*ਵੁਆਇਸ ਆਫ ਮਾਨਸਾ ਦੇ ਮੈਬਰਾ ਦੀ ਹੋਈ ਪਹਿਲੀ ਪਰਿਵਾਰਕ ਮਿਲਣੀ/ ਜਨਤਕ ਸਮੱਸਿਆਵਾ ਦੇ ਹੱਲ ਲਈ ਲਾਵਾਗਾ ਪੂਰੀ ਵਾਹ……..ਡੀ ਸੀ ਕੁਲਵੰਤ ਸਿੰਘ*

0
110

ਮਾਨਸਾ, 06 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਮਾਜਿਕ ਭਲਾਈ ਲਈ  ਮਾਨਸਾ ਸ਼ਹਿਰ ਅਤੇ ਆਲੇ ਦੁਆਲੇ ਵਿਚ ਕਾਰਜਸ਼ੀਲ ਸੰਸਥਾ ਵੁਆਇਸ ਆਫ ਮਾਨਸਾ ਦੇ ਮੈਂਬਰਾਂ ਵਲੋਂ ਆਪਣੇ ਪਰਿਵਾਰਾਂ ਸਮੇਤ  ਪਹਿਲੀ ਪਰਿਵਾਰਕ ਮਿਲਣੀ ਕੀਤੀ ।ਜਿਸ  ਮੌਕੇ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਆਈ ਏ ਐੱਸ ਵੱਲੋ ਵਿਸੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੰਸਥਾ ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ, ਨਰਿੰਦਰ ਗੁਪਤਾ ਅਤੇ ਕੈਸ਼ੀਅਰ ਨਰੇਸ਼ ਬਿਰਲਾ ਵਲੋਂ ਸਾਰੇ ਮੈਂਬਰਾਂ ਦੀ ਪਰਿਵਾਰਾਂ ਦੇ ਮੈਂਬਰ ਸਮੇਤ ਸਭ ਨਾਲ ਵਿਸਥਾਰਪੂਰਵਕ ਜਾਣ ਪਛਾਣ ਕਰਵਾਈ   ਗਈ। ਮੁਸਲਿਮ ਫਰੰਟ ਪੰਜਾਬ ਦੇ ਪ੍ਰਧਾਨ ਤੇ ਸੰਸਥਾ ਦੇ ਮੈਂਬਰ ਹੰਸਰਾਜ ਮੋਫਰ ਨੇ ਸਭ ਨੂੰ ਆਪਣੇ ਲਿਖੇ ਗੀਤ  ਨਾਲ ਜੀ ਆਇਆ ਕਿਹਾ। ਸਟੇਟ ਐਵਾਰਡ ਪ੍ਰਾਪਤ ਅਧਿਆਪਕ ਗੁਰਜੰਟ ਸਿੰਘ ਚਾਹਲ ਨੇ ਅਗਾਂਹ ਵਧੂ ਗਜਲ਼  ਸੁਣਾ ਕੇ ਸਮਾਜ ਸੇਵੀਆਂ ਵਿਚ ਨਵਾਂ ਜੋਸ਼  ਭਰਿਆ।  