*ਵੀ.ਆਈ.ਪੀ  ਕਚਿਹਰੀ ਰੋੜ ਦੀ ਸੜਕ ਦੇ  ਕੰਮ ਦੀ ਸ਼ੁਰੂਆਤ*

0
230

ਮਾਨਸਾ 7 ਮਾਰਚ (ਸਾਰਾ ਯਹਾਂ/ਬੀਰਬਲ ਧਾਲੀਵਾਲ) ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਵਿਜੇ ਕੁਮਾਰ ਦੀ ਅਗਵਾਈ ਵਿੱਚ ਅਤੇ ਵਾਰਡ ਨੰਬਰ 5 ਦੀ ਐਮ ਸੀ ਕੁਲਵਿੰਦਰ ਕੌਰ ਮਹਿਤਾ ਦੀ ਮਿਹਨਤ ਸਦਕਾ ਕਚਿਹਰੀ ਰੋੜ ਦਾ ਕੰਮ ਸ਼ੁਰੂ ਕੀਤਾ ਗਿਆ।

ਇਸ ਕੰਮ ਦੀ ਸ਼ੁਰੂਆਤ ਐਡਵੋਕੇਟ ਕੇਸ਼ਰ ਸਿੰਘ ਧਲੇਵਾ ,ਰਾਜੂ ਘਰਾਗਣਾ, ਨਛੱਤਰ ਸਿੰਘ ਖੀਵਾ, ਵਲੋਂ  ਟੱਕ  ਲਗਾ ਕੀਤੀ ਗਈ।

    ਇਸ ਮੌਕੇ ਤੇ ਬੋਲਦਿਆਂ ਪ੍ਰਧਾਨ  ਵਿਜੈ ਕੁਮਾਰ ਤੇ ਸੀਨੀਅਰ ਮੀਤ ਪ੍ਰਧਾਨ ਸੁਨੀਲ ਕੁਮਾਰ ਨੀਨੂੰ ਨੇ ਕਿਹਾ ਕਿ ਕਚਹਿਰੀ ਰੋਡ ਜਿੱਥੇ ਸੜਕ ਥਾਂ ਥਾਂ ਤੋਂ ਟੂੱਟੀ ਹੈ ਉਸ ਥਾਂ ਦੀ ਮੁਰੰਮਤ  ਕੀਤੀ ਜਾਵੇਗੀ ਤੇ ਉੱਥੇ ਸੀ ਸੀ ਪਾ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਜਲਦੀ ਹੀ  ਨਰਕ ਕੱਢ ਦਿੱਤਾ ਜਾਵੇਗਾ ।  ਮਾਨਸਾ ਦੇ ਜਿਆਦਾਤਰ ਵਾਰਡ ਚ ਕੰਮ ਸ਼ੁਰੂ ਕੀਤੇ ਹੋਏ ਹਨ ਉਹਨਾਂ ਕਿਹਾ ਕਿ ਨਗਰ ਕੌਂਸਲ ਕੋਲ ਫੰਡਾਂ ਦੀ ਘਾਟ ਨਹੀਂ ਹੈ। ਇਸ ਮੌਕੇ ਤੇ ਦੀਪਕ ਮਹਿਤਾ, ਮਨਦੀਪ ਚੀਨੂੰ, ਰਾਘਵ ਸਿੰਗਲਾ, ਗੁਰਚਰਨ ਸਿੰਘ ਤੱਗੜ, ਸਤੀਸ਼ ਮਹਿਤਾ,ਸੰਦੀਪ ਸ਼ਰਮਾ ,ਹੰਸਾ ਸਿੰਘ, ਦਰਸਨ ਸਿੰਘ ਖੀਵਾ, ਮਨਜੀਤ ਸਿੰਘ ਪਟਵਾਰੀ, ਹਰਜੀਤ ਸਿੰਘ ਟੇਲਰ ਮਾਸਟਰ, ਰਾਮ ਸਿੰਘ,,ਗੁਰਚਰਨ ਸਿੰਘ, ਅਤੇ ਸਮੂਹ ਦੁਕਾਨਦਾਰਾਂ ਵੀ ਹਾਜ਼ਰ ਸਨ

LEAVE A REPLY

Please enter your comment!
Please enter your name here