
ਮਾਨਸਾ 28 ਜੁਲਾਈ(ਸਾਰਾ ਯਹਾਂ/ਚਨਾਂਦੀਪ ਔਲਖ):
ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਦੀ ਯੋਗ ਅਗਵਾਈ ਹੇਠ ਅੱਜ ਸਿਹਤ ਬਲਾਕ ਖਿਆਲਾ ਅਤੇ ਅਧੀਨ ਸਿਹਤ ਸੰਸਥਾਵਾਂ ਵਿੱਚ ਵਿਸ਼ਵ ਹੈਪੇਟਾਇਟਸ ਦਿਵਸ ਮਨਾਇਆ ਗਿਆ। ਡਾਕਟਰ ਸ਼ਰਮਾ ਨੇ ਦੱਸਿਆ ਕਿ ਹੈਪੇਟਾਈਟਸ, ਜਿਗਰ ਦੀ ਬਿਮਾਰੀ ਹੈ ਅਤੇ ਇਹ ਬਿਮਾਰੀ ਇਲਾਜਯੋਗ ਹੈ। ਇਸ ਮੌਕੇ ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਪੀਲੀਏ ਦੀ ਬਿਮਾਰੀ ਦੂਸ਼ਿਤ ਸੂਈਆਂ ਦੀ ਵਰਤੋੋਂ ਨਾਲ ਸ਼ਰੀਰ ਤੇ ਟੈਂਟੂ ਬਨਵਾਓਣ,ਬਿਨਾਂ ਟੈਸਟ ਕਰਵਾਏ ਮਰੀਜ ਨੂੰ ਖੂਨ ਚਡ਼੍ਹਾਓਣ,ਸੂਈਆਂ,ਬਲੇਡ, ਬੁਰਛ ਦੀ ਸਾਂਝੀ ਵਰਤੋਂ ਅਤੇ ਅਸੁਰੱਖਿਅਤ ਸੰਭੇਗ ਆਦਿ ਨਾਲ ਹੈਪੇਟਾਈਟਸ ਹੋ ਸਕਦਾ ਹੈ।

ਦੰਦਾਂ ਦਾ ਇਲਾਜ ਮਾਹਿਰ ਡਾਕਟਰ ਤੋਂ ਕਰਵਾਇਆ ਜਾਵੇ।ਸਮੇਂ ਸਿਰ ਜਾਂਚ ਅਤੇ ਸਮੇਂ ਸਿਰ ਇਲਾਜ ਨਾ ਕਰਵਾਏ ਜਾਣ ਦੀ ਸੂਰਤ ਵਿੱਚ ਜਿਗਰ ਦੀ ਸੋਜਿਸ ਤੋਂ ਇਲਾਵਾ ਜਿਗਰ ਦੇ ਕੈਂਸਰ ਦਾ ਵੀ ਖਤਰਾ ਹੋ ਸਕਦਾ ਹੈ। ਪੇਟ ਵਿੱਚ ਪਾਣੀ ਭਰ ਜਾਣਾ ਜਾਂ ਸ਼ਰੀਰ ਦੇ ਕਿਸੇ ਹਿੱਸੇ ਵਿੱਚੋਂ ਖੂਨ ਵਗਣਾ ਆਦਿ ਨਿਸ਼ਾਨੀਆਂ ਹੋ ਸਕਦੀਆਂ ਹਨ। ਇਸ ਲਈ ਸਮੇ ਸਿਰ ਖੂਨ ਦੀ ਜਾਂਚ ਕਰਵਾਓਣਾ ਬਹੁਤ ਜਰੂਰੀ ਹੈ। ਓਪਰੋਕਤ ਲੱਛਣ ਹੋਣ ਦੀ ਸੂਰਤ ਵਿੱਚ ਨੇਡ਼ਲੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਜਰੂਰ ਕੀਤਾ ਜਾਵੇ। ਸੀਨੀਅਰ ਸੈਕੰਡਰੀ ਸਕੂਲ (ਗਰਲਜ) ਜੋਗਾ ਵਿਖੇ ਜਾਣਕਾਰੀ ਦਿੰਦਿਆਂ ਸਿਹਤ ਸੁਪਰਵਾਈਜ਼ਰ ਜਗਦੀਸ਼ ਸਿੰਘ ਨੇ ਦੱਸਿਆ ਕਿ ਹੈਪੇਟਾਈਟਸ- ਬੀ,ਸੀ/ਕਾਲਾ ਪੀਲੀਆ ਇਲਾਜਯੋਗ ਬਿਮਾਰੀ ਹੈ।ਇਹ ਬਿਮਾਰੀ 12 ਤੋਂ 24 ਹਫਤਿਆਂ ਵਿੱਚ ਠੀਕ ਹੋੋ ਸਕਦੀ ਹੈ।

ਪੰਜਾਬ ਸਰਕਾਰ ਵੱਲੋਂ 22 ਜਿਲ੍ਹਾ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਪੰਜਾਬ ਦੇ ਵਸਨੀਕਾਂ ਲਈ ਮੁਫਤ ਟੈਸਟ ਅਤੇ ਇਲਾਜ ਦੀ ਸਹੂਲਤ ਹੈ। ਗਰਭਵਤੀ ਔਰਤਾਂ ਦੀ ਜਰੂਰੀ ਜਾਂਚ ਕਰਕੇ ਹੈਪੇਟਾਇਟਿਸ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ।ਨਵ ਜਨਮੇ ਬੱਚਿਆਂ ਜਨਮ ਸਮੇਂ ਹੈਪੇਟਾਇਟਿਸ ਵਿਰੋਧੀ ਵੈਕਸੀਨ ਲਗਾਈ ਜਾਂਦੀ ਹੈ। ਸਾਰੇ ਸਿਹਤ ਕੇਂਦਰਾਂ ਅਤੇ ਸਕੂਲਾਂ ਵਿੱਚ ਹੈਪੇਟਾਇਟਿਸ ਤੋਂ ਜਾਗਰੂਕ ਕਰਨ ਲਈ ਪ੍ਰਚਾਰ ਸਮੱਗਰੀ ਵੰਡੀ ਗਈ।ਇਸ ਮੌਕੇ ਸਰਬਜੀਤ ਸਿੰਘ ਸਿਹਤ ਸੁਪਰਵਾਇਜਰ, ਦੀਦਾਰ ਸਿੰਘ, ਦੁਰਗਾ ਰਾਮ, ਰਾਮਪਾਲ, ਪ੍ਰਿਸੀਪਲ ਵਿਨੇ ਕੁਮਾਰ, ਕਿਰਨਦੀਪ ਕੌਰ ਸੀ ਐਚ ਓ, ਅਮਨਦੀਪ ਕੌਰ, ਕਰਮਜੀਤ ਕੌਰ ਆਦਿ ਹਾਜ਼ਰ ਸਨ।
