ਮਾਨਸਾ , 2 ਜੂਨ (ਸਾਰਾ ਯਹਾ / ਬਲਜੀਤ ਸ਼ਰਮਾ) : ਅੱਜ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੇ ਵਿਸ਼ਵ ਸਾਇਕਲ ਦਿਵਸ ਮੌਕੇ ਸਥਾਨਕ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ 121 ਵੀ ਵਾਰ ਖੂਨਦਾਨ ਕੀਤਾ ਇਹ ਜਾਣਕਾਰੀ ਦਿੰਦਿਆਂ ਬਲਜੀਤ ਕੜਵਲ ਨੇ ਦੱਸਿਆ ਕਿ ਥੈਲੇਸੀਮੀਆਂ ਦੀ ਬੀਮਾਰੀ ਨਾਲ ਪੀੜਤ ਬੱਚੇ ਲਈ ਏ ਪਾਜਿਟਿਵ ਗਰੁੱਪ ਦੇ ਖੂਨ ਦੀ ਜਰੂਰਤ ਸੀ ਜੋ ਕਿ ਖੂਨਦਾਨੀ ਸੰਜੀਵ ਪਿੰਕਾ ਨੇ ਖੂਨਦਾਨ ਕਰਕੇ ਉਸ ਲੋੜਵੰਦ ਬੱਚੇ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਡਾਕਟਰ ਬਬੀਤਾ ਰਾਣੀ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਜਰੂਰਤ ਪੈਣ ਤੇ ਖੂਨਦਾਨ ਕਰਨ ਤੋਂ ਇਲਾਵਾ ਖੂਨਦਾਨ ਕੈਂਪ ਲਗਾ ਕੇ ਵੀ ਬਲੱਡ ਬੈਂਕ ਵਿਖੇ ਖੂਨ ਦੀ ਜਰੂਰਤ ਨੂੰ ਸਮੇਂ ਸਮੇਂ ਤੇ ਪੂਰਾ ਕਰਦੇ ਰਹਿੰਦੇ ਹਨ। ਇਸ ਮੌਕੇ ਮੈਡਮ ਸੁਨੈਨਾ,ਖੂਨਦਾਨੀ ਹੇਮਾ ਗੁਪਤਾ,ਅਮਨ ਗੁਪਤਾ,ਬਲਜੀਤ ਕੜਵਲ ਹਾਜਰ ਸਨ।