ਇਸ ਮੌਕੇ ਸਾਹਿਤਕਾਰ ਬਲਰਾਜ ਨੰਗਲ ਅਤੇ ਨਰਿੰਦਰ ਗੁਪਤਾ ਨੇ ਵੀ ਆਪਣੀਆਂ ਰਚਨਾਵਾਂ ਸਭ ਨਾਲ ਸਾਂਝੀਆਂ ਕੀਤੀਆ ਗਈਆਂ। ਸੰਸਥਾ ਮੈਂਬਰ ਰੁਲਦੂ ਰਾਮ ਨੰਦਗੜ ਦੇ ਪੋਤਰੇ ਨੀਰਜ ਨੇ ਲੋਹੜੀ ਦੇ ਮਹੱਤਵ ਬਾਰੇ ਆਪਣੇ ਭਾਸ਼ਣ ਦੇ ਕੇ ਖੂਬ ਤਾੜੀਆਂ ਬਟੋਰੀਆਂ। ਇਸ ਮੌਕੇ ਸੰਬੋਧਨ ਕਰਦਿਆ ਨਗਰ ਕੌਂਸਲ ਦੇ ਸਾਬਕਾ  ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਬੀਤੇ ਸਮੇਂ ਵਿਚ  ਲੋੜਵੰਦਾਂ ਨੂੰ ਘਰ ਬਣਾ ਕੇ ਦੇਣ ਅਤੇ ਵਿਦਿਆਰਥੀਆਂ ਦੀਆਂ ਫੀਸਾਂ ਭਰਨ ਤੋਂ ਲੈ ਕੇ ਸੰਸਥਾ ਦੇ ਕੀਤੇ ਗਏ ਕੰਮਾਂ ਦੀ ਜਾਣਕਾਰੀ ਸਭ ਨਾਲ ਸਾਂਝੀ ੜਕੀਤੀ। ਡਿਪਟੀ ਕਮਿਸ਼ਨਰ ਮਾਨਸਾ ਨੇ ਮੈਂਬਰਾਂ ਨੂੰ ਸੰਬੋਧਨ ਕਰਦਿਆ ਸਮਾਜਿਕ ਕੰਮਾਂ ਲਈ ਅੱਗੇ ਰਹਿਣ  ਲਈ ਸਭ ਨੂੰ ਵਧਾਈ  ਦਿੰਦਿਆਂ ਕਿਹਾ ਕਿ ਜਾਗਰੂਕ ਸਮਾਜ ਆਪਣੇ ਆਪ ਹੀ ਬਹੁਤੀਆਂ ਸਮੱਸਿਆਵਾਂ ਦਾ ਹੱਲ ਕਰ ਦਿੰਦਾ ਹੈ। ਸੰਸਥਾ ਦੇ ਮੈਂਬਰ ਜਗਦੀਸ਼ ਜੋਗਾ ਵਲੋਂ ਸ਼ਹਿਰ ਦੇ ਵੱਲ ਆਉਂਦੀਆ ਸੜਕਾਂ ਦੀ ਮੁਰੰਮਤ ਦੀ ਮੰਗ ਤੇ ਉਹਨਾਂ ਕਿਹਾ ਕਿ ਜਲਦੀ ਹੀ ਸਭ ਮਸਲਿਆਂ  ਦਾ ਹੱਲ ਯਕੀਨੀ ਬਣਾਉਣ ਲਈ  ਉਹਨਾਂ ਵੱਲੋ  ਪੂਰਨ ਕੋਸ਼ਿਸ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਮੱਸਿਆਵਾਂ ਦੇ ਹੱਲ  ਲਈ ਉਹਨਾਂ ਦੇ ਦਰਵਾਜ਼ੇ ਹਮੇਸ਼ਾਂ ਹੀ ਖੁੱਲ੍ਹੇ ਹਨ। ਉਹਨਾਂ ਨਾਲ ਮੋਗੇ ਤੋਂ ਵਿਸੇਸ਼  ਤੌਰ  ਤੇ ਆਏ ਸਾਹਿਤਕਾਰ ਗੁਰਮੀਤ ਕੜਿਆਲਵੀ ਨੇ ਵੀ ਸੰਬੋਧਨ ਕੀਤਾ ਤੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਸੁਹਿਰਦ ਲੋਕਾਂ ਦਾ ਐਡਾ ਵੱਡਾ ਇਕੱਠ ਉਹਨਾਂ ਕਦੇ ਵੇਖਿਆ ਨਹੀਂ। ਸੰਸਥਾ ਵਲੋਂ ਡਿਪਟੀ ਕਮਿਸ਼ਨਰ ਅਤੇ ਕੜਿਆਲਵੀ ਦਾ ਇਸ ਮੌਕੇ ਸਨਮਾਨ ਵੀ ਕੀਤਾ ਗਿਆ। ਸਮਾਰੋਹ ਦੌਰਾਨ ਮੰਚ ਸੰਚਾਲਨ ਦੀ ਕਾਰਵਾਈ ਸਕੱਤਰ ਵਿਸ਼ਵਦੀਪ ਬਰਾੜ ਵੱਲੋਂ ਬਾਖੂਬੀ ਨਿਭਾਈ ਗਈ।  