
ਬੁਢਲਾਡਾ, 14 ਜੂਨ (ਸਾਰਾ ਯਹਾਂ/ਅਮਨ ਮਹਿਤਾ), ਵਿਸ਼ਵ ਖੂਨਦਾਤਾ ਦਿਵਸ ਮੌਕੇ ਜਿੱਥੇ ਵਿਸ਼ਵ ਭਰ ਵਿੱਚ ਖ਼ੂਨਦਾਨ ਕੈੰਪ ਲਗਾਏ ਗਏ, ਉੱਥੇ ਹੀ ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਵੱਲੋਂ ਸਥਾਨਕ ਬੌਡੀ ਫਿਟਨਸ ਜ਼ੋਨ ਜ਼ਿਮ ਵਿਖੇ ਐਮ ਜੇ ਜਵੈਲਰਜ਼, ਵ੍ਹਾਈਟ ਫੋਰਟ ਹੋਟਲ ਅਤੇ ਫੇਅਰ ਡੀਲ ਇੰਸੋਰੈਂਸ ਦੇ ਸਹਿਯੋਗ ਨਾਲ ਖ਼ੂਨਦਾਨ ਕੈੰਪ ਲਗਾਇਆ ਗਿਆ, ਜਿੱਥੇ ਖ਼ੂਨਦਾਨੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਸਰਕਾਰੀ ਬਲੱਡ ਸੈਂਟਰ ਬਠਿੰਡਾ ਅਤੇ ਮਾਨਸਾ ਦੀਆਂ ਟੀਮਾਂ ਵੱਲੋਂ 75-75 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ। ਖ਼ੂਨਦਾਨੀਆਂ ਵਿੱਚ ਵਿੱਚ ਮਰਦਾਂ ਦੇ ਨਾਲ ਨਾਲ ਔਰਤਾਂ ਵੀ ਸ਼ਾਮਿਲ ਸਨ। ਸਾਰੇ ਹੀ ਖ਼ੂਨਦਾਨੀਆਂ ਨੂੰ ਇੱਕ ਇੱਕ ਮੱਗ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ ਸ਼ਾਇਨਾ ਮਾਨਸਾ, ਸੁਨੈਣਾ ਮੰਗਲਾ ਅਤੇ ਡਾ ਰੀਤਿਕਾ ਬਠਿੰਡਾ, ਨੀਲਮ ਗਰਗ ਦੀਆਂ ਟੀਮਾਂ ਸਮੇਤ ਸਾਰੇ ਖ਼ੂਨਦਾਨੀਆਂ ਨੇ ਵਿਸ਼ਵ ਖ਼ੂਨਦਾਨ ਦਿਵਸ ਮਨਾਉਂਦੇ ਹੋਏ ਸੋਂਹ ਵੀ ਚੁੱਕੀ। ਇਸ ਕੈੰਪ ਨੂੰ ਸਫ਼ਲ ਬਣਾਉਣ ਵਿੱਚ ਪ੍ਰਬੰਧਕਾਂ ਸਮੇਤ ਰਾਜੂ ਮਦਾਨ, ਰਵੀ ਪ੍ਰਕਾਸ਼, ਬੱਬੂ ਕੱਕੜ ਅਤੇ ਰਿਸ਼ੂ ਗਰਗ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।
