*ਵੀਡਿਓ ਵਾਈਰਲ ਕਰਨ ਦੀ ਧਮਕੀ, 15 ਲੱਖ ਦੀ ਮੰਗ, ਪੁਲਿਸ ਨੇ ਕੀਤਾ ਮਾਮਲਾ ਦਰਜ, ਜਾਂਚ ਸ਼ੁਰੂ*

0
263

ਬੁਢਲਾਡਾ, 29 ਅਕਤੂਬਰ (ਸਾਰਾ ਯਹਾਂ/ਮਹਿਤਾ) ਸਥਾਨਕ ਸ਼ਹਿਰ ਦੇ ਸੰਘਣੀ ਆਬਾਦੀ ਵਿੱਚ ਰਹਿੰਦੇ ਇੱਕ ਵਿਅਕਤੀ ਨੂੰ ਗਲਤ ਵੀਡਿਓ ਅਤੇ ਸਕਰੀਨਸ਼ਾਰਟ ਪੈਨਡਰਾਇਵ ਦੇ ਬਦਲੇ 15 ਲੱਖ ਰੁਪਏ ਦੀ ਮੰਗ ਕਰਨ ਵਾਲੇ ਨਾ ਮਾਲੂਮ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸ.ਐਚ.ਓ. ਸਿਟੀ ਬੁਢਲਾਡਾ ਸੁਖਜੀਤ ਸਿੰਘ ਨੇ ਦੱਸਿਆ ਕਿ ਗੁਰਦਰਸ਼ਨ ਸਿੰਘ ਪੁੱਤਰ ਲਾਲ ਸਿੰਘ ਵਾਸੀ ਵਾਰਡ ਨੰ. 16 ਨੇ ਪੁਲਿਸ ਨੂੰ ਸੂਚਨਾ ਦਿੱਤੀ ਹੈ ਕਿ 18—19 ਦੀ ਰਾਤ ਨੂੰ ਕਰੀਬ 1.30 ਵਜੇ ਨਾ ਮਾਲੂਮ ਵਿਅਕਤੀਆਂ ਨੇ ਇੱਕ ਅਖ਼ਬਾਰ ਅਤੇ ਬੰਦ ਲਿਫਾਫਾ ਮੇਰੇ ਘਰ ਦੇ ਅੱਗੇ ਥੱਲੇ ਸੁਟਿਆ ਜਦੋਂ ਮੈਂ ਸਵੇਰੇ 6 ਵਜੇ ਗੇਟ ਖੋਲਿ੍ਹਆ ਤਾਂ ਦੇਖਿਆ ਜਿਸ ਵਿੱਚ ਕਿਸੇ ਨਾ ਮਾਲੂਮ ਵਿਅਕਤੀ ਨੇ ਮੈਨੂੰ ਧਮਕੀ ਦਿੰਦੇ ਹੋਏ ਲਿਖਿਆ ਹੈ ਕਿ ਉਸ ਪਾਸ ਕੁਝ ਗਲਤ ਵੀਡਿਓ ਅਤੇ ਉਨ੍ਹਾਂ ਦੇ ਸਕਰੀਨ—ਸ਼ਾਟ ਪੈਨਡਰਾਇਵ ਵਿੱਚ ਹਨ ਜਿਸ ਨੂੰ ਸਾਡੇ ਹਵਾਲੇ ਕਰਨ ਬਦਲੇ ਉਸਨੇ 15 ਲੱਖ ਰੁਪਏ ਦੀ ਮੰਗ ਕੀਤੀ ਹੈ ਅਤੇ ਪੁਲਿਸ ਪਾਸ ਰਿਪੋਰਟ ਲਿਖਾਉਣ ਵਿੱਚ ਵੀ ਉਸਨੇ ਉਕਤ ਵੀਡਿਓ ਵਾਈਰਲ ਕਰਨ ਦੀ ਧਮਕੀ ਲਿਖੀ ਹੋਈ ਹੈ। ਇਹ ਧਮਕੀ ਪੱਤਰ ਪੰਜਾਬੀ ਵਿੱਚ ਟਾਇਪ ਕਰਕੇ ਕੱਢਿਆ ਹੋਇਆ ਹੈ ਜਿਸ ਉਪਰ ਕੋਈ ਦਸਤਖਤ ਵਗੈਰਾ ਨਹੀਂ ਹੈ। ਐਸ.ਆਈ. ਬਲਜਿੰਦਰ ਸਿੰਘ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਅਧੀਨ ਧਾਰਾ 308 ਬੀ.ਐਨ.ਐਸ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।



LEAVE A REPLY

Please enter your comment!
Please enter your name here