
ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ) : ਵਿਸਾਖੀ ਦੇ ਸ਼ੁਭ ਅਵਸਰ ਤੇ ਈਕੋ ਵ੍ਹੀਲਰ ਸਾਈਕਲ ਗਰੁੱਪ ਵਲੋਂ ਅੱਜ ਗਰੁੱਪ ਰਾਇਡ
ਸੂਬਾ ਬਲਜੀਤ ਸਿੰਘ ਜੀ ਅਗਵਾਈ ਵਿੱਚ ਮਾਨਸਾ ਤੋਂ ਤਲਵੰਡੀ ਸਾਬੋ ਦੀ ਪਾਈ ਗਈ
ਜਿਸ ਵਿੱਚ ਈਕੋ ਵ੍ਹੀਲਰ ਸਾਈਕਲ ਗਰੁੱਪ ਦੇ 30 ਦੇ ਕਰੀਬ ਮੈਂਬਰਾ ਨੇ ਭਾਗ ਲਿਆ
ਪ੍ਰਧਾਨ ਬਲਵਿੰਦਰ ਸਿੰਘ ਕਾਕਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਸਾਰੇ ਹੀ
ਮੈਂਬਰਾ ਪੂਰੇ ਅਨੁਸ਼ਾਸਨ ਵਿਚ ਇੱਕ ਸਪੀਡ
ਤੇ ਗਏ ਕਿਸੇ ਨੇ ਵੀ ਸਾਈਕਲ ਜ਼ਿਆਦਾ ਭਜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚ ਕੇ ਸਾਰੇ ਹੀ
ਮੈਂਬਰਾ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ
ਮੱਥਾ ਟੇਕਿਆ ਅਤੇ ਚਾਹ ਪਾਣੀ ਦਾ ਲੰਗਰ ਛੱਕਿਆ ਇਸ ਮੌਕੇ ਬਠਿੰਡਾ ਸਾਈਕਲ ਗਰੁੱਪ ਵੀ ਪ੍ਰੀਤ ਬਰਾੜ ਸਾਹਿਬ ਜੀ ਦੀ ਅਗਵਾਈ ਵਿੱਚ ਪਹੁੰਚਿਆ ਹੋਇਆ
ਸੀ ਇਹਨਾਂ ਨਾਲ ਕਈ ਲੇਡੀਜ਼ ਮੈਬਰ ਵੀ ਸਨ ਉਹਨਾਂ ਨਾਲ ਇੱਕ ਗਰੁੱਪ ਫੋਟੋ ਹੋਈ
ਬਾਬਾ ਜੀ ਵੱਲੋ ਈਕੋ ਵ੍ਹੀਲਰ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਜੀ ਸਰਪ੍ਰਸਤ ਡਾਕਟਰ ਜਨਕ ਰਾਜ ਸਿੰਗਲਾ ਜੀ ਬਲਜੀਤ ਸਿੰਘ ਬਾਜਵਾ ਜੀ ਅਤੇ ਬਠਿੰਡਾ ਸਾਈਕਲ ਗਰੁੱਪ ਦੇ ਪ੍ਰਧਾਨ ਬਰਾੜ ਸਾਹਿਬ ਜੀ ਨੂੰ ਸਿਰੋਪੇ ਭੇਂਟ ਕੀਤੇ ਗਏ
