
ਫ਼ਗਵਾੜਾ 21 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਸਿਵਲ ਸਰਜਨ ਕਪੂਰਥਲਾ ਡਾ.ਰਿਚਾ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੈਰਾ ਮੈਡੀਕਲ ਸਟਾਫ਼ ਲਈ ਇਕ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਨੈਸ਼ਨਲ ਵੈਕਟਰ ਬੋਰਨ ਡਿਸੀਜ਼ ਕੰਟਰੋਲ ਪ੍ਰੋਗਰਾਮ ਤਹਿਤ ਆਈ ਡੀ.ਐਸ.ਪੀ.ਵਿੰਗ ਵੱਲੋਂ ਪਾਣੀ ਅਤੇ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਇਸ ਦੌਰਾਨ ਸਿਵਲ ਸਰਜਨ ਕਪੂਰਥਲਾ ਡਾ.ਰਿਚਾ ਭਾਟੀਆ ਨੇ ਹਾਜ਼ਰੀਨ ਨੂੰ ਅਪਣਾ ਕੰਮ ਪੂਰੀ ਤਨਦੇਹੀ ਨਾਲ ਕਰਨ ਨੂੰ ਕਿਹਾ ਅਤੇ ਰਿਪੋਰਟਿੰਗ ਸਮੇਂ ਸਿਰ ਕਰਨ ਨੂੰ ਕਿਹਾ। ਉਹਨਾਂ ਇਹ ਵੀ ਨਿਰਦੇਸ਼ ਦਿੱਤੇ ਉਕਤ ਪ੍ਰੋਗਰਾਮ ਤਹਿਤ ਡੇਂਗੂ,ਮਲੇਰੀਆ,ਚਿਕੰਗੁਨੀਆ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਏ ਤੇ ਸਰਕਾਰ ਵੱਲੋਂ ਜਾਰੀ ਗਾਈਡਲਾਈਨਜ਼ ਨੂੰ ਫਾਲੋ ਕੀਤਾ ਜਾਏ। ਇਹੀ ਨਹੀਂ ਇਸ ਮੋਕੇ ਕਾਲੇ ਪੀਲੀਏ ਦੇ ਕਾਰਨ, ਲੱਛਣ ਅਤੇ ਬਚਾਅ ਬਾਰੇ ਜਾਗਰੂਕ ਕੀਤਾ ਗਿਆ। ਹਾਜ਼ਰੀਨ ਨੂੰ ਆਨਲਾਈਨ ਰਿਪੋਰਟਿੰਗ, ਵੱਖ-ਵੱਖ ਪੋਰਟਲ ਨੂੰ ਅਪਡੇਟ ਕਰਨ ਡੀ ਜਾਣਕਾਰੀ ਵੀ ਦਿੱਤੀ ਗਈ। ਜਿਲਾ ਸਿਹਤ ਅਫ਼ਸਰ ਡਾ.ਰਾਜੀਵ ਪ੍ਰਾਸ਼ਰ ਨੇ ਇਸ ਮੌਕੇ ‘ਤੇ ਦਸਿਆ ਕਿ ਉਕਤ ਬਿਮਾਰੀਆਂ ਦਾ ਇਲਾਜ ਸਰਕਾਰੀ ਸਿਹਤ ਕੇਂਦਰਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਜਿਲਾ ਐਪੀਡੀਮੋਲੋਜਿਸਟ ਡਾ. ਨਵਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ ਤੇ ਹਾਜ਼ਰੀਨ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ‘ਤੇ ਸਹਾਇਕ ਸਿਵਲ ਸਰਜਨ ਕਪੂਰਥਲਾ ਡਾਕਟਰ ਅਨੂੰ ਸ਼ਰਮਾ,ਜਿਲਾ ਟੀਕਾਕਰਨ ਅਫ਼ਸਰ ਡਾਕਟਰ ਰਣਦੀਪ ਸਿੰਘ, ਡਾਕਟਰ ਰਾਜੀਵ ਭਗਤ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ ਸੁਖਦਿਆਲ ਸਿੰਘ, ਸੁਪਰਡੈਂਟ ਰਾਮ ਅਵਤਾਰ,ਸੁਪਰਡੈਂਟ ਨਿਰਮਲ ਸਿੰਘ, ਫਾਰਮੇਸੀ ਅਫ਼ਸਰ ਸਿਮਰਨ ਸਿੰਘ,ਐਮ.ਐਂਡ.ਈ.ਓ.ਰਾਮ ਸਿੰਘ,ਬੀ.ਸੀ. ਸੀ.ਜੋਤੀ ਅਨੰਦ ਬੀ.ਈ.ਈ.ਰਵਿੰਦਰ ਜੱਸਲ,ਐਸ.ਆਈ.ਗੁਰਵੀਰ ਸਿੰਘ ਅਤੇ ਵੱਖ-ਵੱਖ ਬਲਾਕਾਂ ਤੋਂ ਆਏ ਸੀ.ਐਚ.ਓਜ਼.ਆਦਿ ਵੀ ਹਾਜ਼ਰ ਸਨ।
