ਮਾਨਸਾ 13 ਜੁੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਵਿਸ਼ਵ ਖੂਨਦਾਨੀ ਦਿਵਸ ਸਰਵਸਨੇਹੀ ਟਰਸੱਟ ਮਾਨਸਾ ਵਲੋਂ ਅੱਜ ਖੂਨ ਦਿਵਸ ਤੇ ਪਹਿਲਾਂ ਖੂਨ ਦਾਨ ਕੈਂਪ ਸ ਹਰਦੇਵ ਸਿੰਘ ਸਰਾਂ ਬਲੱਡ ਬੈਂਕ ਲਿੰਕ ਰੋਡ ਸਰਾਂ ਹਸਪਤਾਲ ਵਿਖੇ ਲਗਾਇਆ ਗਿਆ ਅਤੇ ਜਿਥੇ ਸਰਵਸਨੇਹੀ ਟਰਸੱਟ ਵਲੋਂ ਇਸ ਮੋਕੇ ਬਲਜੀਤ ਸਰਮਾ ਨੂੰ 118 ਵਾਰ ਖੂਨ ਦਾਨ ਕਰਨ ਤੇ ਸਨਮਾਨਿਤ ਕੀਤਾ ਗਿਆ।ਇੱਥੇ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬਲਜੀਤ ਸ਼ਰਮਾ ਨੂੰ ਪੰਜ ਵਾਰ ਸਟੇਟ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ ਹੈ ।ਬਲਜੀਤ ਸਰਮਾ ਨੇ ਟਰਸੱਟ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਨੋਜਵਾਨਾ ਨੂੰ ਸਹੀ ਸੇਧ ਦੇ ਰਹੇ ਹਨ ਇਸ ਮੋਕੇ ਡਾ ਹਰਪਾਲ ਸਰਾਂ ਅਤੇ ਮਹਾਨ ਖੂਨ ਦਾਨੀ ਸੰਜੀਵ ਪਿੰਕਾ ਜਿਨ੍ਹਾਂ ਨੇ 125 ਵਾਰ ਖੂਨ ਦਾਨ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਪਤਨੀ ਹੇਮਾ ਵੱਲੋਂ 34 ਵਾਰ ਖੂਨਦਾਨ ਕੀਤਾ ਗਿਆ ਹੈ ਬੇਟੇ ਵੱਲੋਂ 15 ਅਤੇ ਬੇਟੀ ਵੱਲੋਂ 4 ਵਾਰ ਖੂਨਦਾਨ ਕੀਤਾ ਗਿਆ ਹੈ ਸੰਜੀਵ ਪਿੰਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਹਰ ਵਾਰ 15 ਅਗਸਤ ਅਤੇ 26 ਜਨਵਰੀ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ ਉਥੇ ਪੰਜਾਬ ਸਰਕਾਰ ਵੱਲੋਂ ਵੀ ਸਟੇਟ ਪੱਧਰ ਤੇ ਉਨ੍ਹਾਂ ਨੂੰ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਸੰਜੀਵ ਪਿੰਕਾ ਨੇ ਦੱਸਿਆ ਕਿ ਖੂਨਦਾਨ ਕਰਨਾ ਕਿਸੇ ਦੀ ਜਾਨ ਬਚਾਉਣਾ ਹੈ ਜਦੋਂ ਕਿ ਖ਼ੂਨਦਾਨ ਕਰਨ ਦੇ ਨਾਲ ਕਿਸੇ
ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ ਅਤੇ ਹਰ ਇਨਸਾਨ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਉਹ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰਦੇ ਹਨ ਉਨ੍ਹਾਂ ਦੀ ਪਤਨੀ ਹੇਮਾ ਨੇ ਦੱਸਿਆ ਕਿ ਅਕਸਰ ਹੀ ਔਰਤਾਂ ਖੂਨਦਾਨ ਕਰਨ ਤੋਂ ਕੰਨੀ ਕਤਰਾਉਂਦੀਆਂ ਰਹਿੰਦੀਆਂ ਹਨ ਪਰ ਖ਼ੂਨਦਾਨ ਕਰਨ ਸਮੇਂ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਖੂਨਦਾਨ ਕਰਨ ਨਾਲ ਕੋਈ ਕਮਜ਼ੋਰੀ ਆਉਂਦੀ ਹੈ ਉਨ੍ਹਾਂ ਦੱਸਿਆ ਕਿ ਉਹ ਖੁਦ 34 ਵਾਰ ਖੂਨਦਾਨ ਕਰ ਚੁੱਕੀ ਹੈ ਅਤੇ ਸਕੂਲ ਬੱਚਿਆਂ ਨੂੰ ਪੜ੍ਹਾਉਂਦੇ ਸਮੇਂ ਵੀ ਉਹ ਖੂਨਦਾਨ ਕਰਨ ਦੇ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ ਪੱਤਰਕਾਰ ਸਤਵੰਤ ਸਿੰਘ ਸੱਤਾ ਅਤੇ ਟਰਸੱਟ ਦੇ ਮੈਂਬਰ ਹਾਜ਼ਰ ਸਨ।