ਵੀਕਐਂਡ ਅਤੇ ਜਨਤਕ ਛੁੱਟੀਆਂ ਤੇ ਸਖ਼ਤੀ ਨਾਲ ਲਾਗੂ ਹੋਵੇਗਾ ਲੌਕਡਾਊਨ, ਕਪੈਟਨ ਨੇ ਦਿੱਤੇ ਆਦੇਸ਼

0
340

ਚੰਡੀਗੜ੍ਹ (ਸਾਰਾ ਯਹਾ/ ਬਲਜੀਤ ਸ਼ਰਮਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਕੈਂਡ ਅਤੇ ਜਨਤਕ ਛੁੱਟੀਆਂ ਦੇ ਦਿਨ ਸਖ਼ਤ ਲੌਕਡਾਊਨ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਫੈਸਲਾ ਕੋਵਿਡ ਦੇ ਕਮਿਊਨਿਟੀ ਫੈਲਾ ਦੇ ਖਦਸ਼ਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ। ਇਹ ਸੰਕੇਤ ਹੈ ਕਿ ਰਾਜ ਵਿੱਚ ਮਹਾਮਾਰੀ ਦੀ ਚੋਟੀ ਅਜੇ ਦੋ ਮਹੀਨੇ ਹੋਰ ਬਾਕੀ ਹੈ।

ਇਸ ਦੌਰਾਨ ਪਬਲਿਕ ਮੂਵਮੈਂਟ ਤੇ ਸਖ਼ਤੀ ਨਾਲ ਰੋਕ ਲਾਈ ਜਾਵੇਗੀ ਅਤੇ ਸਿਰਫ ਉਹੀ ਲੋਕ ਆਵਾਜਾਈ ਕਰ ਸਕਣਗੇ ਜਿਨ੍ਹਾਂ ਕੋਲ ਕੋਵਾ ਐਪ ਰਾਹੀਂ ਈ-ਪਾਸ ਹੋਵੇਗਾ।

ਸਾਰੇ ਨਾਗਰਿਕਾਂ ਨੂੰ, ਮੈਡੀਕਲ ਸਟਾਫ ਅਤੇ ਜ਼ਰੂਰੀ ਸੇਵਾ ਨੂੰ ਛੱਡ ਕੇ, ਕੋਵਾ ਐਪ ਤੋਂ ਈ-ਪਾਸ ਡਾਊਨਲੋਡ ਕਰਨਾ ਲਾਜ਼ਮੀ ਹੋਏਗਾ।ਮੁੱਖ ਮੰਤਰੀ ਨੇ ਇੱਕ ਵੀਡੀਓ ਕਾਨਫਰੰਸ ਵਿੱਚ ਮਹਾਮਾਰੀ ਦੀ ਸਥਿਤੀ ਅਤੇ ਹੋਰ ਅੱਗੇ ਇਸਦੇ ਫੈਲਾ ਨੂੰ ਰੋਕਣ ਲਈ ਰਾਜ ਦੀ ਤਿਆਰੀ ਦਾ ਜਾਇਜ਼ਾ ਲੈਂਦੇ ਹੋਏ ਇਹ ਨਿਰਦੇਸ਼ ਦਿੱਤੇ ਹਨ।

ਮੁੱਖ ਮੰਤਰੀ ਨੇ ਕਿਹਾ, ਹਾਲਾਂਕਿ ਉਦਯੋਗ ਨੂੰ ਸਾਰੇ ਦਿਨ ਆਮ ਤੌਰ ‘ਤੇ ਕੰਮ ਕਰਨ ਦੀ ਆਗਿਆ ਮਿਲੇਗੀ। ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਕਿਹਾ ਕਿ ਵੱਡੀ ਭੀੜ ਇਕੱਠੀ ਹੋਣ ਤੋਂ ਰੋਕਣ ਲਈ ਇਨ੍ਹਾਂ ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।

LEAVE A REPLY

Please enter your comment!
Please enter your name here