*ਵਿੱਦਿਅਕ ਫੇਰਿਆਂ ਨਾਲ ਵਿਦਿਆਰਥੀਆਂ ਦੀ ਸਿੱਖਣ ਸਮਰੱਥਾ ਵਿੱਚ ਹੁੰਦਾ ਵਾਧਾ -ਉਪ ਜ਼ਿਲਾ ਸਿੱਖਿਆ ਅਫ਼ਸਰ*

0
54

ਮਾਨਸਾ/ਬੁਢਲਾਡਾ, 14 ਮਈ  (ਸਾਰਾ ਯਹਾਂ/  ਮੁੱਖ ਸੰਪਾਦਕ) : ਸਕੂਲ ਸਿੱਖਿਆ ਵਿਭਾਗ ਪੰਜਾਬ ਵਿਦਿਆਰਥੀਆਂ ਦੇ ਗਿਆਨ ਨੂੰ ਵਧਾਉਣ ਲਈ ਸਮੇਂ-ਸਮੇਂ ’ਤੇ ਵੱਖ-ਵੱਖ ਸਥਾਨਾਂ ਦੇ ਵਿੱਦਿਅਕ ਫੇਰਿਆਂ ਦਾ ਆਯੋਜਨ ਕਰਦਾ ਰਹਿੰਦਾ ਹੈ। ਇਸੇ ਤਹਿਤ ਜ਼ਿਲਾ ਸਿੱਖਿਆ ਅਫ਼ਸਰ (ਸ) ਹਰਿੰਦਰ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਕੂਲ ਆਫ ਐਮੀਨੈਂਸ ਸਹੀਦ ਜਗਸੀਰ ਸਿੰਘ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੋਹਾ ਦੇ ਵਿਦਿਆਰਥੀਆਂ ਨੇ ਚੰਡੀਗੜ ਵਿਖੇ ਪਾਠਕ੍ਰਮ ਨਾਲ ਸੰਬੰਧਿਤ ਸਥਾਨਾਂ ਦਾ ਵਿੱਦਿਅਕ ਫੇਰਾ ਕੀਤਾ।
 ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਜ਼ਿਲਾ ਸਿੱਖਿਆ ਅਫ਼ਸਰ ਡਾ. ਵਿਜੈ ਕੁਮਾਰ ਮਿੱਢਾ ਨੇ ਦੱਸਿਆ ਕਿ ਅਜਿਹੇ ਵਿੱਦਿਅਕ ਫੇਰੇ ਵਿਦਿਆਰਥੀਆਂ ਦੀ ਸਿੱਖਣ ਸਮਰੱਥਾ ਵਿੱਚ ਵਾਧਾ ਕਰਦੇ ਹਨ ਅਤੇ ਪਾਠਕ੍ਰਮ ਨਾਲ ਸੰਬੰਧਿਤ ਸਥਾਨਾਂ ਨੂੰ ਵੇਖ ਕੇ ਵਿਦਿਆਰਥੀ ਪੜਾਈ ਵਿੱਚ ਵੀ ਦਿਲਚਸਪੀ ਲੈਂਦੇ ਹਨ। ਉਨਾਂ ਦੱਸਿਆ ਕਿ ਇਸ ਵਿੱਦਿਅਕ ਫੇਰੇ ਵਿੱਚ ਬਾਰਵੀਂ ਕਾਮਰਸ, ਨੌਵੀਂ ਅਤੇ ਅੱਠਵੀਂ ਦੇ ਵਿਦਿਆਰਥੀ ਲਈ ਵਿੱਦਿਅਕ ਫੇਰੇ ਦਾ ਆਯੋਜਨ ਕੀਤਾ ਗਿਆ।
ਇੰਚਾਰਜ ਪਿ੍ਰੰਸੀਪਲ ਪਰਮਿੰਦਰ ਤਾਂਗੜੀ ਸਟੇਟ ਐਵਾਰਡੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਆਧੁਨਿਕ ਦੌਰ ਵਿੱਚ ਬਿਜਨਸ ਦੇ ਵੱਖ-ਵੱਖ ਢੰਗਾਂ ਅਤੇ ਪਾਠਕ੍ਰਮ ਨਾਲ ਸਬੰਧਿਤ ਵੱਖ-ਵੱਖ ਸਥਾਨਾਂ ਤੋਂ ਜਾਣੂ ਕਰਵਾਇਆ ਗਿਆ। ਇਸ ਵਿੱਦਿਅਕ ਫੇਰੇ ਦੌਰਾਨ ਵਿਦਿਆਰਥੀਆਂ ਨੇ ਰਾਕ ਗਾਰਡਨ, ਭਾਰਤੀ ਵਿਰਾਸਤ ਦੀਆਂ ਵੱਖ-ਵੱਖ ਗੁੱਡੀਆਂ ਦਾ ਸੰਗ੍ਰਹਿ, ਪੰਛੀਆਂ ਦੇ ਪਾਰਕ , ਸੁਖਨਾ ਝੀਲ, ਬਿਜਨਸ ਦੀ ਆਧੁਨਿਕ ਵੰਨਗੀ ਸ਼ੌਪਿੰਗ ਮਾਲ ਅਤੇ ਹੋਰ ਵੱਖ-ਵੱਖ ਸਥਾਨਾਂ ਬਾਰੇ ਜਾਣਕਾਰੀ ਇਕੱਠੀ ਕੀਤੀ।
ਇਸ ਮੌਕੇ ਬਲਵਿੰਦਰ ਸਿੰਘ ਬੁਢਲਾਡਾ ਸਟੇਟ ਐਵਾਰਡੀ, ਲੈਕਚਰਾਰ ਕਾਮਰਸ ਮੈਡਮ ਰੇਨੰੂ, ਡਾ. ਵਨੀਤ ਕੁਮਾਰ ਸਟੇਟ ਅਵਾਰਡੀ, ਮੁਕੇਸ਼ ਕੁਮਾਰ ਕੱਕੜ, ਗਗਨਪ੍ਰੀਤ ਵਰਮਾ, ਜਗਜੀਤ ਕੁਮਾਰ ਕੱਕੜ, ਮਨਜੀਤ ਕੌਰ ਅਤੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀ ਸ਼ਾਮਿਲ ਸਨ।  

LEAVE A REPLY

Please enter your comment!
Please enter your name here