
ਮਾਨਸਾ 7 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ ):
ਭਾਰਤ ਸਰਕਾਰ ਵੱਲੋਂ 07 ਅਗਸਤ ਤੋਂ 12 ਅਗਸਤ 2023 ਤੱਕ ਚਲਾਏ ਜਾ ਰਹੇ ਮਿਸ਼ਨ ਇੰਦਰਧਨੁਸ਼ ਤਹਿਤ ਕੋਰੋਨਾ ਮਹਾਂਮਾਰੀ ਦੌਰਾਨ ਕਿਸੇ ਵੀ ਕਾਰਨ ਰੁਟੀਨ ਵੈਕਸੀਨੇਸ਼ਨ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀ ਮਾਵਾਂ ਨੂੰ ਕਵਰ ਕੀਤਾ ਜਾਣਾ ਹੈ।ਇਹ ਜਾਣਕਾਰੀ ਸਿਵਲ ਸਰਜਨ ਡਾ.ਅਸ਼ਵਨੀ ਕੁਮਾਰ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹੇ ਦੇ ਸਿਹਤ ਕਰਮੀਆਂ ਲਈ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ ਗਿਆ ਹੈ। ਡਾ. ਅਰਸ਼ਦੀਪ ਸਿੰਘ ਜ਼ਿਲ੍ਹਾ ਟੀਕਾਕਰਨ ਅਫਸਰ ਕਮ ਸਹਾਇਕ ਸਿਵਲ ਸਰਜਨ ਨੇ ਦੱਸਿਆ ਕਿ ਮਿਸ਼ਨ ਇੰਦਰ ਧਨੁਸ਼ ਰਾਹੀਂ ਕਿਸੇ ਵੀ ਕਾਰਨ ਜਾ ਕੋਰੋਨਾ ਮਾਹਾਮਾਰੀ ਦੇ ਸਮੇਂ ਦੌਰਾਨ ਕੋਈ ਵੀ ਬੱਚਾ ਜਿਸ ਦੀ ਉਮਰ ਦੋ ਸਾਲ ਤੋਂ ਘੱਟ ਹੈ ਜਾਂ ਗਰਭਵਤੀ ਮਾਂ ਕਿਸੇ ਵੀ ਤਰ੍ਹਾਂ ਦੀ ਵੈਕਸੀਨੇਸ਼ਨ ਲੈਣ ਤੋਂ ਵਾਂਝੇ ਰਹਿ ਗਏ ਹੋਣ, ਇਸ ਮਿਸ਼ਨ ਦਾ ਲਾਹਾ ਲੈ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਤਹਿਤ ਉਸਾਰੀ ਅਧੀਨ ਇਮਾਰਤਾਂ ਭੱਠਿਆਂ ਅਤੇ ਸ਼ੈੱਲਰਾਂ ਦੀ ਆਬਾਦੀ ਨੂੰ ਵੀ ਕਵਰ ਕੀਤਾ ਜਾਵੇਗਾ ।\ਸਿਖਲਾਈ ਸੈਸ਼ਨ ਵਿੱਚ ਵਿਸ਼ਵ ਸਿਹਤ ਸੰਗਠਨ ਤੋਂ ਡਾ.ਨਵਦਿਤਾ ਵਾਸੂਦੇਵਾ ਸਰਵੇਲੈੰਸ ਮੈਡੀਕਲ ਅਫਸਰ ਨੇ ਮਿਸ਼ਨ ਇੰਦਰਧਨੁਸ਼ ਦੀ ਤਕਨੀਕੀ ਮਹੱਤਤਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਇਸ ਮੌਕੇ ਡਾ.ਗੁਰਚੇਤਨ ਪ੍ਰਕਾਸ਼ ਸੀਨੀਅਰ ਮੈਡੀਕਲ ਅਫਸਰ, ਡਾ ਰਵਨੀਤ ਕੌਰ ਜਿਲਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਵਿਜੈ ਕੁਮਾਰ,ਉਪ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਦਰਸਨ ਸਿੰਘ, ਜਿਲੇ ਦੇ ਸਮੂਹ ਬਲਾਕਾਂ ਤੋਂ ਐਜੁਕੇਟਰ ਤਿਰਲੋਕ ਸਿੰਘ, ਕੇਵਲ ਸਿੰਘ,ਹਰਬੰਸ ਲਾਲ.ਐਚ.ਵੀ.ਤੋਂ ਇਲਾਵਾ ਹੋਰ ਅਧਿਕਾਰੀ/ਕਰਮਚਾਰੀ ਵੀ ਹਾਜਰ ਸਨ।
