*ਵੋਟਾਂ*

0
36

 (ਸਾਰਾ ਯਹਾਂ/ਮੁੱਖ ਸੰਪਾਦਕ)ਸਵੇਰੇ-ਸਵੇਰੇ 7 ਕੁ ਵਜੇ ਵੋਟਾਂ ਸ਼ੁਰੂ ਹੋ ਗਈਆਂ ਲੋਕਾਂ ਵਿੱਚ ਵੋਟਾਂ ਪਾਉਣ ਦੀ ਹੋੜ ਲੱਗੀ ਹੋਈ ਸੀ। ਹਰ ਕੋਈ ਵੋਟਾਂ ਪਾਉਣ ਲਈ ਪੋਲਿੰਗ ਬੂਥ ਵੱਲ ਜਾ ਰਿਹਾ ਸੀ।ਪੋਲਿੰਗ ਬੂਥ ਤੇ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ।ਪੁਲਿਸ ਕਰਮਚਾਰੀ ਵੀ ਆਪਣੀ ਡਿਊਟੀ ਨਿਭਾ ਰਹੇ ਸਨ।

ਉਧਰ ਦੂਜੇ ਪਾਸੇ ਪਿੰਡ ਦੇ ਮੋਹਤਬਾਰ ਬੰਦੇ ਵੀ ਲੋਕਾਂ ਨੂੰ ਘਰ ਘਰ ਜਾ ਕੇ ਵੋਟਾਂ ਪੌਣ ਲਈ ਆਖ ਰਹੇ ਸਨ।

ਏਦਾਂ ਹੀ ਘਰ ਘਰ ਜਾਂਦੇ ਤੇ ਵੋਟਾਂ ਪੌਣ ਲਈ ਆਖ ਰਹੇ ਸਨ ਅਤੇ ਅਗਲੇ ਘਰ ਪਹੁੰਚੇ  ਉਥੇ ਬਜੁਰਗ ਬੇਬੇ ਬਾਪੂ ਰਹਿੰਦੇ ਸਨ।

ਵੋਟਾਂ ਵਾਲੀਆਂ ਨੇ ਆਵਾਜ਼ ਦਿੱਤੀ ਬਾਪੂ ਘਰ ਹੀ ਏ? ਅੱਗੋ ਬੇਬੇ ਹਲਕੀ ਜਿਹੀ ਆਵਾਜ਼ ਵਿਚ ਬੋਲੀ ਕੌਣ ਏ ਭਾਈ? ਆਜ਼ਾ-ਆਜ਼ਾ ਘਰ ਹੀ ਹਾਂ।

ਵੋਟਾਂ ਵਾਲੇ ਬੇਬੇ ਵੋਟ ਪਾ ਆਈ ਕੇ ਨਹੀਂ? ਬੇਬੇ ਨਹੀਂ ਪੁੱਤ ਗਈ ਨਹੀਂ ਤੇਰਾ  ਬਾਪੂ ਬਿਮਾਰ ਏ ਤਿੰਨ ਦਿਨ ਹੋ ਗਏ ਬੁਖਾਰ ਹੀ ਨਹੀਂ ਠੀਕ ਆਉਂਦਾ।

ਵੋਟਾਂ ਵਾਲੇ:- ਚੱਲ ਬੇਬੇ ਵੋਟ ਪਾ ਕੇ ਆ, ਚੱਲ ਸਾਡੇ ਨਾਲ ਅੱਗੋ ਬੇਬੇ ਬੋਲੀ ਪੁੱਤ ਤੁਰਿਆ ਤਾਂ ਜਾਂਦਾ ਨਹੀਂ ਇਕ ਤੇਰਾ ਬਾਪੂ ਬਿਮਾਰ ਏ। ਵੋਟਾਂ ਵਾਲੇ ਬੋਲੇ ਚਲੋ ਸਾਡੇ ਨਾਲ ਬਾਹਰ ਗੱਡੀ ਖੜੀ ਏ, ਚਲੋ ਦੋਨੋ ਜਾਨੇ ਵੋਟ ਪਾ ਕੇ ਆਉ।

ਬੇਬੇ ਬੋਲੀ ਨਹੀਂ ਪੁੱਤ ਪਹਿਲਾ ਤੂੰ ਤੇਰੇ ਬਾਪੂ ਨੂੰ ਲੈ ਜਾਂ ਡਾਕਟਰ ਕੋਲ ਦਵਾਈ ਦਵਾ ਲਿਆ ਓਧਰ ਹੀ ਵੋਟ ਪਾ ਆਊ ਤੇਰਾ ਬਾਪੂ ਨਾਲ਼ੇ।

ਵੋਟਾਂ ਵਾਲੇ ਬੋਲੇ ਨਹੀਂ ਬੇਬੇ ਤੁਸੀ ਦੋਨੋ ਹੀ ਚੋਲੋ ਪਹਿਲਾਂ ਵੋਟ ਪਾ ਆਇਓ। ਫਿਰ ਅਸੀਂ ਦਵਾਈ ਦਵਾ ਕੇ ਘਰ ਹੀ ਛੱਡ ਜਾਵਾਂਗੇ।

ਬੇਬੇ-ਬਾਪੂ ਨੂੰ ਨਾਲ ਲੈ ਗਏ, ਦੋਨੋ ਜਣੇ ਵੋਟ ਪਾ ਕੇ ਬਾਹਰ ਆਏ ਅਤੇ ਬਾਅਦ ਵਿੱਚ ਵੋਟਾਂ ਵਾਲੇ ਘਰ ਛੱਡਣ ਆਏ ਤੇ ਬੇਬੇ ਬੋਲੀ ਪੁੱਤ ਤੇਰੇ ਬਾਪੂ ਨੂੰ ਡਾਕਟਰ ਕੋਲ ਵੀ ਲੈ ਜਾਂਦੇ?

ਵੋਟਾਂ ਵਾਲੇ ਬੋਲੇ ਬਸ ਬੇਬੇ ਆਉਣੇ ਆ ਮੁੜ ਕੇ ਅੱਧੇ ਘੰਟੇ ਨੂੰ ਇੱਕ ਦੋ ਘਰ ਰਹਿ ਗਏ ਉਹਨਾਂ ਵੱਲ ਜਾ ਆਈਏ,ਆ ਕੇ  ਲੈ ਜਾਨੇ ਆ ਬਾਪੂ ਨੂੰ ਡਾਕਟਰ ਕੋਲ। ਬੇਬੇ ਬੋਲੀ ਠੀਕ ਏ ਪੁੱਤ।

ਬੇਬੇ ਉਡੀਕ ਦੀ ਰਹੀ ਇੱਕ ਘੰਟਾ ਬੀਤ ਗਿਆ, ਦੋ ਘੰਟੇ ਬੀਤ ਗਏ ਜਦੋ ਵੀ ਕੋਈ ਕਾਰ-ਮੋਟਰਸਾਈਕਲ ਦੀ 

ਆਵਾਜ਼ ਸੁਣਦੀ ਤਾਂ ਭੱਜ ਕੇ ਬੂਹੇ ਵੱਲ ਜਾਂਦੀ ਵੀ ਆ ਗਿਆ ਕੋਈ, ਪਰ ਕੋਈ ਨਾ ਆਇਆ ਉਡੀਕ ਕਰਦੀ-ਕਰਦੀ ਬੇਬੇ ਨੂੰ ਸ਼ਾਮ ਹੋ ਗਈ ਪਰ ਕੋਈ ਨਾ ਆਇਆ….. ਪਤਾ ਨਹੀਂ ਕਿਉਂ?

LEAVE A REPLY

Please enter your comment!
Please enter your name here