
ਮਾਨਸਾ 24 ਅਗਸਤ(ਸਾਰਾ ਯਹਾਂ/ਵਿਨਾਇਕ ਸ਼ਰਮਾ)ਵੇਦ ਪ੍ਰਚਾਰ ਸਪਤਾਹ ਨੂੰ ਸਮੱਰਪਿਤ ਐਸ.ਡੀ.ਕੇ.ਐਲ.ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿੱਚ ਵੈਦਿਕ ਹਵਨ ਦਾ ਆਯੋਜਨ ਕੀਤਾ ਗਿਆ।ਇਸ ਦੌਰਾਨ ਵੈਦਿਕ ਅਤੇ ਭਾਰਤੀ ਸੰਸਕ੍ਰਿਤੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਉਦੇਸ਼ ਹਿੱਤ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ , ਸ਼ਹਿਰ ਦੇ ਪਤਵੰਤੇ ਸਮਾਜਸੇਵੀ, ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਸਮੂਹਿਕ ਰੂਪ ਵਿੱਚ ਪੰਡਿਤ ਪੁਨੀਤ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ 1512 ਅਹੂਤੀਆਂ ਭੇਂਟ ਕੀਤੀਆਂ। ਕਮੇਟੀ ਮੈਂਬਰ ਸ੍ਰੀ ਸੂਰਜ ਪ੍ਰਕਾਸ਼ ਗੋਇਲ, ਸ਼੍ਰੀ ਅਸ਼ੋਕ ਗਰਗ , ਐਡਵੋਕੇਟ ਆਰ.ਸੀ. ਗੋਇਲ ਨੇ ਮੁੱਖ ਰੂਪ ਨਾਲ ਪਹੁੰਚੇ ਮਹਿਮਾਨ ਪੁਰਸ਼ੋਤਮ ਬਾਂਸਲ, ਵਿਨੋਦ ਭੰਮਾ, ਓਮ ਪ੍ਰਕਾਸ਼ ਜਿੰਦਲ, ਸਤੀਸ਼ ਗੋਇਲ, ਤੀਰਥ ਸਿੰਘ ਮਿੱਤਲ, ਦਰਸ਼ਨ ਪਾਲ ਗਰਗ , ਐਡਵੋਕੇਟ ਆਸ਼ੂ ਜੈਨ, ਸੰਜੀਵ ਪਿੰਕਾ, ਪ੍ਰਵੀਨ ਗਲੇਲਾ, ਰਾਜੇਸ਼ ਪੰਧੇਰ
ਦਾ ਸਕੂਲ ਹਾਰਦਿਕ ਸਵਾਗਤ ਕੀਤਾ। ਆਧੁਨਿਕ ਸਿੱਖਿਆ, ਸੰਸਕਾਰ ਅਤੇ ਸੰਸਕ੍ਰਿਤੀ ਦੀ ਦਿਸ਼ਾ ‘ਚ ਸਕੂਲ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਆਏ ਹੋਏ ਮਹਿਮਾਨਾਂ, ਸਮਾਜਸੇਵੀਆਂ ਨੇ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਜੀ ਨੇ ਸਕੂਲ ਪ੍ਰਬੰਧਕ ਸੰਮਤੀ ਦੇ ਮੈਂਬਰਾਂ ਅਤੇ ਸਾਰੇ ਮਹਿਮਾਨਾਂ ਨੂੰ ਯਾਦਗਾਰ ਚਿੰਨ੍ਹ ਦੇ ਕੇ ਉਨ੍ਹਾਂ ਦਾ ਧੰਨਵਾਦ ਕੀਤਾ।