ਤੰਬੋਲਾ ਗੇਮ ਐਡਵੋਕੇਟ ਆਰ ਸੀ ਗੋਇਲ ਅਤੇ ਰਮੇਸ਼ ਜਿੰਦਲ ਨੇ ਅਾਨੰਦਪੂਰਵਕ ਤਰੀਕੇ ਨਾਲ ਖਿਲਵਾਈ॥ਅੰਤ ਵਿਚ  ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਨੇ ਸਭ ਦਾ ਧੰਨਵਾਦ ਕਰਨ ਦੇ ਨਾਲ ਨਾਲ ਸਾਲ 2025 ਵਿੱਚ ਕੀਤੇ ਜਾਣ ਵਾਲੇ ਸੰਭਾਵਿਤ ਪ੍ਰੋਜੈਕਟਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।  ਇਸ ਮੌਕੇ ਸੰਸਥਾ ਮੈਂਬਰ ਸਮਾਜ ਸੇਵੀ ਮਿੱਠੂ ਰਾਮ ਮੋਫਰ, ਸੋਸ਼ਲਿਸਟ ਪਾਰਟੀ ਦੇ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ, ਧਾਰਮਿਕ ਆਗੂ ਬਲਜੀਤ ਸਿੰਘ ਸੂਬਾ, ਸਨਅਤਕਾਰ ਤੇਜਿੰਦਰਪਾਲ ਸਿੰਘ, ਰਵਿੰਦਰ ਗਰਗ, ਸਾਬਕਾ ਐਸ ਡੀ ਐਮ ਓਮ ਪ੍ਰਕਾਸ਼ ਸਮੇਤ  ਹੋਰ ਸ਼ਹਿਰ ਦੀਆਂ ਉੱਘੀਆਂ ਸਖਸ਼ੀਅਤਾਂ ਨੇ ਪਰਿਵਾਰ ਸਮੇਤ  ਲੋਹੜੀ ਬਾਲ ਕੇ ਲੋਹੜੀ ਮਨਾਈ।ਇਸ ਸਮਾਰੋਹ ਦੀ ਖੂਬਸੂਰਤੀ ਚ ਵਾਧਾ ਕਰਨ ਲਈ ਡਾ ਸ਼ੇਰਜੰਗ ਸਿੰਘ ,ਨਰਿੰਦਰ ਸ਼ਰਮਾ,ਹਰਜੀਵਨ ਸਰਾ,ਰਮੇਸ਼

ਜਿੰਦਲ,ਮਿੱਠੂ ਰਾਮ ਮੋਫਰ,ਅਸ਼ੋਕ ਬਾਸਲ,ਸੰਭੂ ਨਾਥ,ਦਰਸਨ ਪਾਲ,ਪਰਕਾਸ਼ ਚੰਦ ਜੈਨ,ਰਾਮ ਕਰਿਸ਼ਨ ਚੁੱਘ,ਨਵਲ ਕੁਮਾਰ ਐਡਵੋਕੇਟ,ਡਾ ਵਿਸ਼ਾਲ,ਵਿਕਰਮ ਟੈਕਸਲਾ ਅਤੇ ਹੋਰ 55 ਦੇ ਲਗਭਗ ਮੈਬਰਾ ਨੇ ਪਰਿਵਾਰ ਸਮੇਤ ਸ਼ਿਰਕਤ ਕਰਨ ਨਾਲ ਇਹ ਪਰਿਵਾਰਕ ਸਮਾਰੋਹ ਯਾਦਗਿਰੀ ਹੋ ਨਿਬੜਿਆ॥

LEAVE A REPLY

Please enter your comment!
Please enter your name here