ਦੀ ਵੈਬਾਸਾਈਟ uidai.gov.in ‘ਤੇ ਜਾਓ।
ਉਪਰੰਤ ਸਰਵਿਸ ਮੇਨੂ ਤੋਂ ‘ਆਧਾਰ ਨੰਬਰ ਵੈਰੀਫਾਈ ਕਰੋ’ ਆਪਸ਼ਨ ਚੁਣੋ।
ਇਸ ਤੋਂ ਬਾਅਦ ਆਪਣਾ 12 ਅੱਖਰਾਂ ਵਾਲਾ ਆਧਾਰ ਨੰਬਰ ਤੇ ਕੈਪਚਾ ਕੋਡ ਦਰਜ ਕਰੋ।
ਫਿਰ ਵੈਰੀਫਾਈ ਕਰਨ ਲਈ ਅੱਗੇ ਵਧੋ। ਜੇਕਰ ਆਧਾਰ ਨੰਬਰ ਪ੍ਰਮਾਣਿਕ ਭਾਵ ਸਰਕਾਰੀ ਡੇਟਾਬੇਸ ਮੁਤਾਬਕ ਸਹੀ ਹੈ ਤਾਂ ਇਹ ਵੈਰੀਫਾਈ ਹੋ ਜਾਵੇਗਾ।
ਉਮਰ ਲਿੰਗ, ਸੂਬਾ ਅਤੇ ਉਸ ਆਧਾਰ ਨਾਲ ਜੁੜੇ ਮੋਬਾਈਲ ਨੰਬਰ ਦੇ ਆਖਰੀ ਤਿੰਨ/ਚਾਰ ਅੱਖਰ ਆਦਿ ਵੇਰਵੇ ਸਕਰੀਨ ‘ਤੇ ਦਿਖਾਈ ਦੇਣਗੇ।
