*ਵਿਸ਼ਵ ਦੇ ਮਹਾਨ ਜਾਦੂਗਰ ਸਮਰਾਟ ਕ੍ਰਿਸ਼ਨਾ ਨੇ ਅੱਖਾਂ ਉੱਤੇ ਪੱਟੀ ਬੰਨ੍ਹ ਕੇ ਰੋਡ ਸ਼ੋਅ ਕੱਢਿਆ*

0
221

ਬੁਢਲਾਡਾ 15 ਮਾਰਚ (ਸਾਰਾ ਯਹਾਂ/ਮਹਿਤਾ ਅਮਨ)ਸਥਾਨਕ ਸ਼ਹਿਰ ਬੁਢਲਾਡਾ ਵਿਖੇ ਪਹਿਲੀ ਵਾਰ ਵਿਸ਼ਵ ਦੇ ਮਹਾਨ ਜਾਦੂਗਰ ਸਮਰਾਟ ਕਿ੍ਸ਼ਨਾ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤੀਸ਼ ਸਿੰਗਲਾ ਦੀ ਬਜਾਜ ਆਟੋ ਏਜੰਸੀ ਤੋਂ ਅੱਖਾਂ ਉੱਤੇ ਪੱਟੀ ਬੰਨ੍ਹ ਕੇ ਏਜੰਸੀ ਦੇ ਮੈਨੇਜਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੋਡ ਸ਼ੋਅ ਬਜਾਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੁੰਦਾ ਹੋਇਆ ਚਾਵਲਾ ਰੈਸਟੋਰੈਂਟ ਦੇ ਮਾਲਕ ਮਦਨ ਲਾਲ ਵੱਲੋਂ ਹਾਰ ਪਾ ਕੇ ਅਤੇ ਇਸ ਤੋਂ ਇਲਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਜੈਨ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਉਸ ਤੋਂ ਬਾਅਦ ਸ੍ਰੀ ਬਜਰੰਗ ਦੁਰਗਾ ਕੀਰਤਨ ਮੰਡਲ ਦੇ ਪ੍ਰਧਾਨ ਸੁਭਾਸ਼ ਸਿੰਗਲਾ ਵੱਲੋਂ ਹਾਰ ਪਾ ਕੇ ਸਵਾਗਤ ਕੀਤਾ। ਸ਼ਹਿਰ ਨਿਵਾਸੀਆਂ ਨੇ ਜਾਦੂਗਰ ਸਮਰਾਟ ਕ੍ਰਿਸ਼ਨਾ ਦਾ ਬੁਢਲਾਡਾ ਵਿਖੇ ਰੋਡ ਸ਼ੋਅ ਕਰਨ ਉੱਤੇ ਨਿੱਘਾ ਸਵਾਗਤ ਕੀਤਾ।ਇਸ ਮੌਕੇ ਜਾਦੂਗਰ ਸਮਰਾਟ ਕ੍ਰਿਸ਼ਨਾ ਦੀ ਮੈਨੇਜਰ ਸ਼ਬਨਮ ਨੇ ਦੱਸਿਆ ਕਿ ਸ਼੍ਰੀ ਪੰਚਾਇਤੀ ਗਊਸ਼ਾਲਾ ਵਾਟਰ ਵਰਕਸ ਰੋਡ ਵਿਖੇ ਰੋਜ਼ਾਨਾ ਦੋ ਸ਼ੋਅ 4 ਵਜੇ,7 ਵਜੇ ਅਤੇ ਐਤਵਾਰ ਨੂੰ ਤਿੰਨ ਸ਼ੌਅ 1 ਵਜੇ,4 ਵਜੇ ਅਤੇ 7 ਵਜੇ ਕਰਵਾਏ ਜਾਣਗੇ।ਜਾਦੂਗਰ ਕ੍ਰਿਸ਼ਨਾ ਤੇ ਸ਼ਬਨਮ ਨੇ ਦੱਸਿਆ ਕਿ ਇਸ ਜਾਦੂ ਦੇ ਸ਼ੋਅ ਵਿੱਚ ਕਮਾਰੂ ਪ੍ਰਦੇਸ਼ ਦਾ ਤਿਲਸਮੀ ਘੜਾ, ਖਾਲੀ ਹੱਥਾਂ ਵਿੱਚ ਕਰੋੜਾਂ ਰੁਪਏ ਦੇ ਬਾਰਸ਼,ਇੱਕ ਲੜਕੀ ਨੂੰ ਧੜ ਤੋਂ ਕਰਾਂਗੇ ਅਲੱਗ,ਲੜਕੀ ਨੂੰ ਬਣਾਵਾਂਗੇ ਖੂਨਖਾਰ ਜਾਨਵਰ,100 ਸਾਲ ਪੁਰਾਣੀ ਇੱਛਾਧਾਰੀ ਨਾਗਨ ਨੂੰ ਕਰਾਂਗੇ ਜਾਦੂ ਨਾਲ ਪ੍ਰਗਟ,ਇੱਕ ਲੜਕੀ ਦੇ ਕਰਾਂਗੇ ਤਿੰਨ ਟੁਕੜੇ ਅਤੇ ਨਸ਼ਿਆਂ ਦੇ ਖਿਲਾਫ਼,ਭਰੂਣ ਹੱਤਿਆ ਅਤੇ ਅੰਧ-ਵਿਸ਼ਵਾਸ ਦੇ ਖ਼ਿਲਾਫ਼ ਜਾਦੂ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਸਕੂਲ ਦੇ ਬੱਚਿਆਂ ਲਈ ਰੋਜ਼ਾਨਾ ਦੋ ਸ਼ੋਅ ਸਵੇਰੇ 9 ਵਜੇ ਤੋਂ 1 ਵਜੇ ਤੱਕ ਦੇ ਹੋਣਗੇ।

LEAVE A REPLY

Please enter your comment!
Please enter your name here