
ਮਾਨਸਾ 03,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਅੱਜ ਵਿਸ਼ਵ ਸਾਇਕਲ ਦਿਵਸ ਮੌਕੇ ਮਾਨਸਾ ਤੋਂ ਗੁਰੂਦੁਆਰਾ ਸਾਹਿਬ ਸ੍ਰੀ ਭਾਈ ਬਹਿਲੋ ਜੀ ਫੱਫੜੇ ਭਾਈਕੇ ਤੋਂ ਵਾਪਿਸ ਮਾਨਸਾ ਤੱਕ 25 ਕਿਲੋਮੀਟਰ ਸਾਇਕਲ ਰਾਈਡ ਦਾ ਆਯੋਜਨ ਕੀਤਾ। ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਵਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਲੋਕਾਂ ਨੂੰ ਸਾਇਕਲਿੰਗ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਇਸ ਯਤਨ ਸਦਕਾ ਕਾਫੀ ਲੋਕ ਸਾਇਕਲਿੰਗ ਕਰਨ ਲੱਗ ਗਏ ਹਨ। ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਡਾਕਟਰ ਵਰੁਣ ਮਿੱਤਲ ਜਿੱਥੇ ਸਾਇਕਲਿੰਗ ਕਰਦਿਆਂ 200 ਕਿਲੋਮੀਟਰ ਤੱਕ ਦੀਆਂ ਰਾਈਡਾਂ ਲਗਾ ਚੁੱਕੇ ਹਨ ਉਸ ਦੇ ਨਾਲ ਹੀ ਬਤੌਰ ਸਰਕਾਰੀ ਮੈਡੀਕਲ ਅਫਸਰ ਬਹੁਤ ਮਿਹਨਤ ਅਤੇ ਲਗਨ ਨਾਲ ਕੰਮ ਕਰਦੇ ਹਨ।
ਉਹਨਾਂ ਕਰੋਨਾ ਕਾਲ ਸਮੇਂ ਬਤੌਰ ਵੈਕਸੀਨ ਨੋਡਲ ਅਫ਼ਸਰ ਹੋਣ ਦੇ ਨਾਲ ਸ਼ਹਿਰੀ ਪ੍ਰਾਇਮਰੀ ਹੈਲਥ ਸੈਂਟਰ(2) ਵਿਖੇ ਟੀਕਾਕਰਨ ਦੇ ਨਾਲ ਨਾਲ ਓ.ਪੀ.ਡੀ.ਦੀਆਂ ਸੇਵਾਵਾਂ ਵੀ ਵਧੀਆ ਢੰਗ ਨਾਲ ਨਿਭਾਉਂਦਿਆਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਲੱਗਣ ਵਾਲੇ ਕਰੋਨਾ ਚੈੱਕਅਪ ਅਤੇ ਕਰੋਨਾ ਵੈਕਸੀਨ ਕੈਂਪਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਤੇ ਵੀ ਅਹਿਮ ਰੋਲ ਅਦਾ ਕੀਤਾ ਅੱਜ ਮਾਨਸਾ ਸਾਇਕਲ ਗਰੁੱਪ ਵਲੋਂ ਉਨ੍ਹਾਂ ਨੂੰ ਕਰੋਨਾ ਕਾਲ ਸਮੇਂ ਅਹਿਮ ਸੇਵਾਵਾਂ ਦੇਣ ਬਦਲੇ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾਕਟਰ ਜਨਕ ਰਾਜ ਸਿੰਗਲਾ ਜੀ ਨੇ ਕਰੋਨਾ ਮਹਾਂਮਾਰੀ ਤੋਂ ਬਚਾਅ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੇਕ ਇਨਸਾਨ ਨੂੰ ਵੈਕਸੀਨ ਪਹਿਲ ਦੇ ਆਧਾਰ ਤੇ ਲਗਵਾਉਣੀ ਚਾਹੀਦੀ ਹੈ ਅਤੇ ਭੀੜ ਵਾਲੀਆਂ ਥਾਵਾਂ ਤੇ ਜਾਣ ਵੇਲੇ ਮਾਸਕ ਜ਼ਰੂਰ ਲਗਾਉਣਾ ਚਾਹੀਦਾ ਹੈ ਉਹਨਾਂ ਸਹੀ ਢੰਗ ਨਾਲ ਮਾਸਕ ਲਗਾਉਣ ਅਤੇ ਹੱਥ ਧੋਣ ਵਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਸ ਕਰੋਨਾ ਦੀ ਮਹਾਂਮਾਰੀ ਸਮੇਂ ਹਰੇਕ ਸਰਕਾਰੀ ਅਤੇ ਪ੍ਰਾਈਵੇਟ ਡਾਕਟਰ ਨੂੰ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਅਪਣੀ ਡਿਊਟੀ ਨਿਭਾਉਣੀ ਚਾਹੀਦੀ ਹੈ ਤਾਂ ਹੀ ਅਸੀਂ ਇਸ ਬੀਮਾਰੀ ਤੋਂ ਨਿਜਾਤ ਪਾਉਣ ਵਿੱਚ ਕਾਮਯਾਬ ਹੋ ਸਕਦੇ ਹਾਂ।
ਇਸ ਮੌਕੇ ਸੁਰਿੰਦਰ ਬਾਂਸਲ, ਨਰਿੰਦਰ ਗੁਪਤਾ,ਰਮਨ ਗੁਪਤਾ,ਬਲਜੀਤ ਕੜਵਲ, ਪਰਵੀਨ ਟੋਨੀ, ਬਿੰਨੂ ਗਰਗ, ਬਲਵੀਰ ਅਗਰੋਈਆ, ਸੰਜੀਵ ਮਾਸਟਰ, ਰਜੇਸ਼ ਦਿਵੇਦੀ,ਧੰਨਦੇਵ ਗਰਗ, ਅਨਿਲ ਸੇਠੀ, ਆਲਮ ਸਿੰਘ,ਰਵੀ ਬਾਂਸਲ, ਮੋਹਿਤ ਕੁਮਾਰ ਸਮੇਤ ਮੈਂਬਰ ਹਾਜ਼ਰ ਸਨ।
